ਲੋਕਾਂ ਦੀਆਂ ਦੁੱਖ ਤਕਲੀਫਾ ਸੁਣਨ ਕਰਮਗੜ੍ਹ ਪਹੁੰਚੇ EX ਐਮ.ਐਲ.ਏ. ਕੇਵਲ ਸਿੰਘ ਢਿੱਲੋਂ

Advertisement
Spread information

ਢਿੱਲੋਂ ਵਲੋਂ ਲਗਾਤਾਰ ਹਲਕੇ ‘ਚ ਹਾਜ਼ਰ ਰਹਿ ਕੇ ਆਪਣੇ ਸਾਥੀਆਂ ਨਾਲ ਰਾਬਤਾ ਜਾਰੀ, ਹਲਕੇ ਦੇ ਲੋਕ ਮੇਰਾ ਪਰਿਵਾਰ – ਕੇਵਲ ਸਿੰਘ ਢਿੱਲੋਂ


ਰਘਵੀਰ ਹੈਪੀ , ਬਰਨਾਲਾ ,21 ਮਾਰਚ 2022 
        ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਵਲੋਂ ਹਲਕੇ ਵਿੱਚ ਰਹਿ ਕੇ ਲਗਾਤਾਰ ਆਪਣੇ ਸਾਥੀਆਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਕੇਵਲ ਸਿੰਘ ਢਿੱਲੋਂ ਵਲੋਂ ਅੱਜ ਪਿੰਡ ਕਰਮਗੜ੍ਹ ਵਿਖੇ ਆਪਣੇ ਸਾਥੀਆਂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਕੇਵਲ ਢਿੱਲੋਂ ਨੇ ਕਿਹਾ ਕਿ ਉਹ ਸਿਰਫ ਵੋਟਾਂ ਲਈ ਰਾਜਨੀਤੀ ਕਰਨ ਨਹੀਂ ਆਏ । ਬਲਕਿ ਉਹਨਾਂ ਨੂੰ ਆਪਣੇ ਬਰਨਾਲਾ ਹਲਕੇ ਅਤੇ ਹਲਕੇ ਦੇ ਲੋਕਾਂ ਨਾਲ ਪਿਆਰ ਹੈ। ਚੋਣਾਂ ਲੜਨਾ ਨਾ ਲੜਨਾ ਇਸ ਲਈ ਮਾਇਨੇ ਨਹੀਂ ਰੱਖਦਾ। ਜਿਸ ਕਰਕੇ ਉਹ ਹਮੇਸ਼ਾ ਆਪਣੇ ਸਾਥੀਆਂ ਅਤੇ ਹਲਕੇ ਦੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਸਨ।
       ਕੇਵਲ ਢਿੱਲੋਂ ਨੇ ਕਿਹਾ ਕਿ ਮੇਰਾ ਮਕਸਦ ਬਰਨਾਲਾ ਜ਼ਿਲ੍ਹੇ ਤੇ ਹਲਕੇ ਨੂੰ ਸਿਹਤ, ਸਿੱਖਿਆ ਸਮੇਤ ਹਰ ਪੱਖ ਤੋਂ ਸਰਪਲੱਸ ਬਨਾਉਣਾ ਹੈ, ਜਿਸ ਲਈ ਮੈਂ ਹਮੇਸ਼ਾ ਕੰਮ ਕਰਦਾ ਰਹਾਂਗਾ। ਇਸ ਮੌਕੇ ਜੱਗਾ ਸਿੰਘ ਮਾਨ, ਅਸ਼ੋਕ ਕੁਮਾਰ ਚੇਅਰਮੈਨ, ਸਤੀਸ਼ ਜੱਜ, ਪਿੰਡ ਕਰਮਗੜ੍ਹ ਦੇ ਸਰਪੰਚ ਬਲਵੀਰ ਸਿੰਘ, ਗੁਰਜੰਟ ਸਿੰਘ ਪੰਚ, ਅਮਨਦੀਪ ਸਿੰਘ ਮੈਂਬਰ, ਸੇਬੀ, ਹਰਪ੍ਰੀਤ ਸਿੰਘ ਬੌਬੀ, ਹਰਕੇਸ਼ ਸਿੰਘ ਮੈਂਬਰ, ਗੁਰਦੀਪ ਸਿੰਘ, ਸੈਂਬਰ ਸਿੰਘ,  ਬਲਦੇਵ ਸਿੰਘ, ਗੁਰਦੀਪ ਸਿੰਘ ਮੈਂਬਰ, ਮੌਲਾ ਸਿੰਘ, ਬਲਦੇਵ ਸਿੰਘ ਗਾਗੇਵਾਲੀਆ, ਦੀਪ ਸੰਘੇੜਾ ਤੇ ਹੈਪੀ ਢਿੱਲੋਂ ਵੀ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!