ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ਵੱਲੋਂ ਨਿਯੁਕਤੀਆਂ

Advertisement
Spread information

ਵਿਧਾਇਕ ਸਰਿੰਦਰ ਡਾਵਰ ਦੀ ਸ਼ਿਫਾਰਸ਼ ‘ਤੇ ਹੈਪੀ ਲਾਲੀ ਸੂਬਾ ਸਕੱਤਰ ਅਤੇ ਅਵਤੀਸ਼ ਕੁਮਾਰ ਜ਼ਿਲ੍ਹਾ ਲੁਧਿਆਣਾ (ਸ਼ਹਿਰੀ) ਦੇ ਪ੍ਰਧਾਨ ਥਾਪੇ

 ਦਵਿੰਦਰ ਡੀ.ਕੇ. ਲੁਧਿਆਣਾ 25 ਅਪ੍ਰੈੱਲ 2020
ਵਿਦਿਆਰਥੀ ਵਰਗ ਦੀ ਰਾਸ਼ਟਰੀ ਪੱਧਰ ‘ਤੇ ਅਗਵਾਈ ਕਰਦੀ ਜਥੇਬੰਦੀ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ਵੱਲੋਂ ਆਪਣੇ ਢਾਂਚੇ ਦਾ ਵਿਸਤਾਰ ਕੀਤਾ ਗਿਆ ਹੈ। ਜਿਸ ਵਿੱਚ ਜ਼ਿਲਾ ਲੁਧਿਆਣਾ, ਖਾਸ ਤੌਰ ‘ਤੇ ਵਿਧਾਨ ਸਭਾ ਹਲਕਾ ਲੁਧਿਆਣਾ (ਕੇਂਦਰੀ) ਨੂੰ ਵਿਸ਼ੇਸ਼ ਨੁਮਾਇੰਦਗੀ ਦਿੱਤੀ ਗਈ ਹੈ।ਸੀਨੀਅਰ ਯੂਥ ਕਾਂਗਰਸੀ ਆਗੂ ਸ੍ਰੀ ਮਾਨਿਕ ਡਾਵਰ ਨੇ ਦੱਸਿਆ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਸ੍ਰੀ ਅਕਸ਼ੇ ਸ਼ਰਮਾ ਨੇ ਹਲਕਾ ਲੁਧਿਆਣਾ (ਕੇਂਦਰੀ) ਦੇ ਵਿਧਾਇਕ ਸ੍ਰੀ ਸੁਰਿੰਦਰ ਡਾਵਰ ਦੀ ਸ਼ਿਫਾਰਸ਼ ‘ਤੇ ਸ੍ਰ. ਹੈਪੀ ਲਾਲੀ ਨੂੰ ਪੰਜਾਬ ਦਾ ਸਕੱਤਰ ਅਤੇ ਸ੍ਰੀ ਅਵਤੀਸ਼ ਕੁਮਾਰ ਨੂੰ ਜ਼ਿਲਾ ਲੁਧਿਆਣਾ (ਸ਼ਹਿਰੀ) ਯੂਨਿਟ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਸ੍ਰੀ ਮਾਨਿਕ ਨੇ ਸ੍ਰੀ ਅਕਸ਼ੇ ਸ਼ਰਮਾ ਦਾ ਧੰਨਵਾਦ ਕਰਦਿਆਂ ਉਮੀਦ ਜਤਾਈ ਕਿ ਹੈਪੀ ਲਾਲੀ ਅਤੇ ਅਵਤੀਸ਼ ਕੁਮਾਰ ਜਥੇਬੰਦੀ ਵੱਲੋਂ ਸੌਂਪੀ ਇਸ ਜਿੰਮੇਵਾਰੀ ਨੂੰ ਪੂਰਨ ਤਨਦੇਹੀ ਨਾਲ ਨਿਭਾਉਂਦਿਆਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਪਰਾਲੇ ਕਰਨਗੇ।

Advertisement
Advertisement
Advertisement
Advertisement
Advertisement
error: Content is protected !!