ਰਵੀ ਸੈਣ , ਬਰਨਾਲਾ, 21 ਮਾਰਚ 2022
ਜ਼ਿਲ੍ਹਾ ਮਾਲ ਅਫਸਰ ਅਮਰਦੀਪ ਸਿੰਘ ਥਿੰਦ ਨੇ ਆਖਿਆ ਕਿ ਪਟਵਾਰੀਆਂ ਵੱਲੋਂ ਈ-ਗਿਰਦਾਵਰੀ ਦਾ ਕੰਮ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ । ਜਿਸ ਕਰਕੇ ਪਟਵਾਰੀਆਂ ਦਾ ਹੋਰ ਰੋਜ਼ਾਨਾ ਪੱਧਰ ਦਾ ਕੰਮ ਅਜੇ 31 ਮਾਰਚ ਤੱਕ ਪ੍ਰਭਾਵਿਤ ਹੋਵੇਗਾ। ਉਨਾਂ ਆਖਿਆ ਕਿ ਇਸ ਲਈ ਮਾਲ ਵਿਭਾਗ ਦੇ ਜ਼ਰੂਰੀ ਕੰਮਾਂ ਲਈ ਲੋਕ ਉਨਾਂ (ਜ਼ਿਲ੍ਹਾ ਮਾਲ ਅਫਸਰ) ਨਾਲ 98722-22584 ਜਾਂ ਤਹਿਸੀਲਦਾਰ ਬਰਨਾਲਾ ਨਾਲ 94648-33885, ਤਹਿਸੀਲਦਾਰ ਤਪਾ ਨਾਲ 87278-00768 ’ਤੇ ਸੰਪਰਕ ਕਰਨ।