55ਵੇਂ ਮਹਾਰਾਸ਼ਟਰ ਸਲਾਨਾ ਨਿਰੰਕਾਰੀ ਸੰਤ ਸਮਾਗਮ ਦੀਆਂ ਤਿਆਰੀਆਂ ਮੁਕੰਮਲ
(ਵਰਚੁਅਲ ਰੂਪ ਵਿੱਚ ਹੋਵੇਗਾ ਸਮਾਗਮ)
ਹਰਿੰਦਰਪਾਲ ਨਿੱਕਾ , ਬਰਨਾਲਾ,07 ਫਰਵਰੀ, 2022
ਹਰ ਸਾਲ ਨਵੇਂ ਸਾਲ ਦੇ ਆਗਮਨ ਤੋਂ ਹੀ ਸੰਪੂਰਣ ਮਹਾਰਾਸ਼ਟਰ ਦੇ ਨਾਲ-ਨਾਲ ਦੁਨੀਆਂ ਭਰ ਦੇ ਸਾਰੇ ਸ਼ਰਧਾਲੂਆਂ ਨੂੰ ਇਸ ਭਗਤੀ, ਪ੍ਰੇਮ ਅਤੇ ਅਲੌਕਿਕ ਆਨੰਦ ਦਾ ਅਨੁਭਵ ਪ੍ਰਦਾਨ ਕਰਵਾਉਣ ਵਾਲੇ ਸਮਾਗਮ ਦੀ ਉਡੀਕ ਰਹਿੰਦੀ ਹੈ ਜਿਸ ਵਿੱਚ ਵੱਖਰੀਆਂ ਸੰਸਕ੍ਰਿਤੀਆਂ ਅਤੇ ਸਭਿਆਤਾਵਾਂ ਦਾ ਅਦਭੁੱਤ ਸੰਗਮ ਦੇਖਣ ਨੂੰ ਮਿਲਦਾ ਹੈ। ਜੋ ਆਪਣੀ ਬਹੁਰੂਪੀ ਦਿੱਖ ਦੁਆਰਾ ਅਨੇਕਤਾ ਵਿੱਚ ਏਕਤਾ ਦਾ ਦ੍ਰਿਸ਼ ਦਿਖਾਉਂਦੇ ਹੋਏ ਵਿਸ਼ਵ ਭਾਈਚਾਰੇ ਦੀ ਭਾਵਨਾ ਨੂੰ ਦਰਸਾਉਂਦਾ ਹੈ।
ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਪਾਵਨ ਛਤਰ ਛਾਇਆ ਹੇਠ ਮਹਾਂਰਾਸ਼ਟਰ ਦਾ 55ਵਾਂ ਸਲਾਨਾ ਨਿਰੰਕਾਰੀ ਸੰਤ ਸਮਾਗਮ ਮਿਤੀ 11, 12 ਅਤੇ 13 ਫਰਵਰੀ, 2022 ਨੂੰ ਵਰਚੁਅਲ ਰੂਪ ਵਿੱਚ ਆਯੋਜਿਤ ਕੀਤਾ ਜਾਵੇਗਾ। ਜਿਸਦਾ ਭਰਪੂਰ ਆਨੰਦ ਆਨਲਾਈਨ ਮਾਧਿਅਮ ਦੁਆਰਾ ਦੁਨੀਆਂ ਭਰ ਦੇ ਸਾਰੇ ਸ਼ਰਧਾਲੂ ਭਗਤ, ਘਰ ਬੈਠੇ ਪ੍ਰਾਪਤ ਕਰਨਗੇ।
ਬਰਨਾਲ਼ਾ ਬ੍ਰਾਂਚਦੇਸੰਯੋਜਕਜੀਵਨਗੋਇਲ ਨੇ ਦੱਸਿਆ ਕਿ ਪਿਛਲੇ ਸਾਲ ਪੂਰੇ ਸਮਾਗਮ ਨੂੰ ਰਿਕਾਰਡ ਕਰਕੇ ਵਰਚੁਅਲ ਰੂਪ ਵਿੱਚ ਵਿਖਾਇਆ ਗਿਆ ਸੀ ਜਦੋਂ ਕਿ ਇਸ ਸਾਲ ਮਹਾਰਾਸ਼ਟਰ ਦੇ ਸਾਰੇ ਸਮਾਗਮ ਦਾ ਸਿੱਧਾ ਪ੍ਰਸਾਰਣ ਮਿਸ਼ਨ ਦੀ ਵੈੱਬਸਾਈਟ ਉਤੇ ਤਿੰਨੇ ਦਿਨ ਸ਼ਾਮ 5.00 ਵਜੇ ਤੋਂ ਰਾਤ 9.30 ਵਜੇ ਤੱਕ ਅਤੇ ਸਾਧਨਾ ਟੀ.ਵੀ. ਚੈਨਲ ਉਤੇ ਸ਼ਾਮ 6.00 ਵਜੇ ਤੋਂ ਰਾਤ 9.30 ਵਜੇ ਤੱਕ ਪ੍ਰਸਾਰਿਤ ਕੀਤਾ ਜਾਵੇਗਾ, ਜਿਸ ਵਿੱਚ ਸਮਾਗਮ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਦਿਖਾਇਆ ਜਾਵੇਗਾ। ਜਿਕਰਯੋਗ ਹੈ ਕਿ ਇਤਹਾਸ ਵਿੱਚ ਪਹਿਲੀ ਵਾਰ ਮਹਾਰਾਸ਼ਟਰ ਦੇ ਸਲਾਨਾ ਨਿਰੰਕਾਰੀ ਸੰਤ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ ਸੂਚਨਾ ਨਾਲ ਸਾਰੀ ਸਾਧ ਸੰਗਤ ਵਿੱਚ ਖੁਸ਼ੀ ਦਾ ਮਾਹੌਲ ਹੈ।
ਇਸਤੋਂ ਇਲਾਵਾ ਸਮਾਗਮ ਦੇ ਦੂਜੇ ਦਿਨ ਸੇਵਾਦਲ ਰੈਲੀ ਦਾ ਵੀ ਸਿੱਧਾ ਪ੍ਰਸਾਰਣ ਦੁਪਹਿਰ 12.00 ਤੋਂ 2.00 ਵਜੇ ਤੱਕ ਮਿਸ਼ਨ ਦੀ ਵੈੱਬਸਾਈਟ ਅਤੇ ਸਾਧਨਾ ਟੀ. ਵੀ. ਚੈਨਲ ਉੱਤੇ ਪ੍ਰਸਾਰਿਤ ਕੀਤਾ ਜਾਵੇਗਾ।
ਸਮਾਗਮ ਦੇ ਤੀਸਰੇ ਦਿਨ (ਐਤਵਾਰ) ਨੂੰ ਸ਼ਾਮ 5.00 ਵਜੇ ਤੋਂ ਸਤਸੰਗ ਦੀ ਸ਼ੁਰੂਆਤ ਹੋਵੇਗੀ ਜਿਸ ਵਿੱਚ ਇੱਕ ‘ਬਹੁਭਾਸ਼ੀ ਕਵੀ ਦਰਬਾਰ’ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ‘ਸ਼ਰਧਾ ਭਗਤੀ ਵਿਸ਼ਵਾਸ ਰਹੇ, ਮਨ ਵਿੱਚ ਆਨੰਦ ਦਾ ਵਾਸ ਰਹੇ’-ਇਸ ਵਿਸ਼ੇ ਉੱਤੇ ਦੁਨੀਆਂ ਭਰ ਦੇ ਕਵੀ ਸੰਤ, ਵੱਖ ਵੱਖ ਭਾਸ਼ਾਵਾਂ ਵਿੱਚ ਆਪਣੀਆਂ ਕਵਿਤਾਵਾਂ ਪੇਸ਼ ਕਰਨਗੇ ਅਤੇ ਅੰਤ ਵਿੱਚ ਸਤਿਗੁਰੂ ਮਾਤਾ ਜੀ ਦੇ ਪਾਵਨ ਪ੍ਰਵਚਨਾਂ ਦੁਆਰਾ ਸਮਾਗਮ ਦੀ ਸਮਾਪਤੀ ਹੋਵੇਗੀ।
ਇਸ ਸਾਲ ਦਾ ਸਮਾਗਮ ‘ਵਿਸ਼ਵਾਸ, ਭਗਤੀ, ਆਨੰੰਦ’ ਵਿਸ਼ੇ ਉੱਤੇ ਆਧਾਰਿਤ ਹੈ। ਭਗਤੀ ਦਾ ਭਾਵ ਹੈ – ਜਦੋਂ ਅਸੀਂ ਇਸ ਨਿਰੰਕਾਰ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦੇ ਹਾਂ ਅਤੇ ਇਸ ਨਾਲ ਇਕਮਿਕ ਹੋ ਜਾਂਦੇ ਹਾਂ ਤੱਦ ਜੀਵਨ ਅਸਲੀ ਰੂਪ ਵਿੱਚ ਭਗਤੀਮਈ ਹੋ ਜਾਂਦਾ ਹੈ ਅਤੇ ਇਸ ਤੋਂ ਬਾਅਦ ਵਿਸ਼ਵਾਸ, ਭਗਤੀ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ।ਇਸ ਉਪਰੰਤ ਅਜਿਹੀ ਅਵਸਥਾ ਜੀਵਨ ਵਿੱਚ ਆ ਜਾਂਦੀ ਹੈ ਜਦ ਆਨੰਦ ਅਤੇ ਸੁੱਖ ਦਾ ਅਨੁਭਵ ਆਪਣੇ ਆਪ ਹੀ ਪ੍ਰਾਪਤ ਹੋ ਜਾਂਦਾ ਹੈ। ਫਿਰ ਸਾਰਿਆਂ ਵਿੱਚ ਇਸ ਇੱਕ ਪ੍ਰਮਾਤਮਾ ਦਾ ਹੀ ਦਰਸ਼ਨ ਹੁੰਦਾ ਹੈ ਅਤੇ ਸਭ ਦੇ ਲਈ ਦਿਲ ਵਿੱਚ ਕੇਵਲ ਸਭ ਦੇ ਕਲਿਆਣ ਦੀ ਹੀ ਭਾਵਨਾ ਪੈਦਾ ਹੁੰਦੀ ਹੈ। ਅੰਤ ਅਸੀਂ ਇਹ ਕਹਿ ਸਕਦੇ ਹੈ ਕਿ ‘ਵਿਸ਼ਵਾਸ, ਭਗਤੀ,ਆਨੰੰਦ’ ਅਸਲ ਰੂਪ ਵਿੱਚ ਅਧਿਆਤਮਕਤਾ ਦੇ ਤਿੰਨ ਨਿਯਮ ਹਨ ਜਿਨ੍ਹਾਂ ਨੂੰ ਅਪਣਾ ਕੇ ਮਨੁੱਖ ਆਪਣਾ ਤਾਂ ਕਲਿਆਣ ਕਰਦਾ ਹੀ ਹੈ ਬਲਕਿ ਹੋਰਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣਦਾ ਹੈ। ਇਹ ਹੀ ਇਸ ਸਮਾਗਮ ਦਾ ਉਦੇਸ਼ ਵੀ ਹੈ।
ਵਿਸ਼ਵ ਮਹਾਂਮਾਰੀ ਕੋਵਿਡ-19 ਦਾ ਦੁਸ਼ਪ੍ਰਭਾਵ ਹਾਲੇ ਪੂਰੀ ਤਰਾਂ ਖ਼ਤਮ ਨਹੀਂ ਹੋਇਆ ਹੈ। ਇਸ ਲਈ ਇਸਨੂੰ ਧਿਆਨ ਵਿੱਚ ਰੱਖਦੇ ਹੋਏ ਸੰਤ ਸਮਾਗਮ ਦੀਆਂ ਤਿਆਰੀਆਂ ਪੂਰੇ ਸਮਰਪਣ ਅਤੇ ਜਾਗਰੂਕਤਾ ਦੇ ਨਾਲ, ਸਰਕਾਰ ਦੁਆਰਾ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਕੇ ਹੀ ਕੀਤੀਆਂ ਜਾ ਰਹੀਆਂ ਹਨ। ਸਮਾਗਮ ਵਿੱਚ ਸ਼ਾਮਿਲ ਹੋਣ ਵਾਲੇ ਪ੍ਰਤੀਭਾਗੀਆਂ ਦੁਆਰਾ ਥਰਮਲ ਸਕਰੀਨਿੰਗ, ਮਾਸਕ, ਸੇਨੇਟਾਇਜੇਸ਼ਨ ਅਤੇ ਸੋਸ਼ਲ ਡਿਸਟੈਂਸ ਦੇ ਨਿਯਮਾਂ ਦਾ ਪੂਰਣ ਰੂਪ ਨਾਲ ਪਾਲਣ ਕੀਤਾ ਜਾ ਰਿਹਾ ਹੈ। ਇਸਤੋਂ ਇਲਾਵਾ ਸਮਾਗਮ ਵਿੱਚ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਅਤੇ ਸ਼ਾਮਲ ਹੋਣ ਵਾਲੇ ਸਾਰੇ ਬੁਲਾਰਿਆਂ ਦੀ ਕੋਵਿਡ ਜਾਂਚ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੇ ਲਈ ਕੋਵਿਡ-19 ਦੇ ਦੋ ਵਾਰ ਦਾ ਟੀਕਾਕਰਣ ਸਰਟੀਫਿਕੇਟ ਵੀ ਲਾਜ਼ਮੀ ਕੀਤਾ ਗਿਆ ਹੈ।