ਸਨੋਰ ਹਲਕੇ ਵਿਚ ਕਈ ਤਰ੍ਹਾਂ ਦੇ ਅਹਿਮ ਪ੍ਰਾਜੈਕਟ ਉਲੀਕੇ ਜਾਣਗੇ- ਬਿਕਰਮ ਚਾਹਲ
- ਦਰਜਨਾਂ ਪਿੰਡਾਂ ਵਿੱਚ ਭਰਵੀਆਂ ਚੋਣ ਮੀਟਿੰਗਾਂ ਨੂੰ ਕੀਤਾ ਸੰਬੋਧਨ
ਰਿਚਾ ਨਾਗਪਾਲ,ਸਨੌਰ(ਪਟਿਆਲਾ) 17 ਫ਼ਰਵਰੀ 2022
ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਅੱਜ ਦਰਜਨਾਂ ਪਿੰਡਾਂ ਵਿੱਚ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਜਿਹਨਾਂ ਵਿਚ ਪ੍ਰਮੁਖ ਤੌਰ ਤੇ ਮੁਰਾਦਪੁਰ,ਚਮਾਰਹੇੜੀ, ਮਿੱਠੂ ਮਾਜਰਾ, ਪਿੰਡ ਭੱਠਲ, ਮਹਿਮਦਪੁਰ, ਮਹਿਮਦਪੁਰ ਜੱਟਾਂ, ਰਾਏਪੁਰ, ਮਾਰੁ, ਟਿਵਾਣਾ, ਤਾਸਲਪੁਰ, ਖਾਲਸਪੁਰ, ਮੰਡੀ, ਭਾਂਖਰ ਅਤੇ ਤੁਰ ਪਿੰਡਾਂ ਵਿੱਚ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਂਝੀ ਸਰਕਾਰ ਬਣਨ ਤੋਂ ਬਾਅਦ ਸਮੁੱਚੇ ਸਨੌਰ ਹਲਕੇ ਵਿੱਚ ਕਈ ਤਰਾਂ ਦੇ ਮਹੱਤਵਪੂਰਨ ਪ੍ਰਾਜੈਕਟ ਉਲੀਕੇ ਜਾਣਗੇ ਜਿਸ ਨਾਲ ਇਥੋਂ ਦੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਰੁਜ਼ਗਾਰ ਮਿਲੇਗਾ ਅਤੇ ਉਨ੍ਹਾਂ ਦੀ ਆਰਥਿਕ ਹਾਲਤ ਵੀ ਹੋਵੇਗੀ। ਕਿਉਂਕਿ ਸਮੇਂ ਦੇ ਨਾਲ ਹੁਣ ਬਦਲਾਅ ਦੀ ਲੋੜ ਹੈ ਅਤੇ ਭਾਜਪਾ ਦੇ ਗਠਬੰਧਨ ਨਾਲ ਪੰਜਾਬ ਵਿੱਚ ਡਬਲ ਇੰਜਣ ਦੀ ਸਰਕਾਰ ਹੀ ਇਕੋ-ਇਕ ਹੱਲ ਹੈ। ਜਿਸ ਨਾਲ ਪੰਜਾਬ ਵਿੱਚ ਵੱਧ ਤੋਂ ਵੱਧ ਉਦਯੋਗਿਕ ਕ੍ਰਾਂਤੀ ਲਿਆ ਕੇ ਪੰਜਾਬ ਨੂੰ ਆਰਥਿਕ ਅਤੇ ਵਿਕਾਸ ਪੱਖੋਂ ਮਜ਼ਬੂਤ ਕੀਤਾ ਜਾਵੇਗਾ। ਜਿਸ ਨਾਲ ਪੰਜਾਬ ਉੱਪਰ ਚੜ੍ਹਿਆ ਹੋਇਆ ਲੱਖਾਂ ਕਰੋੜਾਂ ਰੁਪਏ ਦੇ ਕਰਜ਼ੇ ਨੂੰ ਘੱਟ ਕਰਨ ਵਿਚ ਵੀ ਵੱਡੀ ਰਾਹਤ ਪ੍ਰਦਾਨ ਹੋਵੇਗੀ।