ਕੇਵਲ ਸਿੰਘ ਢਿੱਲੋਂ ਦੇ ਪੱਖ ਵਿੱਚ ਖੁੱਲ੍ਹ ਕੇ ਨਿੱਤਰੇ ਬਰਨਾਲਾ ਦੇ ਕਾਂਗਰਸੀ ਅਹੁਦੇਦਾਰ

Advertisement
Spread information

ਕਾਂਗਰਸੀ ਅਹੁਦੇਦਾਰਾਂ ਤੇ ਆਗੂਆਂ ਨੇ ਕੇਵਲ ਢਿੱਲੋਂ ਦੇ ਹੱਕ ਵਿੱਚ ਕੀਤੀ ਪ੍ਰੈਸ ਕਾਨਫਰੰਸ

ਕਿਹਾ ਕਿ ਅਸੀਂ ਕੇਵਲ ਸਿੰਘ ਢਿੱਲੋਂ ਦੇ ਨਾਲ ਚਟਾਨ ਵਾਂਗ ਖੜੇ ਹਾਂ, ਜੇਕਰ ਬਾਹਰੀ ਉਮੀਦਵਾਰ ਉਤਾਰਿਆ ਤਾਂ ਕਰਾਂਗੇ ਵਿਰੋਧ


ਰਘਵੀਰ ਹੈਪੀ/ ਅਦੀਸ਼ ਗੋਇਲ ,  ਬਰਨਾਲਾ,29 ਜਨਵਰੀ 2022

      ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸੀ ਟਿਕਟ ਦੇ ਦਾਅਵੇਦਾਰਾਂ ਦਰਮਿਆਨ ਛਿੜੀ ਰਾਜਸੀ ਜੰਗ ਉਦੋਂ ਹੋਰ ਡੂੰਘੀ ਹੋ ਗਈ, ਜਦੋਂ ਅੱਜ ਕੇਵਲ ਸਿੰਘ ਢਿੱਲੋਂ ਦੇ ਸਮੱਰਥਕ ਜਿਲ੍ਹਾ ਕਾਂਗਰਸ ਕਮੇਟੀ ਦੇ ਕਾਰਜਕਾਰੀ ਜਿਲ੍ਹਾ ਪ੍ਰਧਾਨ ਜਗਮੇਲ ਸਿੰਘ ਜੱਗਾ ਮਾਨ, ਰਾਜੀਵ ਕੁਮਾਰ ਲੂਬੀ, ਬਲਾਕ ਪ੍ਰਧਾਨ ਕਾਂਗਰਸ ਸਤੀਸ਼ ਝੱਜ, ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਹਰਦੀਪ ਸਿੰਘ ਸੋਢੀ ,ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਮੱਖਣ ਸ਼ਰਮਾ , ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਅਸ਼ੋਕ ਕੁਮਾਰ ਮਿੱਤਲ, ਮਾਰਕੀਟ ਕਮੇਟੀ ਧਨੌਲਾ ਦੇ ਚੇਅਰਮੈਨ ਜੀਵਨ ਕੁਮਾਰ ਬਾਂਸਲ, ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਵਾਈਸ ਪ੍ਰਧਾਨ ਨਰਿੰਦਰ ਗਰਗ ਨੀਟਾ, ਨਗਰ ਕੌਂਸਲ ਧਨੌਲਾ ਦੇ ਵਾਈਸ ਪ੍ਰਧਾਨ ਰਜਨੀਸ਼ ਕੁਮਾਰ ਆਦਿ ਨੇ ਲੰਘੀ ਕੱਲ੍ਹ ਟਕਸਾਲੀ ਕਾਂਗਰਸੀਆਂ ਵੱਲੋਂ ਕੀਤੀ ਪ੍ਰੈੈੈੈਸ ਕਾਨਫਰੰਸ ਦਾ ਠੋਕਵਾਂ ਜੁਆਬ ਦੇਣ ਲਈ ਬਰਨਾਲਾ ਕਲੱਬ ਵਿਖੇ ਪ੍ਰੈਸ ਕਾਨਫਰੰਸ ਕੀਤੀ। 

Advertisement

        ਪ੍ਰੈਸ ਕਾਨਫਰੰਸ ਕਰਨ ਵਾਲੇ ਉਕਤ ਸਾਰੇ ਅਹੁਦੇਦਾਰਾਂ ਨੇ ਕੇਵਲ ਸਿੰਘ ਢਿੱਲੋਂ ਨਾਲ ਖੜੇ ਹੋਣ ਦਾ ਵਾਅਦਾ ਕੀਤਾ ਅਤੇੇ ਹਲਕਾ ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਨੂੂੰ ਹੀ ਟਿਕਟ ਦੇੇਣ ਦੀ ਹਾਈਕਮਾਨ ਤੋਂ ਜ਼ੋਰਦਾਰ ਮੰਗ ਕੀਤੀ। ਇਸ ਮੌਕੇ ਸਮੂੂਹ ਆਗੂਆਂ ਨੇ ਇੱਕ ਸੁਰ ਹੋ ਕੇ ਬਰਨਾਲਾ ਦੇ ਕੁੱਝ ਕਾਂਗਰਸੀਆਂ ਵੱਲੋਂ ਆਪਣੇ ਆਪ ਨੂੰ ਟਕਸਾਲੀ ਕਾਂਗਰਸੀ ਕਹਿ ਕੇ ਵਲੋਂ ਕਾਂਗਰਸ ਪਾਰਟੀ ਦੀ ਛਬੀ ਖ਼ਰਾਬ ਕਰਨ ਦੀਆਂ ਗਤੀਵਿਧੀਆਂ ਦਾ ਸਖ਼ਤ ਵਿਰੋਧ ਕੀਤਾ ਗਿਆ। ਕਾਂਗਰਸ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਕੁੱਝ ਲੋਕ ਆਪਣੇ ਆਪ ਨੂੰ ਟਕਸਾਲੀ ਕਾਂਗਰਸੀ ਆਗੂ ਆਖ ਕੇ ਕਾਂਗਰਸ ਪਾਰਟੀ ਨੂੰ ਬਰਨਾਲਾ ਜ਼ਿਲ੍ਹੇ ਵਿੱਚ ਕਮਜ਼ੋਰ ਕਰਨ ਤੇ ਲੱਗੇ ਹੋਏ ਹਨ। ਜਦੋਂਕਿ ਇਹਨਾਂ ਆਗੂਆਂ ਦੇ ਅੰਦਰਖ਼ਾਤੇ ਵਿਰੋਧੀ ਪਾਰਟੀਆਂ ਨਾਲ ਸੰਬੰਧ ਹਨ। ਜਿਸ ਨੂੰ ਕਿਸੇ ਵੀ ਹਾਲਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨਾਂ ਦੋਸ਼ ਲਾਇਆ ਕਿ ਆਪੂ ਬਣੇ ਕੁਝ ਟਕਸਾਲੀ ਆਗੂ ਹਰ ਚੋਣ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਅੰਦਰਖਾਤੇ ਵਿਰੋਧ ਕਰਦੇ ਰਹੇ ਹਨ ਅਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀ ਮੱਦਦ ਵੀ ਕਰਦੇ ਆ ਰਹੇ ਹਨ।

     ਆਗੂਆਂ ਨੇ ਕਿਹਾ ਕਿ ਇਹਨਾਂ ਵਿੱਚ ਮੁੱਖ ਤੌਰ ਤੇ ਮਹੇਸ਼ ਕੁਮਾਰ ਲੋਟਾ ਸਾਬਕਾ ਐਮ.ਸੀ ਹੈ, ਜੋ ਆਪਣੇ ਆਪ ਨੂੰ ਟਕਸਾਲੀ ਕਾਂਗਰਸੀ ਆਖ ਰਿਹਾ ਹੈ। ਜਦਕਿ ਇਸ ਵਲੋਂ 2015 ਦੀ ਨਗਰ ਕੌਂਸਲ ਪ੍ਰਧਾਨਗੀ ਦੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੰਜੀਵ ਸ਼ੋਰੀ ਨੂੰ ਪ੍ਰਧਾਨ ਬਨਾਉਣ ਦੀ ਪ੍ਰਪੋਜ਼ ਕੀਤੀ ਗਈ ਸੀ। ਜਿਸ ਦਾ ਰਿਕਾਰਡ ਬਕਾਇਦਾ ਨਗਰ ਕੌਂਸਲ ਵਿੱਚ ਵੀ ਦਰਜ਼ ਹੈ। ਇਸੇ ਤਰ੍ਹਾਂ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਸੂਰਤ ਸਿੰਘ ਬਾਜਵਾ ਆਪਣੇ ਆਪ ਨੂੰ ਟਕਸਾਲੀ ਕਾਂਗਰਸੀ ਆਖ ਰਹੇ ਹਨ, ਜਦੋਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਦੋਵੇਂ ਆਗੂ ਆਮ ਆਦਮੀ ਪਾਰਟੀ ਵਿੱਚ ਸਨ ਅਤੇ ਕਾਲਾ ਢਿੱਲੋਂ ਆਮ ਆਦਮੀ ਪਾਰਟੀ ਦਾ ਜਿਲ੍ਹਾ ਪ੍ਰਧਾਨ ਵੀ ਰਹਿ ਚੁੱਕਿਆ ਹੈ। ਉਨਾਂ ਕਿਹਾ ਕਿ ਇਸ ਦੇ ਪਰਿਵਾਰ ਦਾ ਮੈਂਬਰ ਕਾਂਗਰਸ ਪਾਰਟੀ ਵਿਰੁੱਧ ਆਜ਼ਾਦ ਤੌਰ ਤੇ ਚੋਣ ਵੀ ਲੜ ਚੁੱਕਾ ਹੈ। ਪਰਮਜੀਤ ਸਿੰਘ ਮਾਨ ਜੋ ਕਾਂਗਰਸ ਪਾਰਟੀ ਦਾ ਜਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਰਹਿ ਚੁੱਕਿਆ ਹੈ। ਪਿਛਲੀ 2017 ਦੀ ਵਿਧਾਨ ਸਭਾ ਚੋਣ ਦੌਰਾਨ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਕੇ ਇਹ ਵਿਅਕਤੀ ਸ਼ੋ੍ਰਮਣੀ ਅਕਾਲੀ ਦਲ ਵਿੱਚ ਚਲਾ ਗਿਆ ਸੀ। ਜਦੋਂਕਿ ਟਕਸਾਲੀ ਕਾਂਗਰਸੀ ਆਗੂ ਤਾਂ ਉਹੀ ਹੁੰਦੇ ਹਨ, ਜੋ ਚੰਗੇ ਮਾੜੇ ਸਮੇਂ ਵਿੱਚ ਪਾਰਟੀ ਦੇ ਨਾਲ ਚੱਟਾਨ ਵਾਂਗ ਖੜੇ ਰਹਿੰਦੇ ਹਨ।

     ਉਕਤ ਕਾਂਗਰਸੀ ਆਗੂਆਂ ਨੇ ਕਿਹਾ ਕਿ ਬਰਨਾਲਾ ਜਿਲ੍ਹਾ 2005 ਤੋਂ ਪਹਿਲਾਂ ਸ੍ਰੋਮਣੀ ਅਕਾਲੀ ਦਲ ਦਾ ਗੜ੍ਹ ਹੁੰਦਾ ਸੀ। ਜਿਸਨੂੰ ਸ.ਕੇਵਲ ਸਿੰਘ ਢਿੱਲੋਂ ਨੇ ਆ ਕੇ ਤੋੜਿਆ। ਕੇਵਲ ਸਿੰਘ ਢਿੱਲੋਂ ਦੇ ਬਰਨਾਲਾ ਵਿੱਚ ਆਉਣ ਤੋਂ ਬਾਅਦ ਹੀ ਕਾਂਗਰਸ ਪਾਰਟੀ ਵਿੱਚ ਜਾਨ ਪਾਈ ਅਤੇ ਜਿਲ੍ਹੇ ਦੀਆਂ ਤਿੰਨੇ ਸੀਟਾਂ ਤੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕੀਤਾ ਗਿਆ। ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਨੂੰ ਜਿਲ੍ਹਾ ਬਣਾ ਕੇ ਪੰਜਾਬ ਵਿੱਚ ਬਰਨਾਲੇ ਦੇ ਲੋਕਾਂ ਦਾ ਮਾਣ ਬਹਾਲ ਕੀਤਾ। ਜਿਸ ਕਰਕੇ 2007 ਅਤੇ 2012 ਵਿੱਚ ਕੇਵਲ ਸਿੰਘ ਢਿੱਲੋਂ ਦੀ ਬਦੌਲਤ ਹੀ ਕਾਂਗਰਸ ਪਾਰਟੀ ਜਿੱਤ ਸਕੀ।
    ਆਗੂਆਂ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਵਲੋਂ ਬਰਨਾਲਾ ਲਈ ਵੱਡੇ ਵੱਡੇ ਵਿਕਾਸ ਦੇ ਪ੍ਰੋਜੈਕਟ ਲਿਆਂਦੇ ਗਏ। ਇਹਨਾਂ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ, ਸੁਪਰ ਮਲਟੀਸਪੈਸਲਿਟੀ ਹਸਪਤਾਲ, ਅੰਡਰਬ੍ਰਿਜ, ਓਵਰਬ੍ਰਿਜ ਤੋਂ ਇਲਾਵਾ ਕਈ ਕਰੋੜਾਂ ਰੁਪਏ ਦੀਆਂ ਗ੍ਰਾਂਟਾ ਲਿਆ ਕੇ ਬਰਨਾਲਾ ਜਿਲ੍ਹੇ ਵਿੱਚ ਵਿਕਾਸ ਕਾਰਜ ਕਰਵਾਏ। ਜਿਸ ਕਰਕੇ ਅੱਜ ਬਰਨਾਲਾ ਸ਼ਹਿਰ ਅਤੇ ਇਸਦੇ ਪਿੰਡਾਂ ਦੀ ਨੁਹਾਰ ਬਦਲ ਕੇ ਸੁੰਦਰ ਬਣੇ ਹਨ। ਕੇਵਲ ਸਿੰਘ ਢਿੱਲੋਂ ਵਲੋਂ ਕਰਵਾਏ ਰਿਕਾਰਡ ਵਿਕਾਸ ਕੰਮਾਂ ਕਰਕੇ ਹੀ ਬਰਨਾਲਾ ਸ਼ਹਿਰ ਅਤੇ ਪਿੰਡਾਂ-ਕਸਬਿਆਂ ਵਿੱਚੋਂ ਆਵਾਜ਼ ਆ ਰਹੀ ਹੈ ਕਿ ਇਸ ਵਾਰ ਕੇਵਲ ਸਿੰਘ ਢਿੱਲੋਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਭੇਜਣਗੇ।

    ਕੇਵਲ ਸਿੰਘ ਢਿੱਲੋਂ ਹਮੇਸ਼ਾ ਸ਼ਰਾਫ਼ਤ, ਇਮਾਨਦਾਰੀ ਅਤੇ ਵਿਕਾਸ ਦੀ ਰਾਜਨੀਤੀ ਕਰਦੇ ਆਏ ਹਨ। ਅਸੀਂ ਸਾਰੇ ਅਹੁਦੇਦਾਰ ਸ.ਕੇਵਲ ਸਿੰਘ ਢਿੱਲੋਂ ਨਾਲ ਚੱਟਾਨ ਵਾਂਗ ਡੱਟ ਕੇ ਖੜੇ ਹਾਂ ਅਤੇ ਜੇਕਰ ਕੋਈ ਬਾਹਰੀ ਉਮੀਦਵਾਰ ਇੱਥੇ ਆਵੇਗਾ ਤਾਂ ਉਸਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਜੋ ਲੋਕ ਟਕਸਾਲੀ ਕਾਂਗਰਸੀ ਦਾ ਨਿਕਾਬ ਪਹਿਨ ਕੇ ਪਾਰਟੀ ਦੇ ਅਕਸ ਨੂੰ ਖ਼ਰਾਬ ਕਰਨ ਵਿੱਚ ਲੱਗੇ ਹੋਏ ਹਨ, ਉਹਨਾਂ ਵਿਰੁੱਧ ਕਾਂਗਰਸ ਹਾਈਕਮਾਂਡ ਸਖ਼ਤ ਤੋਂ ਸਖ਼ਤ ਐਕਸ਼ਨ ਲੈ ਕੇ ਕਾਰਵਾਈ ਕਰੇ।

Advertisement
Advertisement
Advertisement
Advertisement
Advertisement
error: Content is protected !!