ਝੋਲਾਛਾਪ ਡਾਕਟਰ ਸਬੰਧੀ ਨਹੀਂ ਦਿੱਤਾ ਕੇਜਰੀਵਾਲ ਨੇ ਕੋਈ ਬਿਆਨ
ਹਰਿੰਦਰ ਨਿੱਕਾ , ਬਰਨਾਲਾ 19 ਫਰਵਰੀ 2022
ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਵੇਖ ਕੇ ਬੁਖਲਾਏ ਅਕਾਲੀ ਦਲ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਸੋਸ਼ਲ ਮੀਡੀਆ ਤੇ ਫੇਕ ਖਬਰਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਇਹ ਗੱਲ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਉਮੀਦਵਾਰ ਐਮ.ਐਲ.ਏ. ਗੁਰਮੀਤ ਸਿੰਘ ਮੀਤ ਹੇਅਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀ।
ਮੀਤ ਹੇਅਰ ਨੇ ਕਿਹਾ ਕਿ ਹੁਣ ਇੱਕ ਖਬਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਸਿੰਘ ਮਾਨ ਦੀ ਫੋਟੋ ਲਾ ਕੇ ਪ੍ਰੈਸ ਕਾਨਫਰੰਸ ਦਾ ਹਵਾਲਾ ਦੇ ਕੇ ਆਰ ਐਮਪੀ ਡਾਕਟਰਾਂ ਨੂੰ ਝੋਲਾ ਛਾਪ ਦੱਸਦਿਆਂ ਉਨਾਂ ਦਾ ਕੰਮ ਬੰਦ ਕਰਵਾਉਣ ਸਬੰਧੀ ਝੂਠੀ ਖਬਰ ਪ੍ਰਕਾਸ਼ਿਤ ਹੋਈ ਸ਼ੋਸ਼ਲ ਮੀਡੀਆ ਤੇ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਮੀਤ ਨੇ ਕਿਹਾ ਕਿ ਪ੍ਰਕਾਸ਼ਿਤ ਦਿਖਾਈ ਗਈ ਖਬਰ, ਤੇ ਕੋਈ ਅਖਬਾਰ ਦਾ ਨਾਮ ਨਹੀਂ ਲਿਖਿਆ ਹੋਇਆ। ਇਸ ਤੋਂ ਇਲਾਵਾ 10 ਫਰਵਰੀ ਨੂੰ ਚੰੜੀਗੜ ਦੇ ਪੱਤਰਕਾਰ ਦੇ ਨਾਮ ਤੇ ਪ੍ਰਕਾਸ਼ਿਤ ਖਬਰ, ਬਿਲਕੁਲ ਝੂਠੀ ਹੈ।
ਉਨਾਂ ਕਿਹਾ ਕਿਹਾ ਕਿ 10 ਫਰਵਰੀ ਨੂੰ ਜੇਕਰ ਕੋਈ ਪ੍ਰੈਸ ਕਾਨਫਰੰਸ ਚੰੜੀਗੜ੍ਹ ਵਿਖੇ ਹੋਈ ਹੁੰਦੀ ਤਾਂ ਇਹ ਖਬਰਾਂ ਸਾਰੇ ਮੀਡੀਆ ਤੇ ਪ੍ਰਕਾਸ਼ਿਤ ਹੋਣੀ ਸੀ। ਉਨਾਂ ਕਿਹਾ ਕਿ ਇਸ ਤਰਾਂ ਦਾ ਕੋਈ ਬਿਆਨ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਨਹੀਂ ਦਿੱਤਾ। ਉਨਾਂ ਲੋਕਾਂ ਨੂੰ ਅਜਹੀਆਂ ਝੂਠੀਆਂ ਫੈਲਾਈਆਂ ਜਾ ਰਹੀਆਂ ਖਬਰਾਂ ਤੋਂ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਹਾਰ ਦੇ ਡਰ ਤੋਂ ਬੁਖਲਾਈਆਂ ਪਾਰਟੀਆਂ ਅਜਿਹੀਆਂ ਹੋਰ ਫੇਕ/ ਝੂਠੀਆਂ ਖਬਰਾਂ ਵੀ ਵਾਇਰਲ ਕਰ ਸਕਦੇ ਹਨ। ਉਨਾਂ ਕਿਹਾ ਕਿ ਵਿਰੋਧੀਆਂ ਦੀਆਂ ਅਜਿਹੀਆਂ ਹਰਕਤਾਂ ਦਾ ਕਰਾਰਾ ਜੁਆਬ ,ਪੰਜਾਬ ਦੇ ਸੂਝਵਾਨ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਦੇਣਗੇ।
-ਇਹ ਹੈ ਫੇਕ ਖਬਰ-