ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਿੱਚ ਅੜਿੱਕਾ ਪਾਉਣ ਵਾਲੇ ਕੇਜਰੀਵਾਲ ਦੇ ਉਮੀਦਵਾਰਾਂ ਦਾ ਕਰਾਂਗੇ ਜੋਰਦਾਰ ਵਿਰੋਧ
ਪਰਦੀਪ ਕਸਬਾ , ਸੰਗਰੂਰ, 30 ਜਨਵਰੀ 2022
ਕੇਂਦਰ ਸਰਕਾਰ ਦੀ ਪ੍ਰਵਾਨਗੀ ਦੇ ਬਾਵਜੂਦ ਕੇਜਰੀਵਾਲ ਦੀ ਦਿੱਲੀ ਸਰਕਾਰ ਵੱਲੋਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਤੇ ਨੂੰ ਚਾਰ ਵਾਰ ਰੱਦ ਕਰਕੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ l
ਕਈ ਦਹਾਕਿਆਂ ਤੋਂ ਜੇਲ੍ਹ ਵਿੱਚ ਬੰਦ ਸਿੱਖ ਕੈਦੀ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਿੱਚ ਕੇਜਰੀਵਾਲ ਸਰਕਾਰ ਵੱਲੋਂ ਰੋੜੇ ਅਟਕਾਏ ਜਾ ਰਹੇ ਹਨ ਅੱਜ ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਸੰਗਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਸੰਗਰੂਰ ਸਿੱਖ ਸਦਭਾਵਨਾ ਦਲ ਇਕਾਈ ਸੰਗਰੂਰ ਦੇ ਆਗੂਆਂ ਨੇ ਸਾਂਝੀ ਮੀਟਿੰਗ ਦੇ ਵਿੱਚ ਆਖਿਆ ਕੇਜਰੀਵਾਲ ਸਰਕਾਰ ਨੇ ਭੁੱਲਰ ਦੀ ਰਿਹਾਈ ਵਿਚ ਰੋੜੇ ਅਟਕਾ ਕੇ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਈ ਹੈ ਅਜਿਹਾ ਕੁਝ ਕਰ ਕੇ ਕੇਜਰੀਵਾਲ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਸੁਪਨੇ ਲੈਣੇ ਬੰਦ ਕਰ ਦੇਵੇ ਸਿੱਖ ਜਥੇਬੰਦੀਆਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਜ਼ੋਰਦਾਰ ਵਿਰੋਧ ਕਰਨਗੀਆਂ ਜਿੰਨੀ ਦੇਰ ਕੇਜਰੀਵਾਲ ਸਰਕਾਰ ਇਹ ਲਿਖਤੀ ਰੂਪ ਵਿਚ ਪ੍ਰੋ. ਭੁੱਲਰ ਦੀ ਰਿਹਾਈ ਨੂੰ ਕਰਵਾਉਣ ਵਿੱਚ ਕੋਈ ਠੋਸ ਕਦਮ ਨਹੀਂ ਚੁੱਕਦੀ ਵਿਰੋਧ ਜਾਰੀ ਰਹੇਗਾ।
ਅੱਜ ਦੀ ਮੀਟਿੰਗ ਵਿੱਚ ਭਾਈ ਬਚਿੱਤਰ ਸਿੰਘ ਪ੍ਰਧਾਨ ਭਾਈ ਬਲਵਿੰਦਰ ਸਿੰਘ ਘਰਾਚੋਂ ਭਾਈ ਕੁਲਵੰਤ ਸਿੰਘ ਬੁਰਜ ਕੇਵਲ ਸਿੰਘ ਹਰੀਪੁਰਾ ਧਰਮਪਾਲ ਸਿੰਘ ਗੁਰਧਿਆਨ ਸਿੰਘ ਨਾਜਰ ਸਿੰਘ ਬਟੂਹਾ ਸਵਰਨ ਸਿੰਘ ਜੋਸ਼ ਗੁਰਪ੍ਰੀਤ ਸਿੰਘ ਰਾਮਪੁਰਾ ਭਾਈ ਭੋਲਾ ਸਿੰਘ ਅਜੀਤਪਾਲ ਸਿੰਘ ਅਰਵਿੰਦਰ ਸਿੰਘ ਕਰਤਾਰ ਸਿੰਘ ਹਰਫੂਲ ਸਿੰਘ ਮਨਦੀਪ ਸਿੰਘ ਪਿਆਰਾ ਸਿੰਘ ਹਾਜ਼ਰ ਹੋਏ