ਪੰਜਾਬ ਦੇ ਆਮ ਲੋਕਾਂ ਦਾ ਰਵਾਇਤੀ ਪਾਰਟੀਆਂ ਦੇ ਨੇਤਾਵਾਂ ਨੇਂ ਗੁਆਇਆ ਵਿਸ਼ਵਾਸ਼

Advertisement
Spread information

       ਲੇਖਕ – ਸ੍ਰੀ ਸੁਰਿੰਦਰਪਾਲ ਗੋਇਲ   

      ਪੰਜਾਬ ਵਿਧਾਨ ਸਭਾ 2022 ਦੀਆਂ ਆਮ ਚੌਣਾਂ ਦੋਰਾਨ ਆਮ ਆਦਮੀ ਪਾਰਟੀ ਵਲੋਂ ਪੂਰੇ ਪੰਜਾਬ ਵਿੱਚ ਵੱਡੀ ਜਿੱਤ ਦਰਜ ਕੀਤੀ ਹੈ। ਪੰਜਾਬ ਦੇ ਲੋਕਾਂ ਵਲੋਂ ਜੋ ਇਹ ਇੱਕ ਵੱਡਾ ਕਾਰਨਾਮਾ ਕਰ ਵਿਖਾਇਆ ਹੈ। ਪੰਜਾਬ ਦੇ ਇਤਿਹਾਸ ਵਿੱਚ ਅਜਿਹੀਆਂ ਉਦਾਹਰਨਾਂ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਹਨ । ਇਤਿਹਾਸ ਸਾਨੂੰ ਇਹ ਵੀ ਚੇਤੇ ਕਰਵਾਉਂਦਾ ਹੈ ਕਿ ਸਮੇਂ-ਸਮੇਂ ਤੇ ਪੰਜਾਬ ਤੋਂ ਉਠੀਆਂ ਬਗਾਵਤਾਂ, ਲੋਕ ਲਹਿਰਾਂ ਨੇ ਭਾਰਤ ਦੇ ਇਤਿਹਾਸ ਵਿੱਚ ਆਪਣੀ ਵੱਖਰੀ ਪਹਿਚਾਣ ਦਿੱਤੀ ਹੈ। ਜਿੱਥੇ ਪੰਜਾਬ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇਨਾਂ ਵੱਡਾ ਫਤਵਾ ਦਿੱਤਾ ਹੈ। ਉਸ ਦੇ ਬਹੁਤ ਸਾਰੇ ਕਾਰਨ ਸਾਹਮਣੇ ਆਏ ਹਨ। ਪ੍ਰਾਇਮ ਐਡ ਮੀਡੀਆ ਦੇ ਮੁੱਖੀ ਵਲੋਂ ਲੋਕਾਂ ਵਿੱਚ ਜਾ ਕੇ ਕੁਝ ਵੇਰਵੇ ਇਕੱਤਰ ਕੀਤੇ।

Advertisement

       ਸ੍ਰੀ ਰਾਮ ਸਿੰਘ ਬੰਗ ਜੋ ਕਿ ਤਰਕਯੁੱਗ ਅਖ਼ਬਾਰ ਦੇ ਸੰਪਾਦਕ ਰਹੇ ਹਨ, ਵਲੋਂ ਇਸ ਸੰਬਧੀ ਦੱਸਿਆ ਗਿਆ ਕਿ “ਰਵਾਇਤੀ ਪਾਰਟੀਆਂ ਦੇ ਆਗੁਆਂ ਉਪੱਰੋਂ ਆਮ ਲੋਕਾਂ ਦਾ ਵਿਸ਼ਵਾਸ਼ ਬਿਲਕੁੱਲ ਉੱਠ ਚੁੱਕਾ ਹੈ, ਕਿਉਂ ਜੋ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਪੂਰੀ ਤਰ੍ਹਾਂ ਘਰ ਕਰ ਗਈ ਹੈ ਕਿ ਇਹ ਰਾਜਸੀ ਨੇਤਾ ਪੰਜਾਬ, ਪੰਜਾਬ ਵਾਸੀਆਂ ਦਾ ਕੁਝ ਸੁਆਰਨ ਵਾਲੇ ਨਹੀਂ ਹਨ। ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਅਜਿਹੇ ਨੇਤਾ ਹਨ, ਜਿਨਾਂ ਉੱਪਰ ਅਗਵਾ, ਬਲਾਤਕਾਰ, ਕਤਲ ਵਰਗੇ ਸੰਗੀਨ ਜ਼ੁਰਮ ਕਰਨ ਜਿਹਨਾਂ ਉੱਪਰ ਮਾਨਯੋਗ ਅਦਾਲਤਾਂ ਵਿੱਚ ਕੇਸ ਵਿਚਾਰ ਅਧੀਨ ਹਨ। ਅਜੋਕੇ ਸਮੇਂ ਵਿੱਚ ਮੰਤਰੀ-ਸੰਤਰੀ ਅਹੁਦਿਆਂ ਉੱਪਰ ਬਿਰਾਜਮਾਨ ਹਨ। ਆਮ ਲੋਕਾਂ ਵਿੱਚ ਨੇਤਾਵਾਂ ਪ੍ਰਤੀ ਕੋਈ ਵਧੀਆ ਸੋਚ ਨਹੀਂ ਹੈ ਅਤੇ ਲੋਕਾਂ ਦੇ ਮਨਾਂ ਵਿੱਚ ਨੇਤਾਵਾਂ ਪ੍ਰਤੀ ਕੋਈ ਸਤਿਕਾਰ ਨਹੀਂ ਰਹਿ ਗਿਆ ਹੈ। ਇਸੀ ਤਰ੍ਹਾਂ ਸ੍ਰੀ ਪੂਰਨ ਸਿੰਘ ਜੋ ਕਿ ਪ੍ਰੋਫੈਸਰ ਵਜੋਂ ਸੇਵਾ ਮੁੱਕਤ ਹਨ।

        ਉਹਨਾਂ ਕਿਹਾ ਕਿ “ਹੈਰਾਨੀ ਦੀ ਗਲ ਹੈ ਜਦੋਂ ਇਹਨਾਂ ਨੇਤਾਵਾਂ ਦੀਆਂ ਆਪਣੀਆਂ ਮਾੜੀਆਂ ਹਰਕਤਾਂ ਕਾਰਨ ਉਹਨਾਂ ਦੀਆਂ ਆਪਣੀਆਂ ਪਾਰਟੀਆਂ ਚੋਣ ਲੜਨ ਲਈ ਟਿਕਟ ਨਹੀਂ ਦਿਦੀਆਂ ਤਾਂ ਉਹ ਰਾਜਸੀ ਸੱਤਾ ਹਾਸਲ ਕਰਨ ਲਈ, ਜਿਸ ਪਾਰਟੀ ਵਿਚ ਚੋਣ ਲੜਨ ਲਈ ਟਿਕਟ ਮਿਲ ਸਕਦੀ ਹੋਵੇ ਤਾਂ ਉਸ ਵਿੱਚ ਝੱਟ-ਪੱਟ ਛਾਲ ਮਾਰ ਦਿੰਦੇ ਹਨ ਭਾਵੇਂ ਉਸ ਪਾਰਟੀ ਦਾ ਸਮਾਜ ਵਿੱਚ ਕੋਈ ਆਧਾਰ ਵੀ ਨਾ ਹੋਵੇ” ਉਹਨਾਂ ਇਹ ਵੀ ਦੱਸਿਆ ਕਿ “ਪਿਛਲੇ ਸਮੇਂ ਵਿੱਚ ਰਾਜਸੀ ਨੇਤਾ ਆਪਣੀ ਪਾਰਟੀ ਦੀ ਸੋਚ ਨੂੰ ਪ੍ਰਨਾਏ, ਪਾਰਟੀ ਪ੍ਰਤੀ ਵਫਾਦਾਰੀ ਹੁੰਦੇ ਸਨ ਤੇ ਬਹੁਤ ਹੀ ਘੱਟ ਸੁਣਨ ਨੂੰ ਮਿਲਦਾ ਸੀ ਕਿ ਕੋਈ ਫਲਾਣਾ ਨੇਤਾ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿੱਚ ਜਾਂਦਾ ਹੋਵੇ।”          ਹੁਣ ਇਹ ਵਰਤਾਰਾ ਆਮ ਹੋਣ ਕਾਰਨ ਆਮ ਲੋਕਾਂ ਵਿੱਚ ਰਾਜਸੀ ਨੇਤਾਵਾਂ ਪ੍ਰਤੀ ਭਾਰੀ ਗੁੱਸਾ ਦਿਨ-ਬ-ਦਿਨ ਵੱਧ ਰਿਹਾ ਹੈ ਸੋ ਪੰਜਾਬ ਵਿਧਾਨ ਸਭਾ 2022 ਦੀ ਚੋਣਾਂ ਵਿੱਚ ਲੋਕਾਂ ਵਲੋਂ ਆਮ ਆਦਮੀ ਪਾਰਟੀ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਗੁੱਸੇ ਦਾ ਇਜ਼ਹਾਰ ਕੀਤਾ। ਸ੍ਰੀ ਪੁਸਪਿੰਦਰ ਪਾਠਕ ਜੋ ਕਿ ਮਿਊਂਸਪਲ ਕਾਰਪੋਰੇਸ਼ਨ ਤੋਂ ਸੇਵਾ ਮੁੱਕਤ ਹਨ ਆਪਣੇ ਸਮੇਂ ਵਿੱਚ ਮੁਲਾਜ਼ਮ ਯੂਨੀਅਨ ਦੇ ਸਿਰਕੱਫ ਨੇਤਾ ਰਹੇ ਹਨ, ਵਲੋਂ ਦੱਸਿਆ ਗਿਆ ਕਿ ਅੱਜ ਦੇ ਰਾਜਸੀ ਨੇਤਾਵਾਂ ਉੱਪਰੋਂ ਆਮ ਲੋਕਾਂ ਦਾ ਵਿਸ਼ਵਾਸ਼ ਨਹੀਂ ਰਹਿ ਗਿਆ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਵਲੋਂ ਜੋ ਮੁਲਾਜਮ 25,30,35  ਸਾਲ ਸਰਕਾਰ ਦੀ ਸੇਵਾ ਕਰਨ ਉਪਰੰਤ ਜਦੋਂ ਉਹ ਕੋਈ ਹੋਰ ਕੰਮ ਕਰਨ ਯੋਗ ਨਹੀਂ ਰਹਿੰਦਾ  ਪੈਨਸ਼ਨ ਦੀ ਸਹੁਲਤ ਬੰਦ ਕਰ ਦਿੱਤੀ ਗਈ ਹੈ।

        ਜਦੋਂ ਕਿ ਉਸਨੂੰ ਉਸ ਵਕਤ ਪੈਨਸ਼ਨ ਦੀ ਸਖ਼ਤ ਜਰੂਰਤ ਹੁੰਦੀ ਹੈ। ਉਹਨਾਂ ਇਹ ਵੀ ਕਿ ਕਿਹਾ ਕਿ ਸਰਕਾਰ ਦਾ ਫਰਜ਼ ਬਣਦਾ ਹੈ ਕਿ ਭਾਵੇਂ ਉਹ ਸਰਕਾਰੀ ਮੁਲਾਜਮ ਨਾ ਵੀ ਰਿਹਾ ਹੋਵੇ ਪਰ ਹਰ ਨਾਗਰਿਕ ਨੂੰ ਪੈਨਸ਼ਨ ਜਰੂਰ ਮਿਲਣੀ ਚਾਹਿਦੀ ਹੈ। ਹਰ ਨਾਗਰਿਕ ਭਾਵੇਂ ਦੁਕਾਨਦਾਰ, ਬਿਜ਼ਨਸ ਮੈਨ, ਦਿਹਾੜੀਦਾਰ, ਗੈਰ-ਸਰਕਾਰੀ ਕਰਮਚਾਰੀ, ਲੇਡੀਜ਼ ਅਤੇ ਜੈਂਟਸ ਨੂੰ ਗੁਜਾਰੇ ਯੋਗ ਪੈਨਸ਼ਨ ਮਿਲਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੂੰ ਬੁਢਾਪਾ ਹੰਡਾਉਣ ਲਈ ਪੈਨਸ਼ਨ ਦੀ ਜਰੂਰਤ ਹੁੰਦੀ ਹੈ। ਜਦੋਂ ਕਿ ਰਾਜਸੀ ਨੇਤਾਵਾਂ ਦੇ  ਆਪਣੇ ਆਮਦਨ ਵਸੀਲੇ ਵੱਧ ਹੋਣ ਦੇ ਬਾਵਜੁਦ ਸਰਕਾਰੀ ਖਜਾਨੇ ਵਿਚੋਂ ਜਿਨੀ ਵਾਰ MLA, MP, ਮੰਤਰੀ, ਚੇਅਰਮੈਨ ਰਹੇ ਹੋਣ ਤੇ ਕਈ-ਕਈ ਪੈਨਸ਼ਨਾਂ ਲੈਂਦੇ ਹਨ । ਜਦੋਂ ਕਿ ਇਨਾਂ ਨੂੰ ਪੈਨਸ਼ਨ ਦੀ ਜਰੂਰਤ ਨਹੀਂ ਹੁੰਦੀ। ਇਸ ਤਰ੍ਹਾਂ ਲੋਕਾਂ ਦੇ ਮਨਾਂ ਵਿੱਚ ਰਾਜਸੀ ਨੇਤਾਵਾਂ ਪ੍ਰਤੀ ਰੋਸ ਪੈਦਾ ਹੁੰਦਾ ਹੈ। ਸੋ ਲੋਕ ਆਪਣੀਆਂ ਉਮੀਦਾਂ ਨੂੰ ਬੂਰ ਪੈਣ ਦੀ ਆਸ ਵਿੱਚ ਕਿਸੀ ਤੀਜੇ ਬਦਲ ਨੂੰ ਚੁਣਦੇ ਹਨ।

        ਸ੍ਰੀਮਤੀ ਰਮਨਜੀਤ ਕੋਰ ਕਾਕਾ ਕੇਬਲ ਪ੍ਰਸਿੱਧ ਸਮਾਜ ਸੇਵਿਕਾ ਨੇ ਕਿਹਾ ਕਿ “ਅੱਜ ਦੇ ਸਮੇਂ ਵਿੱਚ ਹਰ ਲੇਡੀਜ਼ ਨੂੰ ਆਪਣਾ ਘਰ ਚਲਾਉਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ” ਭਾਵ ਰਸੋਈ ਗੈਸ ਸਲੰਡਰ, ਬੱਚਿਆਂ ਦੀ ਫੀਸਾਂ, ਟਿਊਸ਼ਨਾਂ, ਸਕੂਲ, ਮੈਡੀਕਲ ਦੇ ਖ਼ਰਚੇ ਬਹੁਤ ਵੱਧ ਗਏ ਹਨ। ਨੇਤਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਜੋ ਰਾਜਸੀ ਨੇਤਾ ਹਨ ਉਹਨਾ ਦੇ ਬੰਗਲਿਆਂ ਵਿੱਚ ਹੋਣ ਵਾਲੇ ਬੇਤਹਾਸ਼ਾ ਖਰਚੇ ਤੋਂ ਬਿਨਾਂ ਬਿਜਲੀ, ਪਾਣੀ, ਖਾਣ-ਪੀਣ, ਮੈਡੀਕਲ ਸਹੁਲਤਾਂ ਉਹਨਾਂ ਦਾ ਹਰ ਤਰ੍ਹਾਂ ਦਾ ਖ਼ਰਚ ਲੋਕਾਂ ਦੇ ਟੈਕਸ ਦੇ ਰੂਪ ਵਿੱਚ ਦਿੱਤੇ ਸਰਕਾਰੀ ਖਜਾਨੇ ਵਿੱਚੋਂ ਜਾਂਦਾ ਹੈ[ ਇਸ ਤਰ੍ਹਾਂ ਆਮ ਲੋਕਾਂ ਵਿੱਚ ਰਾਜਸੀ ਨੇਤਾਵਾਂ ਪ੍ਰਤੀ ਰੋਸ ਬਣਿਆ ਜੋ ਆਮ ਲੋਕਾਂ ਨੇ ਆਪਣਾ ਗੁੱਸਾ ਰਵਾਇਤੀ ਪਾਰਟੀਆਂ ਦੇ ਖ਼ਿਲਾਫ ਵੋਟ ਪਾ ਕੇ ਕੱਢਿਆ ।

       ਸ੍ਰੀ ਬਲਵਾਨ ਸਿੰਘ ਸੂਬਾ ਪੰਜਾਬ ਸੀਟੂ ਕਮੇਟੀ ਦੇ ਵਰਕਿੰਗ ਮੈਂਬਰ ਨੇ ਕਿਹਾ ਕਿ “ਆਮ ਲੋਕਾਂ ਵਿੱਚ ਇਹ ਗੁੱਸਾ ਉਸ ਵਕਤ ਹੋਰ ਵੀ ਵੱਧ ਜਾਂਦਾ ਹੈ ਜਦੋਂ ਲੋਕਾਂ ਦੀਆਂ ਵੋਟਾਂ ਦੁਆਰਾ ਚੁਣਿਆਂ ਨੁਮਾਇਦਾ ਆਪਣੀ ਸੱਤਾ ਦੀ ਭੁੱਖ ਕਾਰਨ ਜਿੱਤ ਪ੍ਰਾਪਤ ਕੀਤੀ । ਪਾਰਟੀ ਨੂੰ ਛੱਡ ਕੇ ਦੁਸਰੀ ਪਾਰਟੀ ਵਿੱਚ ਚਲਾ ਜਾਂਦਾ ਹੈ ਜਦੋਂ ਕਿ ਲੋਕਾਂ ਵਲੋਂ ਉਮੀਦਵਾਰ ਦੇ ਨਾਲ-ਨਾਲ ਪਾਰਟੀ ਨੂੰ ਵੀ ਧਿਆਨ ਵਿੱਚ ਰੱਖਦਿਆਂ ਵੋਟ ਕਾਸਟ ਕੀਤੀ ਹੁੰਦੀ ਹੈ। ਉਮੀਦਵਾਰਾਂ ਵਲੋਂ ਇਸ ਤਰ੍ਹਾਂ ਕਰਨ ਨਾਲ ਆਮ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੁਸ ਕਰਦੇ ਹਨ।

     ” ਇਸ ਤਰ੍ਹਾਂ ਆਮ ਲੋਕਾਂ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਜ ਦੇ ਸਮੇਂ ਵਿੱਚ ਰਾਜਸੀ ਨੇਤਾ ਭਰਿਸ਼ਟ ਹੋ ਚੁੱਕੇ ਹਨ ਜੋ ਕਿ ਭਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਨੂੰ ਬੜਾਵਾ ਦੇ ਰਹੇ ਹਨ। ਆਮ ਲੋਕਾਂ ਦੀ, ਸਮਾਜ ਦੀ, ਪੰਜਾਬ ਦੀ ਅਤੇ ਜਿਸ ਪਾਰਟੀ ਵਿੱਚ ਇਹ ਕੰਮ ਕਰਦੇ ਹਨ, ਇਨਾਂ ਨੂੰ ਕੋਈ ਪ੍ਰਵਾਹ ਨਹੀ ਹੁੰਦੀ ਸੋ ਆਮ ਲੋਕਾਂ ਨੇ ਇਹਨਾਂ ਨੂੰ ਨਕਾਰਿਆ, ਜਿਸ ਦੇ ਸਿੱਟੇ ਵਜੋਂ ਪੰਜਾਬ ਵਿਧਾਨ ਸਭਾ 2022 ਦੋਰਾਨ ਤਕਰੀਬਨ 80 ਨਵੇਂ ਵਿਧਾਇਕ ਪਹਿਲੀ ਬਾਰ ਪੰਜਾਬ ਵਿਧਾਨ ਸਭਾ ਵਿੱਚ ਪਹੁੰਚ ਰਹੇ ਹਨ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਆਮ ਲੋਕਾਂ ਨੇ ਆਮ ਆਦਮੀ ਦੇ ਚੌਣ ਨਿਸ਼ਾਨ ਝਾੜੂ ਨੂੰ ਆਪਣੀ ਕੀਮਤੀ ਵੋਟ ਕਾਸਟ  ਹੀ ਨਹੀਂ ਕੀਤੀ ਬਲਕਿ ਝਾੜੂ ਫੇਰ ਕੇ ਪੰਜਾਬ ਦੀ ਗੰਧਲੀ ਸਿਆਸਤ ਦੀ ਸਫਾਈ ਕੀਤੀ ਹੈ।

                                                                                                    ਸ੍ਰੀ ਸੁਰਿੰਦਰਪਾਲ ਗੋਇਲ

                                                                                      ਸੰਪਰਕ-6239687481,9646050760

Advertisement
Advertisement
Advertisement
Advertisement
Advertisement
error: Content is protected !!