ਬਠਿੰਡਾ ਵਿੱਚ ਕਮਲ ਖਿੜਨ ਨੂੰ ਤਿਆਰ, ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀ ਨੀਂਦ ਹਰਾਮ
- ਧੋਬੀ ਬਾਜ਼ਾਰ ਦੇ ਦੁਕਾਨਦਾਰਾਂ ਨੇ ਭਾਜਪਾ ਗੱਠਜੋੜ ਉਮੀਦਵਾਰ ਰਾਜ ਨੰਬਰਦਾਰ ਨੂੰ ਕੇਕ ਨਾਲ ਤੋਲਿਆ
ਲੋਕੇਸ਼ ਕੌਸ਼ਲ ,ਬਠਿੰਡਾ, 7 ਫਰਵਰੀ 2022
ਬਠਿੰਡਾ ਵਿੱਚ ਕਮਲ ਖਿੜਨ ਨੂੰ ਤਿਆਰ ਹੈ ਅਤੇ ਹਾਰ ਵੇਖਕੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀ ਨੀਂਦ ਹਰਾਮ ਹੋ ਗਈ ਹੈ। ਧੋਬੀ ਬਾਜ਼ਾਰ ਵਿੱਚ ਡੋਰ ਟੂ ਡੋਰ ਪ੍ਰਚਾਰ ਕਰਦੇ ਹੋਏ ਸਾਬਕਾ ਡਿਪਟੀ ਮੇਅਰ ਗੁਰਿੰਦਰ ਕੌਰ ਮਾਂਗਟ ਅਤੇ ਭਾਜਪਾ ਨੇਤਰੀ ਵੀਨੂੰ ਗੋਇਲ ਨੇ ਉਪਰੋਕਤ ਗੱਲਾਂ ਕਹਿੰਦੇ ਹੋਏ ਭਾਜਪਾ-ਪੰਜਾਬ ਲੋਕ ਕਾਂਗਰਸ-ਸੰਯੁਕਤ ਅਕਾਲੀ ਦਲ ਗੱਠਜੋੜ ਦੇ ਬਠਿੰਡਾ ਸਿਟੀ ਤੋਂ ਉਮੀਦਵਾਰ ਰਾਜ ਨੰਬਰਦਾਰ ਦੇ ਹੱਕ ਵਿੱਚ ਵੋਟਾਂ ਦੀ ਮੰਗ ਕੀਤੀ। ਇਸ ਦੌਰਾਨ ਧੋਬੀ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਰਾਜ ਨੰਬਰਦਾਰ ਨੂੰ ਕੇਕ ਨਾਲ ਤੋਲਿਆ ਗਿਆ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਵਾਰ ਉਹ ਭਾਜਪਾ ਨੂੰ ਜੇਤੂ ਬਣਾਉਣਗੇ, ਰਾਜ ਨੰਬਰਦਾਰ ਨੂੰ ਰਿਕਾਰਡ ਵੋਟਾਂ ਨਾਲ ਜਿਤਾਕੇ ਵਿਧਾਨਸਭਾ ਵਿੱਚ ਭੇਜਣਗੇ। ਰਾਜ ਨੰਬਰਦਾਰ ਨੇ ਵੀ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਿੱਤ ਤੋਂ ਬਾਅਦ ਬਠਿੰਡਾ ਨੂੰ ਹਰ ਇੱਕ ਸਮਸਿਆਵਾਂ ਤੋਂ ਨਿਜਾਤ ਦਿਵਾਉਣਗੇ ਅਤੇ ਨਸ਼ਾ ਤਸਕਰਾਂ ਨੂੰ ਜੇਲਾਂ ਵਿੱਚ ਬੰਦ ਕਰਵਾ ਕੇ ਸਾਫ਼-ਸੁਥਰੇ ਸਮਾਜ ਦੀ ਸਥਾਪਨਾ ਕਰਵਾਉਣਗੇ। ਇਸ ਦੌਰਾਨ ਮੈਡਮ ਮਾਂਗਟ ਅਤੇ ਵੀਨੂੰ ਗੋਇਲ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਗੱਠਜੋੜ ਦੀ ਅਗੁਵਾਈ ਵਿੱਚ ਡਬਲ ਇੰਜਨ ਵਾਲੀ ਸਰਕਾਰ ਬਨਣ ਜਾ ਰਹੀ ਹੈ ਅਤੇ ਬਠਿੰਡਾ ਤੋਂ ਰਾਜ ਨੰਬਰਦਾਰ ਦੀ ਇਤਿਹਾਸਿਕ ਜਿੱਤ ਉਕਤ ਸਰਕਾਰ ਦਾ ਹਿੱਸਾ ਬਣੇਗੀ। ਉਨ੍ਹਾਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਗਰੂਪ ਗਿਲ ਨੂੰ ਆਪ ਵੱਲੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜੋ ਪਹਿਲਾਂ ਮਨਪ੍ਰੀਤ ਬਾਦਲ ਦੀ ਗੱਡੀ ਵਿੱਚ ਬੈਠਕੇ ਉਨ੍ਹਾਂ ਦੀ ਲੁੱਟ-ਖਸੁੱਟ ਦਾ ਹਿੱਸਾ ਰਹੇ ਹਨ, ਜਦੋਂ ਕਿ ਦੂਜੇ ਪਾਸੇ ਅਕਾਲੀ ਦਲ-ਬਸਪਾ ਉਮੀਦਵਾਰ ਸਰੂਪ ਚੰਦ ਸਿੰਗਲਾ ਨੂੰ ਵੀ ਬਠਿੰਡਾ ਨਿਵਾਸੀਆਂ ਨੇ 5 ਸਾਲ ਮੌਕਾ ਦਿੱਤਾ, ਪਰ ਸਰੂਪ ਨੇ ਵੀ ਵੋਟਾਂ ਦਾ ਕਰਜ਼ ਨਹੀਂ ਮੋੜਿਆ। ਵੀਨੂੰ ਗੋਇਲ ਨੇ ਕਿਹਾ ਕਿ ਭਾਜਪਾ ਸਰਕਾਰ ਦੁਆਰਾ ਜਨਤਾ ਦੇ ਭਲੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਜਿਨ੍ਹਾਂ ਸੂਬਿਆਂ ਵਿੱਚ ਭਾਜਪਾ ਅਤੇ ਉਸਦੀਆਂ ਸਹਿਯੋਗੀ ਸਰਕਾਰਾਂ ਹਨ, ਉਨ੍ਹਾਂ ਸੂਬਿਆਂ ਵਿੱਚ ਅਮਨ ਕਨੂੰਨ ਦੀ ਵਿਵਸਥਾ ਬਰਕਰਾਰ ਹੈ ਅਤੇ ਖੁਸ਼ਹਾਲੀ ਹੀ ਖੁਸ਼ਹਾਲੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਵੀ ਭਾਜਪਾ ਗੱਠਜੋੜ ਦੀ ਸਰਕਾਰ ਬਣੇਗੀ ਅਤੇ ਅਮਨ ਕਨੂੰਨ ਦੀ ਵਿਵਸਥਾ ਹੋਣ ਦੇ ਨਾਲ-ਨਾਲ ਪੰਜਾਬ ਖੁਸ਼ਹਾਲ ਹੋਵੇਗਾ ਅਤੇ ਪੰਜਾਬ ਦੇ ਹਰ ਇੱਕ ਘਰ ਵਿੱਚ ਰੋਜ਼ਗਾਰ ਹੋਵੇਗਾ, ਨਸ਼ਿਆਂ ਦਾ ਖਾਤਮਾ ਹੋਵੇਗਾ, ਸਿੱਖਿਆ ਅਤੇ ਸਿਹਤ ਵਿੱਚ ਸੁਧਾਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਵਿੱਚ ਏਮਜ਼, ਕੇਂਦਰੀ ਯੂਨੀਵਰਸਿਟੀ, ਕੈਂਸਰ ਹਸਪਤਾਲ ਵਰਗੇ ਵੱਡੇ ਪ੍ਰੋਜੇਕਟਾਂ ਦੀ ਸਥਾਪਨਾ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਰਵਾਈ ਗਈ ਅਤੇ ਅੱਜ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੁਆਰਾ ਆਮ ਜਨਤਾ ਨੂੰ ਧੋਖੇ ਵਿੱਚ ਰੱਖਕੇ ਇਸਦਾ ਫਾਇਦਾ ਚੁੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਪੜ੍ਹੀ-ਲਿਖੀ ਜਨਤਾ ਸਭ ਜਾਣਦੀ ਹੈ ਕਿ ਉਕਤ ਪ੍ਰੋਜੇਕਟ ਕੇਂਦਰ ਦੀ ਮੋਦੀ ਸਰਕਾਰ ਦੀ ਹੀ ਦੇਣ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਅਜਿਹੇ ਅਨੇਕਾਂ ਪ੍ਰੋਜੇਕਟ ਭਾਜਪਾ ਗੱਠਜੋੜ ਦੀ ਸਰਕਾਰ ਬਨਣ ਤੇ ਸਥਾਪਤ ਕੀਤੇ ਜਾਣਗੇ ਅਤੇ ਇਸਦੇ ਲਈ ਬਠਿੰਡਾ ਤੋਂ ਰਾਜ ਨੰਬਰਦਾਰ ਦੀ ਜਿੱਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਨੰਬਰਦਾਰ ਦੀ ਜਿੱਤ, ਪੰਜਾਬ ਵਿੱਚ ਬਨਣ ਜਾ ਰਹੀ ਭਾਜਪਾ ਸਰਕਾਰ ਵਿੱਚ ਅਹਿਮ ਭੂਮਿਕਾ ਨਿਭਾਵੇਗੀ। ਇਸ ਦੌਰਾਨ ਉਨ੍ਹਾਂ ਦੇ ਨਾਲ ਸੁਖਪਾਲ ਸਰਾਂ, ਨਰਿੰਦਰ ਮਿੱਤਲ, ਸ਼ਾਮਲਾਲ ਬਾਂਸਲ, ਨਵੀਨ ਸਿੰਗਲਾ, ਛਿੰਦਰ ਪਾਲ ਬਰਾੜ, ਉਮੇਸ਼ ਸ਼ਰਮਾ, ਵਿਜੈ ਸਿੰਗਲਾ, ਸੁਨੀਲ ਸਿੰਗਲਾ, ਅਸ਼ੋਕ ਬਾਲਿਆਂਵਾਲੀ, ਰਾਜੇਸ਼ ਨੋਨੀ, ਨਰੇਸ਼ ਮਹਿਤਾ, ਵਰਿੰਦਰ ਸ਼ਰਮਾ, ਜੈਅੰਤ ਸ਼ਰਮਾ, ਮਦਨ ਲਾਲ, ਆਸ਼ੁਤੋਸ਼ ਤਿਵਾੜੀ, ਸੰਦੀਪ ਅਗਰਵਾਲ, ਪਰਮਿੰਦਰ ਕੌਰ, ਕੰਚਨ ਜਿੰਦਲ, ਬਬੀਤਾ ਗੁਪਤਾ, ਰਵੀ ਮੌਰਿਆ, ਭਾਜਪਾ-ਪੰਜਾਬ ਲੋਕ ਕਾਂਗਰਸ-ਸੰਯੁਕਤ ਅਕਾਲੀ ਦਲ ਗੱਠਜੋੜ ਦੇ ਸਾਰੇ ਅਹੁਦੇਦਾਰ, ਵਰਕਰ ਅਤੇ ਇਲਾਕਾ ਨਿਵਾਸੀ ਮੌਜੂਦ ਸਨ।