ਜਨਤਕ ਜਥੇਬੰਦੀਆਂ ਨੇ ਸਿੱਖਿਆ ਦੇ ਅਧਿਕਾਰ ਨੂੰ ਲੈ ਕੇ ਕਰਾਈ ਕਨਵੈਨਸ਼ਨ

Advertisement
Spread information

*ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਸੰਗਰੂਰ ਨੇ ਸਿੱਖਿਆ ਨੀਤੀ 2020 ਤੇ ਕਰਵਾਈ ਕਨਵੈਨਸ਼ਨ

ਪ੍ਰਦੀਪ ਕਸਬਾ , ਸੰਗਰੂਰ, 12 ਮਾਰਚ 2022

ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਜਿਲ੍ਹਾ ਸੰਗਰੂਰ ਨੇ ਅੱਜ ਸਿੱਖਿਆ ਨੀਤੀ 2020 ਤੇ ਕਨਵੈਨਸ਼ਨ ਕਰਵਾਈ ਗਈ, ਜਿਸ ਦੇ ਮੁੱਖ ਬੁਲਾਰੇ ਯਸ਼ਪਾਲ, ਜੋ ਸਾਬਕਾ ਡੀਟੀਐਫ ਸੂਬਾ ਆਗੂ ਅਤੇ ਵਰਗ ਚੇਤਨਾ ਮੈਗਜ਼ੀਨ ਦੇ ਸੰਪਾਦਕ ਹਨ।

Advertisement

ਉਹਨਾਂ ਨੇ ਇਸ ਸਮੇਂ ਸਿੱਖਿਆ ਨੀਤੀ 2020 ਸਬੰਧੀ ਪੜਚੋਲ ਕਰਕੇ ਦੱਸਿਆ ਇਹ ਸਿੱਖਿਆ ਨੀਤੀ ਦਾ ਮੁੱਖ ਏਜੰਡਾ ਨਿੱਜੀਕਰਨ, ਉਦਾਰੀਕਰਨ ਤੇ ਕੇਂਦਰੀਕਰਨ ਹੈ। ਜਿਸ ਦੀ ਜਰੂਰਤ ਅੱਜ ਦੇਸ਼ੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਹੈ ਤਾਂ ਕਿ ਸਿੱਖਿਆ ਨੂੰ ਮੰਡੀ ਵਿਚ ਵਿਕਣ ਵਾਲ਼ੀ ਜਿਣਸ ਬਣਾ ਕੇ ਵੱਧ ਤੋਂ ਵੱਧ ਮੁਨਾਫ਼ਾ ਕਮਾਇਆ ਜਾ ਸਕੇ। ਜਿਸ ਨੂੰ ਸਾਡੀ ਮੋਦੀ ਸਰਕਾਰ ਧੜੱਲੇ ਨਾਲ਼ ਲਾਗੂ ਕਰ ਰਹੀ ਹੈ।

ਲੋਕਾਂ ਦੀ ਸੇਵਾ ਕਰ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਕਰਨ ਲਈ ਜਰੂਰੀ ਹੈ ਕਿ ਲੋਕਾਂ ਦਾ ਧਿਆਨ ਭਟਕਾਉਣ ਲਈ ਫਿਰਕੂ ਪਾਲ਼ਾਬੰਦੀ ਕਰਕੇ ਲੋਕਾਂ ਨੂੰ ਵੰਡਿਆ ਜਾਵੇ।ਇਹ ਕੰਮ ਸਿੱਖਿਆ ਰਾਹੀ ਪਾਠਕ੍ਰਮ ਬਦਲ ਕੇ, ਤੇ ਸਿੱਖਿਆ ਦਾ ਕੇੰਦਰੀਕਰਨ ਬਾਖੂਬੀ ਹੋ ਸਕਦਾ ਹੈ।

ਇਸ ਕੰਮ ਲਈ ਜਰੂਰੀ ਹੈ ਸਿੱਖਿਆ ਨੂੰ ਵੀ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਯੁਨੀਵਰਸਿਟੀ ਤੱਕ ਕਾਰਪੋਰੇਟ ਹੱਥਾਂ ਚ ਵੇਚਿਆ ਜਾਵੇ। ਉਹਨਾਂ ਬੋਲਦੇ ਦੱਸਿਆ ਕਿ ਸਿੱਖਿਆ ਨੀਤੀ 2020 ਦੇ ਪੂਰਨ ਤੌਰ ਤੇ ਲਾਗੂ ਹੋਣ ਨਾਲ਼ ਮਿਆਰੀ ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਹੋਰ ਦੂਰ ਹੋ ਜਾਵੇਗੀ।

ਸਿੱਖਿਆ ਨੂੰ ਭਾਰਤੀ ਸੱਭਿਆਚਾਰ ਨਾਲ਼ ਜੋੜਨ ਦੇ ਨਾਮ ਤੇ ਪਾਠਕ੍ਰਮ ਨੂੰ ਗੈਰ ਵਿਗਿਆਨਕ ਲੀਹਾਂ ਤੇ ਢਾਲਣ ਦਾ ਕੰਮ ਪਾਠਕ੍ਰਮ ਨੂੰ ਬਦਲ ਕੇ ਕੀਤਾ ਜਾ ਰਿਹਾ ਜਿ ਦੇ ਘਾਤਕ ਨਤੀਜ਼ੇ ਭਵਿੱਖੀ ਪੀੜੀਆਂ ਨੂੰ ਭੁਗਤਣੇ ਪੈਣਗੇ।

ਇਹ ਨੀਤੀ 2020 ਤਿੰਨ ਕਾਲੇ ਖੇਤੀ ਕਾਨੂੰਨਾਂ ਤੇ ਚਾਰ ਕਿਰਤ ਕੋਡਾ ਦੀ ਤਰ੍ਹਾਂ ਆਮ ਲੋਕਾਂ ਲਈ ਬਹੁਤ ਮਾਰੂ ਪਰ ਅਧਿਆਪਕ ਤੇ ਵਿਦਿਆਰਥੀ ਜਥੇਬੰਦੀਆਂ ਅਜੇ ਇਸ ਨੀਤੀ ਦੇ ਮਾਰੂ ਪ੍ਰਭਾਵਾਂ ਤੇ ਅਜੇ ਸਹੀ ਰੂਪ ਵਿੱਚ ਜਾਣੂ ਨਹੀਂ ਹਨ ਜਰੂਰਤ ਹੈ ਆਮ ਨੂੰ ਘਰਾਂ ਦੇ ਵਿਦਿਆਰਥੀਆਂ, ਅਧਿਆਪਕਾਂ, ਮਜਦੂਰਾਂ, ਛੋਟੇ ਕਿਸਾਨਾਂ ਤੇ ਛੋਟੇ ਦੁਕਾਨਦਾਰਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਕਿ ‘ਤਿੰਨ ਕਾਲ਼ੇ ਖੇਤੀ ਕਾਨੂੰਨਾਂ ਵਾਂਗ ਦੇਸ਼ਵਿਆਪੀ ਸ਼ੰਘਰਸ਼ ਚਲਾ ਕੇ ਇਸਨੂੰ ਵਾਪਸ ਕਰਵਾਇਆ ਜਾ ਸਕੇ।

ਇਸ ਮੰਚ ਵਿੱਚ ਸ਼ਾਮਲ ਜੱਥੇਬੰਦੀਆਂ ਜਮਹੂਰੀ ਅਧਿਕਾਰ ਦੇ ਨਾਮਦੇਵ ਭੁਟਾਲ ਤੇ ਮਨਧੀਰ ਸੰਗਰੂਰ, DSO ਦੇ ਆਗੂ ਸਾਥੀ,ਡੀਟੀਐੱਫ ਵੱਲੋਂ ਬਲਵੀਰ ਚੰਦ ਲੌਂਗੋਵਾਲ ਅਤੇ ਹੋਰ ਸਾਥੀ,ਗੁਰਵਿੰਦਰ,PSU ਦੇ ਆਗੂ ਸੁਖਦੀਪ ਹਥਨ, PRSU ਦੇ ਆਗੂ ਮਨਜੀਤ ਨੇ ਅੱਜ ਦੇ ਪ੍ਰੋਗਰਾਮ ਸਬੰਧੀ ਸ਼ੁਰੂਆਤ ਚ ਜਾਣਕਾਰੀ ਦਿੱਤੀ।ਸਟੇਜ ਸਕੱਤਰ ਦੀ ਭੂਮਿਕਾ ਪੀ ਐਸ ਯੁ (ਲਲਕਾਰ)ਦੇ ਆਗੂ ਭਿੰਦਰ ਨੇ ਨਿਭਾਈ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ(ਪੰਜਾਬ) ਦੀ ਆਗੂ ਬਿਮਲਾ ਕੌਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਲਖਵੀਰ ਲੌਂਗੋਵਾਲ,ਪੈਪਸੀਕੋ ਵਰਕਰਜ ਯੁਨੀਅਨ ਚੰਨੋਂ ਤੋਂ ਕਿ੍ਸਨ ਭੜੋ ਸਾਥੀਆਂ ਸਮੇਤ,ਬੀ ਕੇ ਯੁ ਉਗਰਾਹਾਂ ਦੇ ਗੁਰਚਰਨ ਲਹਿਰਾਂ, ਕਿਰਤੀ ਕਿਸਾਨ ਯੂਨੀਅਨ ਭੁਪਿੰਦਰ ਲੌਂਗੋਵਾਲ, ਜਮੀਨ ਪ੍ਰਾਪਤੀ ਸ਼ੰਘਰਸ਼ ਕਮੇਟੀ ਬਿੱਕਰ ਹਥੋਆ,ਡੀਟੀਐਫ (ਪੰਜਾਬ) ਸੁਖਵਿੰਦਰ ਗਿਰ,ਚਰਨਜੀਤ ਪਟਵਾਰੀ RWpi।

ਇਸ ਮੌਕੇ ਮਾਸਟਰ ਰਾਮ ਬੇਨੜਾ, ਮਾਸਟਰ ਜਗਦੇਵ ਵਰਮਾ ਤੇ ਗੁਰਵਿੰਦਰ ਨੇ, ਸੰਦੀਪ ਕੌਰ, ਕੰਵਲ ਕੌਰ ਖਨੌਰੀ ਨੇ ਗੀਤ ਗਾਏ। ਅੰਤ ਵਿੱਚ ਸਾਰੇ ਸਾਥੀਆਂ ਦਾ ਧੰਨਵਾਦ ਸੁਖਦੀਪ ਹਥਨ ਕੀਤਾ।

Advertisement
Advertisement
Advertisement
Advertisement
Advertisement
error: Content is protected !!