ਉਮੀਦਵਾਰਾਂ ਦੇ ਖਰਚਾ ਰਜਿਸਟਰਾਂ ਦੀ ਹੋਵੇਗੀ ਚੈਕਿੰਗ -ਖਰਚਾ ਨਿਗਰਾਨ
- ਉਮੀਦਵਾਰਾਂ ਵੱਲੋਂ ਖਰਚਾ ਰਜਿਸਟਰ ਚੈੱਕ ਕਰਵਾਉਣਾ ਹੋਵੇਗਾ ਲਾਜ਼ਮੀ
ਰਵੀ ਸੈਣ,ਬਰਨਾਲਾ, 16 ਫਰਵਰੀ 2022
ਵਿਧਾਨ ਸਭਾ ਹਲਕਾ 103-ਬਰਨਾਲਾ ਦੇ ਖਰਚਾ ਨਿਗਰਾਨ (ਆਬਜ਼ਰਵਰ) ਸ੍ਰੀ ਵਿਨੈ ਸ਼ੀਲ ਗੌਤਮ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਜਾ ਰਹੇ ਖਰਚੇ ਸਬੰਧੀ ਉਮੀਦਵਾਰਾਂ ਵੱਲੋਂ ਲਗਾਏ ਗਏ ਰਜਿਸਟਰਾਂ ਦੀ ਚੈਕਿੰਗ 17 ਫਰਵਰੀ ਨੂੰ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਵਿਧਾਨ ਸਭਾ ਹਲਕਾ ਬਰਨਾਲਾ-ਕਮ-ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਇਹ ਰਜਿਸਟਰਾਂ ਦੀ ਚੈਕਿੰਗ ਦਾ ਤੀਸਰਾ ਰਾਊਂਡ ਹੋਵੇਗਾ। ਚੈਕਿੰਗ 17 ਫਰਵਰੀ ਨੂੰ ਸ਼ਾਮ 3 ਵਜੇ ਦਫ਼ਤਰ ਰਿਟਰਨਿੰਗ ਅਫਸਰ 103 ਬਰਨਾਲਾ-ਕਮ-ਉਪ ਮੰਡਲ ਮੈਜਿਸਟਰੇਟ ਬਰਨਾਲਾ ਵਿਖੇ ਹੋਵੇਗੀ।
ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰਾਂ ਨੂੰ ਕਿਹਾ ਗਿਆ ਹੈ ਕਿ ਉਹ ਖੁਦ ਜਾਂ ਆਪਣੇ ਚੋਣ ਏਜੰਟ/ਅਧਿਕਾਰਿਤ ਨੁਮਾਇੰਦੇ ਵੱਲੋਂ ਹਾਜ਼ਰ ਹੋ ਕੇ ਖ਼ਰਚਾ ਰਜਿਸਟਰ ਚੈੱਕ ਕਰਵਾਉਣ। ਜੇਕਰ ਕੋਈ ਉਮੀਦਵਾਰ ਆਪਣੇ ਖ਼ਰਚਾ ਰਜਿਸਟਰ ਚੈਕ ਨਹੀਂ ਕਰਵਾਉਂਦਾ ਤਾਂ ਉਸ ਖ਼ਿਲਾਫ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।