ਮਹਿਲਾ ਦਿਵਸ: ਯੂਕਰੇਨ ਤੋਂ ਪਰਤੀਆਂ ਵਿਦਿਆਰਥਣਾਂ ਮਜ਼ਬੂਤ ਹੌਸਲੇ ਤੇ ਜਜ਼ਬੇ ਦੀ ਮਿਸਾਲ

Advertisement
Spread information

ਜਯੋਤੀ ਸਿੰਘ ਰਾਜ ਦੁਆਰਾ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਵੱਲੋਂ ਯੂਕਰੇਨ ਤੋਂ ਪਰਤੀਆਂ ਲੜਕੀਆਂ ਦਾ ਸਨਮਾਨ


ਹਰਿੰਦਰ ਨਿੱਕਾ , ਬਰਨਾਲਾ, 8 ਮਾਰਚ 2022 
        ਕੌਮਾਂਤਰੀ ਮਹਿਲਾ ਦਿਵਸ ਮੌਕੇ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਬਰਨਾਲਾ ਤਰਫੋਂ ਚੇਅਰਮੈਨ ਹਾਸਪਿਟਲ ਵੈਲਫੇਅਰ ਸੈਕਸ਼ਨ ਸ੍ਰੀਮਤੀ ਜਯੋਤੀ ਸਿੰੰਘ ਰਾਜ ਵੱਲੋਂ ਯੂਕਰੇਨ ਤੋਂ ਪਰਤੀਆਂ ਜ਼ਿਲ੍ਹਾ ਬਰਨਾਲਾ ਦੀਆਂ ਲੜਕੀਆਂ ਦਾ ਸਨਮਾਨ ਕੀਤਾ ਗਿਆ।
       ਇਸ ਮੌਕੇ ਸ੍ਰੀਮਤੀ ਜਯੋਤੀ ਸਿੰਘ ਰਾਜ ਨੇ ਕਿਹਾ ਕਿ ਮਹਿਲਾ ਦਿਵਸ ਔਰਤਾਂ ਦੀ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ, ਦਿ੍ਰੜ ਇਰਾਦੇ ਤੇ ਆਤਮ ਨਿਰਭਰਤਾ ਨੂੰ ਸਮਰਪਿਤ ਹੈ। ਉਨਾਂ ਕਿਹਾ ਕਿ ਜ਼ਿਲਾ ਬਰਨਾਲਾ ਦੇ ਵਿਦਿਆਰਥੀ ਦਿ੍ਰੜ ਇਰਾਦਾ ਰੱਖਦੇ ਹੋਏ ਤੇ ਸੰਘਰਸ਼ ’ਚੋਂ ਨਿਕਲ ਕੇ ਆਪਣੇ ਦੇਸ਼ ਪਰਤੇ ਹਨ। ਉਨਾਂ ਵਿਦਿਆਰਥਣਾਂ ਦੇ ਜਜ਼ਬੇ ਨੂੰ ਸਲਾਮ ਕੀਤਾ।ਇਸ ਮੌਕੇ ਸਹਿਜਪ੍ਰੀਤ ਕੌਰ ਵਾਸੀ ਰਾਏਸਰ ਨੇ ਦੱਸਿਆ ਕਿ ਉਹ ਖਾਰਕੀਵ ਤੋਂ ਪਰਤੀ ਹੈ। ਉਨਾਂ ਯੂਕਰੇਨ ਅੰਦਰਲੇ ਯੁੱਧ ਦੇ ਮਾਹੌਲ ਦੌਰਾਨ ਆਪਣੀ ਵਾਪਸੀ ਦੇ ਸੰਘਰਸ਼ ਦੀ ਕਹਾਣੀ ਬਿਆਨ ਕੀਤੀ। ਇਸ ਮੌਕੇ ਕਰਮਜੀਤ ਕੌਰ ਵਾਸੀ ਗੰਗਹਰ ਨੇ ਵੀ ਆਪਣੇ ਸੰਘਰਸ਼ ਦੀ ਗਾਥਾ ਸਾਂਝੀ ਕੀਤੀ। ਇਸ ਮੌਕੇ ਵਿਦਿਆਰਥਣਾਂ ਦੇ ਮਾਪਿਆਂ ਵੱਲੋਂ ਜ਼ਿਲਾ ਪ੍ਰਸ਼ਾਸਨ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
      ਇਸ ਮੌਕੇ ਸ੍ਰੀਮਤੀ ਜਯੋਤੀ ਸਿੰਘ ਰਾਜ ਵੱਲੋਂ ਵੱਖ ਵੱਖ ਵਿਭਾਗਾਂ ਦੇ ਮਹਿਲਾ ਅਧਿਕਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਰਾਜਵਿੰਦਰ ਕੌਰ, ਜ਼ਿਲਾ ਸਮਾਜਿਕ ਸੁਰੱੱਖਿਆ ਅਫਸਰ ਤੇ ਆਵਾਸਪ੍ਰੀਤ ਕੌਰ, ਜ਼ਿਲ੍ਹਾ ਲੋਕ ਸੰਪਰਕ ਅਫਸਰ ਮੇਘਾ ਮਾਨ, ਸਹਾਇਕ ਲੋਕ ਸੰਪਰਕ ਅਫਸਰ ਜਗਬੀਰ ਕੌਰ, ਰੈੱਡ ਕ੍ਰਾਸ ਸੁਸਾਇਟੀ ਮੈਂਬਰ ਸੰਦੀਪ ਕੌਰ, ਪੀਏ ਟੂ ਡਿਪਟੀ ਕਮਿਸ਼ਨਰ ਚੰਚਲ ਕੌਸ਼ਲ, ਸਕੱਤਰ ਰੈੱਡ ਕ੍ਰਾਸ ਸੁਸਾਇਟੀ ਸਰਵਣ ਸਿੰਘ, ਮੁਕੇਸ਼ ਕੁਮਾਰ ਤੇ ਵਿਦਿਆਰਥਣਾਂ ਦੇ ਮਾਪੇ ਵੀ  ਹਾਜ਼ਰ ਸਨ।  

Advertisement
Advertisement
Advertisement
Advertisement
Advertisement
error: Content is protected !!