ਸੀ.ਆਈ.ਏ. ਸਟਾਫ ਮਾਨਸਾ ਦੀ ਟੀਮ ਨੇ ਮੈਡੀਕਲ ਸਟੋਰ ਕੀਤਾ ਸੀਲ ,ਪਰਚਾ ਵੀ ਦਰਜ਼
ਅਸ਼ੋਕ ਵਰਮਾ , ਮਾਨਸਾ , 14 ਮਾਰਚ 2022
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਹੀ ਸਰਕਾਰ ਦਾ ਪ੍ਰਭਾਵ ਪੁਲਿਸ ਦੀ ਕਾਰਜਸ਼ੈਲੀ ਤੇ ਵੀ ਦਿਖਣਾ ਸ਼ੁਰੂ ਹੋ ਗਿਆ ਹੈ। ਇਸ ਕੜੀ ਤਹਿਤ ਸੀਆਈਏ ਸਟਾਫ ਮਾਨਸਾ ਦੀ ਟੀਮ ਨੇ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਸ਼ਹਿਰ ਅੰਦਰ ਮੈਡੀਕਲ ਸਟੋਰ ਦੀ ਆੜ ਵਿੱਚ ਚਿੱਟੇ ਦਾ ਧੰਦਾ ਕਰਨ ਵਾਲੇ ਕੈਮਿਸਟ ਨੂੰ ਕਾਬੂ ਕਰਕੇ, ਉਸ ਦਾ ਮੈਡੀਕਲ ਸਟੋਰ ਵੀ ਸੀਲ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਆਈਏ ਦੇ ਇੰਚਾਰਜ਼ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸ:ਥ: ਉਜਾਗਰ ਸਿੰਘ , ਸ:ਥ: ਉਪਕਾਰ ਸਿੰਘ ਸੀ/ਸਿ: ਮੁਕੰਦ ਲਾਲ , ਸੀ/ਸਿ: ਗੁਰਦੀਪ ਸਿੰਘ ਪੁਲਿਸ ਪਾਰਟੀ ਸਣੇ ਗਸਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਇਲਾਕਾ ਥਾਣਾ ਸਿਟੀ ਵਨ ਮਾਨਸਾ ਅਤੇ ਸਦਰ ਮਾਨਸਾ ਵੱਲ ਰਵਾਨਾ ਸੀ ਅਤੇ ਪੁਲਿਸ ਪਾਰਟੀ ਬਾਰਾਂ ਹੱਟਾ ਚੋਕ ਮਾਨਸਾ ਮੋਜੂਦ ਸੀ ਤਾਂ ਮੁਖਬਰ ਖਾਸ ਨੇ ਅਲਿਹਦਗੀ ਵਿੱਚ ਇਤਲਾਹ ਦਿੱਤੀ ਕਿ ਆਦੇਸ ਕੁਮਾਰ ਪੁੱਤਰ ਜਸਪਾਲ ਕੁਮਾਰ ਵਾਸੀ ਵਾਰਡ ਨੰ: 8 ਮਾਨਸਾ ਜੋ ਕਿ ਆਪਣੇ ਮੈਡੀਕਲ ਨਿਊ ਆਦੇਸ ਮੈਡੀਕਲ, ਜਗਦੰਬੇ ਰੋਡ ਮਾਨਸਾ ਪਰ ਹੈਰੋਇਨ (ਚਿੱਟਾ) ਰੱਖ ਕੇ ਵੇਚਣ ਦਾ ਆਦੀ ਹੈ ਅਤੇ ਜੋ ਹੁਣ ਵੀ ਆਪਣੇ ਮੈਡੀਕਲ ਪਰ ਹੈਰੋਇਨ (ਚਿੱਟਾ) ਵੇਚ ਰਿਹਾ ਹੈ, ਜੇਕਰ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਆਦੇਸ ਕੁਮਾਰ ਉਕਤ ਹੈਰੋਇਨ (ਚਿੱਟਾ) ਵੇਚਦਾ ਕਾਬੂ ਆ ਸਕਦਾ ਹੈ। ਇਤਲਾਹ ਭਰੋਸਯੋਗ ਹੋਣ ਤੇ ਉਕਤ ਦੋਸ਼ੀ ਖਿਲਾਫ ਅਧੀਨ ਜੁਰਮ 21/61/85 NDPS ACT ਤਹਿਤ ਦਰਜ ਕਰਕੇ, ਨਿਊ ਆਦੇਸ ਮੈਡੀਕਲ ਹਾਲ ਮਾਨਸਾ ਪਰ ਡਰੱਗ ਇੰਸਪੈਕਟਰ ਸੀਸ਼ਨ ਕੁਮਾਰ ਮਿੱਤਲ ਸਮੇਤ ਉਕਤ ਮੈਡੀਕਲ ਸਟੋਰ ਤੇ ਰੇਡ ਕਰਕੇ, ਉੱਥੇ ਚਿੱਟਾ ਅਤੇ ਹੋਰ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ।
ਤਫਸ਼ੀਲ ਬਰਾਮਦਗੀ ਦਾ ਵੇਰਵਾ ਹੇਠ ਲਿਖਿਆ ਹੈ:-