ਤੁਗਲਕਾਬਾਦ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਮਾਮਲੇ ‘ਚ ਅਨੁਸੂਚਿਤ ਜਾਤੀਆਂ ਵੱਲੋਂ ਵੱਡੇ ਵਰਗ ‘ਤੇ ਰੋਸ਼

Advertisement
Spread information

ਤੁਗਲਕਾਬਾਦ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਮਾਮਲੇ ‘ਚ ਅਨੁਸੂਚਿਤ ਜਾਤੀਆਂ ਵੱਲੋਂ ਵੱਡੇ ਵਰਗ ‘ਤੇ ਰੋਸ਼

“ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਵਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ


ਏ.ਐਸ. ਅਰਸ਼ੀ,ਚੰਡੀਗੜ੍ਹ,1 ਫਰਵਰੀ 2022

ਸ਼੍ਰੋਮਣੀ ਅਕਾਲੀ ਦਲ ਸਯੁੰਕਤ ਦੇ ਮੁੱਖੀ ਤੇ ਰਾਜ ਸਭਾ ਮੈਂਬਰ ਸ੍ਰ ਸੁਖਦੇਵ ਸਿੰਘ ਢੀਂਡਸਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨਾਲ ਪੰਜਾਬ ਨਾਲ ਸਬੰਧਤ ਅਤੇ ਹੋਰਨਾਂ ਮੁੱਦਿਆਂ ਦੇ ਉਤੇ ਮੁਲਾਕਾਤ ਕੀਤੀ ਪਰ ਇਸ ਮੁਲਾਕਾਤ ਦੌਰਾਨ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਵਿਚਾਰਿਆ ਹੀ ਨਹੀਂ ਗਿਆ । ਮੀਟਿੰਗ ਦੌਰਾਨ ਮੁੱਦਿਆਂ ਨੂੰ ਵਿਚਾਰਿਆਂ ਨਾ ਜਾਣ ਦਾ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਨੇ ਰੋਸ ਦਾ ਪ੍ਰਗਟਾਵਾ ਕੀਤਾ ਹੈ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਹੈ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਤੁਗਲਕਾਬਾਦ ਦੇ ਮੰਦਿਰ ਵਾਲਾ ਮਸਲਾ ਪਿਛਲੇ ਸਾਲਾਂ ਤੋਂ ਲਟਕਿਆਂ ਪਿਆ ਹੈ ਜਿਸ ਦਾ ਅਜੇ ਤੱਕ ਕੋਈ ਵੀ ਸਾਰਥਕ ਹੱਲ ਲੱਭਿਆ ਨਹੀਂ ਗਿਆ ਜਿਸ ਕਾਰਨ ਅਨੁਸੂਚਿਤ ਜਾਤੀਆਂ ਦੇ ਸਮਾਜ ਦੇ ਵੱਡੇ ਵਰਗ ਵਿਚ ਨਿਰਾਸ਼ਾ, ਰੋਸ ਅਤੇ ਆਕ੍ਰੋਸ਼ ਹੈ ਕੇਂਦਰ ਸਰਕਾਰ ਨੂੰ ਮਸਲਾ ਦੇ ਹੱਲ ਲਈ ਉਸਾਰੂ ਭੂਮਿਕਾ ਨਿਭਾਉਣ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਮਾਣਯੋਗ ਸੁਪਰੀਮ ਕੋਰਟ ਨੇ ਇਸ ਮਸਲੇ ਦਾ ਨਿਪਟਾਰਾ ਕਰ ਦਿੱਤਾ ਹੈ ਇਹ ਨਿਰੋਲ ਧਾਰਮਿਕ ਤੇ ਭਾਵਨਾਤਮਿਕ ਮੁੱਦਾ ਹੈ ਜਿਸ ਕਾਰਨ ਕਰੋੜਾਂ ਰਵਿਦਾਸੀਆ ਸਮਾਜ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਇਨਾਂ ਭਾਵਨਾਵਾਂ ਦਾ ਕੇਂਦਰ ਸਰਕਾਰ ਨੂੰ ਸਨਮਾਨ ਕਰਨਾ ਚਾਹੀਦਾ ਹੈ ਜਿਸ ਨਾਲ ਸਮਾਜ ਵਿਚ ਪੈਦਾ ਹੋ ਰਹੇ ਰੋਸ ਨੂੰ ਸ਼ਾਂਤ ਕਰਨਾ ਚਾਹੀਦਾ ਹੈ ।
ਕੇਂਦਰ ਸਰਕਾਰ ਨੂੰ ਇਸ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਜਿਸ ਨਾਲ ਸਮਾਜ ਵਿਚ ਪੈਦਾ ਹੋ ਰਹੇ ਰੋਸ ਨੂੰ ਸ਼ਾਂਤ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਮੁੱਖੀ ਨੇ ਇਹ ਅਪੀਲ ਕਰਦਿਆਂ ਕਿਹਾ ਕਿ ਕੇਂਦਰੀ ਕੈਬਨਿਟ ਦੇ ਵਿੱਚ ਇਸ ਮਸਲੇ ਦਾ ਤੁਰੰਤ ਨਿਪਟਾਰਾ ਕਰਨ ਲਈ ਪਹਿਲਕਦਮੀ ਕਰਕੇ ਮਤਾ ਪਾਸ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਸਮਾਜ ਦੀਆਂ ਭਾਵਨਾਵਾਂ ਆਦਰ ਸਤਿਕਾਰ ਸਹਿਤ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਮੌਕੇ ਤੁਗਲਕਾਬਾਦ ਦਿੱਲੀ ਵਾਲੇ ਮੰਦਿਰ ਦੇ ਮਸਲੇ ਨੂੰ ਹੱਲ ਕਰਕੇ ਸਬੰਧਤ ਭਾਈਚਾਰੇ ਨੂੰ ਤੋਹਫ਼ਾ ਦਿੱਤਾ ਜਾਣਾ ਚਾਹੀਦਾ ਹੈ ਤੇ ਰਵਿਦਾਸੀਆ ਸਮਾਜ ਨੂੰ ਇਸ ਮੌਕੇ  ਉੱਤੇ ਇਸ ਮੰਦਿਰ ਦੀ ਪ੍ਰਸ਼ਾਸਨਿਕ ਪ੍ਰਕਿਰਿਆ ਨੂੰ ਪੂਰਾ ਕਰਕੇ ਸਮਾਜ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਤਾਂ ਜੋ ਰਵਿਦਾਸੀਆਂ ਸਮਾਜ ਵੱਲੋਂ ਮੰਦਿਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾ ਸਕੇ।

Advertisement
Advertisement
Advertisement
Advertisement
Advertisement
Advertisement
error: Content is protected !!