ਸ਼੍ਰੀ ਸਚਿਨ ਸ਼ਰਮਾ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੀ ਕੇਂਦਰੀ ਜ਼ੇਲ੍ਹ ਦਾ ਦੌਰਾ

Advertisement
Spread information

ਸ਼੍ਰੀ ਸਚਿਨ ਸ਼ਰਮਾ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੀ ਕੇਂਦਰੀ ਜ਼ੇਲ੍ਹ ਦਾ ਦੌਰਾ


ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ ,31 ਜਨਵਰੀ 2022

ਸ਼੍ਰੀ ਸਚਿਨ ਸ਼ਰਮਾ ਮਾਨਯੋਗ ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰੀਆਂ ਵੱਲੋਂ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੀ ਕੇਂਦਰੀ ਜ਼ੇਲ੍ਹ ਦਾ ਦੌਰਾ ਕੀਤਾ ਗਿਆ । ਇਸ ਦੌਰੇ ਦਾ ਮੁੱਖ ਮਕਸਦ ਪਿਛਲੇ ਦਿਨੀਂ ਕੇਂਦਰੀ ਜ਼ੇਲ੍ਹ ਵਿਖੇ ਨਵੇਂ ਬਣਾਏ ਗਏ ਰੇਡੀਓ ਸਟੇਸ਼ਨ ਦਾ ਜ਼ੋ ਉਦਘਾਟਨ ਕੀਤਾ ਗਿਆ ਸੀ । ਉਸ ਸਟੇਸ਼ਨ ਵਿੱਚ ਭਾਗ ਲੈ ਰਹੇ ਕਲਾਕਾਰਾਂ ਨੂੰ ਸਨਮਾਨਿਤ ਕਰਨ ਲਈ ਵੱਧ ਤੋਂ ਵੱਧ ਕਲਾਕਾਰਾਂ ਦਾ ਰੇਡੀਓ ਸਟੇਸ਼ਨ ਦੇ ਪ੍ਰਸਾਰਨ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਨਾ ਸੀ । ਵਿੱਚ ਪੜ੍ਹ ਰਹੇ ਬੰਦੀਆਂ ਨੂੰ ਸਟੇਸ਼ਨਰੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਹ ਦੌਰਾ ਕੀਤਾ ਗਿਆ । ਇਸ ਮੌਕੇ ਮਿਸ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਫਿਰੋਜ਼ਪੁਰ, ਜੇਲ੍ਹ ਸੁਪਰਡੰਟ ਸ਼੍ਰੀ ਸੁਰਿੰਦਰ ਸਿੰਘ, ਡਿਪਟੀ ਸੁਪਰਡੰਟ ਗੁਰਚਰਨ ਸਿੰਘ ਧਾਲੀਵਾਲ ਅਤੇ ਸ਼੍ਰੀ ਯੋਗੇਸ਼ ਵੀ ਹਾਜ਼ਰ ਸਨ । ਇਸ ਦੌਰੇ ਦੌਰਾਨ ਜੱਜ ਸਾਹਿਬ ਨੇ ਲਾਇਨਜ਼ ਕਲੱਬ ਫਿਰੋਜ਼ਪੁਰ ਵੱਲੋਂ ਐਡਵੋਕੇਟ ਸ਼੍ਰੀ ਰੋਹਿਤ ਗਰਗ ਅਤੇ ਉਨ੍ਹਾਂ ਦੀ ਟੀਮ ਵੱਲੋਂ ਲਿਆਂਦੀ ਗਈ ਸਟੇਸ਼ਨਰੀ ਇਸ ਜ਼ੇਲ੍ਹ ਵਿਖੇ ਬਣੇ ਸਕੂਲ ਦੇ ਬੱਚਿਆਂ ਨੂੰ ਵੰਡਦਿਆਂ ਮਾਣ ਮਹਿਸੂਸ ਕੀਤਾ । ਇਸ ਦੌਰਾਨ ਜੱਜ ਸਾਹਿਬ ਨੇ ਕੇਂਦਰੀ ਜੇਲ੍ਹ ਵਿਖੇ ਹਵਾਲਾਤੀਆਂ/ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ । ਇਸ ਤੋਂ ਬਾਅਦ ਜੱਜ ਸਾਹਿਬ ਨੇ ਜ਼ੇਲ੍ਹ
ਵਿਖੇ ਬਣੀ ਰਸੋਈ ਦਾ ਅਤੇ ਇੱਥੇ ਬਣੇ ਖਾਣੇ ਦਾ ਨਿਰੀਖਣ ਕੀਤਾ । ਇਸ ਤੋਂ ਬਾਅਦ ਜੱਜ ਸਾਹਿਬ ਜਨਾਨਾ ਵਾਰਡ ਵਿੱਚ ਚੱਲ ਰਹੇ ਸਿਲਾਈ ਕਢਾਈ ਕੋਰਸ ਦਾ ਨਿਰੀਖਣ ਕੀਤਾ । ਇਹ ਕੋਰਸ ਜੀਰਾਵਿਖੇ ਇੱਕ ਐੱਨ. ਜੀ. ਓ. ਸੰਸਥਾ ਵੱਲੋਂ ਚਲਾਇਆ ਜਾ ਰਿਹਾ ਹੈ । ਇਸ ਵਿੱਚ ਭਾਗ ਲੈਣ ਵਾਲੀਆਂ 20 ਔਰਤਾਂ ਨੂੰ ਇੱਕ ਮਹੀਨੇ ਦਾ ਸਿਲਾਈ ਕੋਰਸ ਕਰਵਾ ਕੇ ਸਰਟੀਫਿਕੇਟ ਜਾਰੀ ਕਰਨ ਦਾ ਵੀ ਭਰੋਸਾ ਦਿੱਤਾ । ਇਸ ਤੋਂ ਬਾਅਦ ਜੱਜ ਸਾਹਿਬ ਨੇ ਜਨਾਨਾ ਵਾਰਡ ਵਿੱਚ ਹਾਜ਼ਰ ਔਰਤਾਂ ਦੀਆਂ ਸਮੱਸਿਆਵਾਂ ਸੁਣੀਆਂ । ਅੰਤ ਵਿੱਚ ਜੱਜ ਸਾਹਿਬ ਨੇ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਸੰਬੋਧਨ ਕਰਦੇ ਹੋਏ ਇਹ ਕਿਹਾ ਕਿ ਤੁਸੀਂ ਇੱਥੋਂ ਦੇਸ਼ ਦੇ ਇੱਕ ਚੰਗੇ ਨਾਗਰਿਕ ਬਣ ਕੇ ਬਾਹਰ ਜਾਓ ਅਤੇ ਜ਼ਿੰਦਗੀ ਵਿੱਚ ਕੋਈ ਵੀ ਗਲਤ ਕੰਮ ਨਾ ਕਰਨ ਦਾ ਪ੍ਰਣ ਲਓ ਤਾਂ ਕਿ ਤੁਹਾਡੀ ਆਉਣ ਵਾਲੀ ਜ਼ਿੰਦਗੀ ਸੁਖਮਈ ਹੋਵੇ ਅਤੇ ਉਹ ਪ੍ਰਮਾਤਮਾ ਨੂੰ ਇਹੀ ਪ੍ਰਾਰਥਨਾ ਕਰਦੇ ਹਨ ਕਿ ਇੱਥੋਂ ਦੇ ਕਿਸੇ ਵੀ ਵਿਅਕਤੀ ਨੂੰ ਦੁਬਾਰਾ ਜੇਲ੍ਹ ਨਾ ਆਉਣਾ ਪਵੇ ਤਾਂ ਜ਼ੋ ਤੁਸੀਂ ਦੇਸ਼ ਦੇ ਇੱਕ ਚੰਗੇ ਨਾਗਰਿਕ ਬਣਦੇ ਹੋਏ ਦੇਸ਼ ਨੂੰ ਹੋਰ ਮਹਾਨ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਓ । ਇਸ ਦੇ ਨਾਲ ਜੱਜ ਸਾਹਿਬ ਨੇ ਇੱਥੇ ਮੌਜੂਦ ਸਾਰੇ ਅਫਸਰ ਸਾਹਿਬਾਨਾਂ ਦਾ ਧੰਨਵਾਦ ਕਰਦਿਆਂ ਇੱਥੋਂ ਵਿਦਾਇਗੀ ਲਈ ।

Advertisement
Advertisement
Advertisement
Advertisement
error: Content is protected !!