ਪੋਸਟਲ ਬੈਲਟ ਪੇਪਰ ਰਾਹੀਂ ਜਾਰੀ ਵੋਟ ਪੋਲਿੰਗ ਸਟੇਸ਼ਨ ਤੇ ਨਹੀਂ ਪਾਈ ਜਾ ਸਕਦੀ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 18 ਫਰਵਰੀ 2022
ਜ਼ਿਲ੍ਹਾ ਚੋਣ ਅਫਸਰ ਗਿਰੀਸ਼ ਦਿਆਲਨ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਜਿਸ ਵੀ ਵਿਅਕਤੀ ਨੂੰ ਸਬੰਧਿਤ ਰਿਟਰਨਿੰਗ ਅਫਸਰ ਵੱਲੋਂ ਮੰਗ ਕਰਨ ਤੇ ਪੋਸਟਲ ਬੈਲਟ ਪੇਪਰ ਜਾਰੀ ਕੀਤਾ ਗਿਆ ਹੈ, ਉਹ ਵਿਅਕਤੀ ਪੋਲਿੰਗ ਸਟੇਸ਼ਨ ਤੇ ਆਪਣੀ ਵੋਟ ਕਾਸਟ ਨਹੀਂ ਕਰ ਸਕਦਾ, ਕਿਉਂਕਿ ਪੋਲਿੰਗ ਸਟਾਫ ਪਾਸ ਮਾਰਕਡ ਸੂਚੀ ਅੱਗੇ ਪੋਸਟਲ ਬੈਲਟ ਜਾਰੀ ਹੋਣ ਦੀ ਮੋਹਰ ਲੱਗੀ ਹੁੰਦੀ ਹੈ, ਇਸ ਲਈ ਜੇਕਰ ਅਜਿਹੇ ਵਿਅਕਤੀਆਂ ਵੱਲੋਂ ਹਾਲੇ ਤੱਕ ਆਪਣੇ ਪੋਸਟਲ ਬੈਲਟ ਤੇ ਵੋਟ ਨਹੀਂ ਪਾਈ ਹੈ। ਉਹ ਚੋਣ ਨਿਯਮਾਂ ਅਨੁਸਾਰ ਆਪਣੇ ਪੋਸਟਲ ਬੈਲਟ ਪੇਪਰ ਦੀ ਵਰਤੋਂ ਕਰ ਸਕਦੇ ਹਨ।