I G. ਦੀ ਬੜ੍ਹਕ-ਥਾਣਿਆਂ ‘ਚ ਕੰਮ ਬਦਲੇ ਪੈਸੇ ਮੰਗਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਹੋਊ ਸਖ਼ਤ ਕਾਰਵਾਈ

Advertisement
Spread information

I G ਰਾਕੇਸ਼ ਅਗਰਵਾਲ ਨੇ ਥਾਣਾ ਸਦਰ ਬਰਨਾਲਾ ਦੀ ਨਵੀਂ ਬਿਲਡਿੰਗ ਦਾ ਕੀਤਾ ਉਦਘਾਟਨ


ਰਘਵੀਰ ਹੈਪੀ , ਬਰਨਾਲਾ, 12 ਮਾਰਚ 2022

      ਥਾਣਾ ਸਦਰ ਦੀ ਨਵੀਂ ਬਣੀ ਬਿਲਡਿੰਗ ਦਾ ਉਦਘਾਟਨ ਇੰਸਪੈਕਟਰ ਜਨਰਲ ਆਫ਼ ਪੁਲਿਸ ਪਟਿਆਲਾ ਰੇਂਜ ਪਟਿਆਲਾ ਸ੍ਰੀ ਰਾਕੇਸ਼ ਅਗਰਵਾਲ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਥਾਣਾ ਸਦਰ ਦੀ ਨਵੀਂ ਬਿਲਡਿੰਗ ਬਣ ਕੇ ਤਿਆਰ ਹੋ ਚੁੱਕੀ ਹੈ। ਸ਼ਿਕਾਇਤਕਰਤਾ ਦੇ ਬੈਠਣ ਦਾ ਖ਼ਾਸ ਪ੍ਰਬੰਧ ਹੈ। ਇਹ ਬਿਲਡਿੰਗ ਆਧੁਨਿਕ ਤਕਨੀਕ ਨਾਲ ਬਣਾਈ ਗਈ ਹੈ। ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਹਰੇਕ ਵਿਅਕਤੀ ਦਾ ਕੰਮ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ।

Advertisement

    ਉਨਾਂ ਕਿਹਾ ਕਿ ਜੇਕਰ ਸ਼ਿਕਾਇਤਕਰਤਾ ਬਿਆਨ ਕਰਦਾ ਹੈ ਕਿ ਥਾਣੇ ਵਿਚ ਉਸ ਤੋਂ ਕੰਮ ਬਦਲੇ ਪੈਸਿਆਂ ਦੀ ਮੰਗ ਕੀਤੀ ਗਈ ਹੈ , ਉਸ ਮੁਲਾਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਐਸ.ਐਸ.ਪੀ. ਸ੍ਰੀਮਤੀ ਅਲਕਾ ਮੀਨਾ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਮਾੜੇ ਅਨਸਰਾਂ ਬਾਰੇ ਪਤਾ ਲੱਗਦਾ ਹੈ ਤਾਂ ਉਹ ਮੇਰੇ ਨਾਲ ਸਿੱਧੇ ਤੌਰ ’ਤੇ ਸੰਪਰਕ ਕਰ ਸਕਦਾ ਹੈ। ਸ੍ਰੀ ਰਾਕੇਸ਼ ਅਗਰਵਾਲ ਵਲੋਂ ਅਖੀਰ ਵਿਚ ਛੋਟੇ ਬੱਚਿਆਂ ਨੂੰ ਲੱਡੂ ਅਤੇ ਕਾਪੀਆਂ ਤੇ ਪੈਨ ਵੰਡੇ ਗਏ। ਇਸ ਮੌਕੇ ਐਸ.ਪੀ. (ਐਚ) ਕੁਲਦੀਪ ਸਿੰਘ ਸੋਹੀ, ਐਸ.ਪੀ. (ਡੀ) ਅਨਿਲ ਕੁਮਾਰ, ਐਸ.ਪੀ. (ਪੀ.ਬੀ.ਆਈ) ਹਰਬੰਤ ਕੌਰ, ਆਈ.ਪੀ.ਐਸ. ਦਰਪਨ ਆਹਲੂਵਾਲੀਆ, ਡੀ.ਐਸ.ਪੀ. ਰਾਜੇਸ਼ ਸੁਨੇਹੀ, ਡੀ.ਐਸ.ਪੀ. (ਐਚ) ਦੇਵਿੰਦਰ ਸਿੰਘ, ਐਸ.ਐਚ.ਓ. ਸਦਰ ਸੁਖਜੀਤ ਸਿੰਘ, ਮੁੱਖ ਮੁਨਸ਼ੀ ਸੰਦੀਪ ਸਿੰਘ, ਜਗਤਾਰ ਸਿੰਘ, ਏ.ਐਸ.ਆਈ. ਤਰਸੇਮ ਸਿੰਘ ਇੰਚਾਰਜ ਪੁਲਿਸ ਚੌਕੀ ਹੰਡਿਆਇਆ, ਗੁਰਦੀਪ ਸਿੰਘ ਧਨੌਲਾ, ਸੰਤਰੀ ਜਗਤਾਰ ਸਿੰਘ ਧਨੌਲਾ, ਮੁਖਤਿਆਰ ਸਿੰਘ ਬੁਲਟ ਤੋਂ ਇਲਾਵਾ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!