ਭਾਜਪਾ ਗੱਠਜੋੜ ਵਾਲੀ ਡਬਲ ਇੰਜਨ ਸਰਕਾਰ ਬਨਣ ਤੇ ਖੁਸ਼ੀਆਂ ਨਾਲ ਮਹਿਕੇਗਾ ਪੰਜਾਬ
- ਵਿਕਾਸ ਦੇ ਨਾਮ ਤੇ ਵੋਟਾਂ ਮੰਗਣ ਵਾਲੇ ਪਹਿਲਾਂ ਬਠਿੰਡਾ ਵਿੱਚ ਹੋਇਆ ਵਿਕਾਸ ਕਰੇ ਸਾਬਤ
- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆਮ ਜਨਤਾ ਲਈ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ, ਪੰਜਾਬ ਵਿੱਚ ਵੀ ਹੋਵੇਗੀ ਲਾਗੂ: ਵੀਨੂੰ ਗੋਇਲ
ਅਸ਼ੋਕ ਵਰਮਾ,ਬਠਿੰਡਾ, 4 ਫਰਵਰੀ 2022
ਪੰਜਾਬ ਵਿੱਚ ਭਾਜਪਾ-ਪੰਜਾਬ ਲੋਕ ਕਾਂਗਰਸ-ਸੰਯੁਕਤ ਅਕਾਲੀ ਦਲ ਗੱਠਜੋੜ ਵਾਲੀ ਡਬਲ ਇੰਜਨ ਸਰਕਾਰ ਬਨਣ ਜਾ ਰਹੀ ਹੈ ਅਤੇ ਉਕਤ ਸਰਕਾਰ ਬਣਦੇ ਹੀ ਪੰਜਾਬ ਵਿੱਚ ਖੁਸ਼ੀਆਂ ਦੀ ਬਹਾਰ ਆਵੇਗੀ ਤੇ ਪੂਰਾ ਪੰਜਾਬ ਖੁਸ਼ੀਆਂ ਨਾਲ ਮਹਿਕ ਜਾਵੇਗਾ। ਉਪਰੋਕਤ ਗੱਲਾਂ ਵੱਖ-ਵੱਖ ਸਥਾਨਾਂ ਤੇ ਪ੍ਰਚਾਰ ਕਰਦੇ ਹੋਏ ਭਾਜਪਾ ਗੱਠਜੋੜ ਦੇ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਰਾਜ ਨੰਬਰਦਾਰ ਨੇ ਆਮ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਹੀਆਂ। ਉਨ੍ਹਾਂ ਨੇ ਕਿਹਾ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਪ ਉਮੀਦਵਾਰ ਵਿਕਾਸ ਕਰਵਾਉਣ ਦੇ ਨਾਮ ਤੇ ਵੋਟਾਂ ਦੀ ਮੰਗ ਕਰਣ ਦਾ ਦਾਅਵਾ ਕਰ ਰਹੇ ਹਨ, ਪਰ ਉਨ੍ਹਾਂ ਨੂੰ ਆਮ ਜਨਤਾ ਵੱਲੋਂ ਵੀ ਪੁੱਛਿਆ ਜਾਣਾ ਚਾਹੀਦਾ ਹੈ ਕਿ ਬਠਿੰਡਾ ਵਿੱਚ ਵਿਕਾਸ ਕਿੱਥੇ ਹੋਇਆ ਹੈ ? ਪਹਿਲਾਂ ਇਸਦੀ ਜਾਣਕਾਰੀ ਦਿੱਤੀ ਜਾਵੇ। ਰਾਜ ਨੰਬਰਦਾਰ ਨੇ ਕਿਹਾ ਕਿ ਅਕਾਲੀ ਦਲ ਨੇ 10 ਸਾਲ ਰਾਜ ਕੀਤਾ, ਜਦੋਂ ਕਿ ਕਾਂਗਰਸ ਨੇ 5 ਸਾਲ, ਫਿਰ ਵੀ ਉਹ ਵਿਕਾਸ ਕਰਵਾਉਣ ਦੀਆਂ ਗੱਲਾਂ ਕਰ ਰਹੇ ਹਨ, ਫਿਰ ਵਿਕਾਸ ਹੋਇਆ ਹੀ ਨਹੀਂ, ਤਾਂ ਉਹ ਕਿਹੜੇ ਵਿਕਾਸ ਦੀਆਂ ਗੱਲਾਂ ਕਰ ਰਹੇ ਹਨ। ਆਪ ਉਮੀਦਵਾਰ ਨੂੰ ਕਰੜੇ ਹੱਥੀਂ ਲੈਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਗਰੂਪ ਸਿੰਘ ਗਿੱਲ, ਮਨਪ੍ਰੀਤ ਸਿੰਘ ਬਾਦਲ ਦੀ ਟੀਮ ਦਾ ਹਿੱਸਾ ਰਹੇ ਹਨ, ਜਿਨ੍ਹਾਂ ਵੱਲੋਂ ਐਮਸੀ ਦੀਆਂ ਚੋਣਾਂ ਜਿੱਤੀਆਂ ਵੀ ਗਈਆਂ ਹਨ ਅਤੇ ਉਹ ਨਗਰ ਕੌਂਸਲ ਤੇ ਨਗਰ ਸੁਧਾਰ ਟਰੱਸਟ ਦੇ ਅਹੁਦੇਦਾਰ ਵੀ ਰਹੇ ਹਨ, ਅਜਿਹੇ ਵਿੱਚ ਉਨ੍ਹਾਂ ਦੇ ਕਾਰਜ਼ਕਾਲ ਦੌਰਾਨ ਬਠਿੰਡਾ ਦੇ ਹੋਏ ਵਿਕਾਸ ਦੀ ਜਾਣਕਾਰੀ ਉਹ ਜਰੂਰ ਦੇਣ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਜਨਹਿਤ ਦੀਆਂ ਸਕੀਮਾਂ ਨੂੰ ਪੰਜਾਬ ਵਿੱਚ ਵੀ ਸਰਕਾਰ ਬਨਣ ਤੋਂ ਬਾਅਦ ਲਾਗੂ ਕਰਵਾਇਆ ਜਾਵੇਗਾ। ਇਸ ਦੌਰਾਨ ਬਠਿੰਡਾ ਦੇ ਵੋਟਰਾਂ ਵੱਲੋਂ ਵੀ ਰਾਜ ਨੰਬਰਦਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਪ੍ਰਣ ਲਿਆ ਗਿਆ, ਉਥੇ ਹੀ ਕੱਪੜਾ ਮਾਰਕਿਟ ਦੇ ਦੁਕਾਨਦਾਰਾਂ ਦੁਆਰਾ ਵੀ ਉਨ੍ਹਾਂ ਨੂੰ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ।