ਸੀ-ਵਿਜਿਲ ’ਤੇ ਪ੍ਰਾਪਤ 101  ਸ਼ਿਕਾਇਤਾਂ ਦਾ ਸੌ ਫੀਸਦੀ ਨਿਪਟਾਰਾ: ਜ਼ਿਲ੍ਹਾ ਚੋਣ ਅਫ਼ਸਰ

Advertisement
Spread information

ਸੀ-ਵਿਜਿਲ ’ਤੇ ਪ੍ਰਾਪਤ 101  ਸ਼ਿਕਾਇਤਾਂ ਦਾ ਸੌ ਫੀਸਦੀ ਨਿਪਟਾਰਾ: ਜ਼ਿਲ੍ਹਾ ਚੋਣ ਅਫ਼ਸਰ


ਪਰਦੀਪ ਕਸਬਾ ,ਸੰਗਰੂਰ, 28 ਜਨਵਰੀ:2022

ਜ਼ਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲਿਆਂ ਸਬੰਧੀ ‘ਸੀ-ਵਿਜਿਲ ਐਪ’ ਰਾਹੀਂ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਨਿਰਧਾਰਿਤ ਸਮੇਂ ਅੰਦਰ ਨਿਪਟਾਰਾ ਕਰਨ ਲਈ ਵਿਸ਼ੇਸ ਸ਼ਿਕਾਇਤ ਸੈੱਲ ਲਗਾਤਾਰ ਸਰਗਰਮ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੁੰਦਿਆਂ ਹੀ ਸੀ-ਵਿਜਿਲ ਐਪ ਰਾਹੀਂ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ’ਤੇ ਕਾਰਵਾਈ ਅਮਲ ਵਿੱਚ ਲਿਆਉਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਸੀ ਅਤੇ ਹਰੇਕ ਸ਼ਿਕਾਇਤ ਦਾ 100 ਮਿੰਟ ਦੇ ਅੰਦਰ ਅੰਦਰ ਨਿਪਟਾਰਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਰੋਕਣ ਲਈ ਵੱਖ ਵੱਖ ਚੌਕਸੀ ਟੀਮਾਂ ਹਰੇਕ ਹਲਕੇ ਵਿੱਚ ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਸੀ-ਵਿਜਿਲ ਐਪ ਜੋ ਕਿ ਐਂਡਰਾਇਡ ਅਤੇ ਆਈ.ਓ.ਐਸ ਪਲੇਟਫਾਰਮ ਉਤੇ ਆਧਾਰਿਤ ਆਨਲਾਈਨ ਸ਼ਿਕਾਇਤ ਪ੍ਰਣਾਲੀ ਹੈ, ਰਾਹੀ ਹੁਣ ਤੱਕ ਪ੍ਰਾਪਤ 101 ਸ਼ਿਕਾਇਤਾਂ ਦਾ ਸੌ ਫੀਸਦੀ ਨਿਪਟਾਰਾ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਸੀ-ਵਿਜਿਲ ’ਤੇ ਸ਼ਿਕਾਇਤ ਪ੍ਰਾਪਤ ਹੁੰਦਿਆਂ ਹੀ ਉਸ ’ਤੇ ਬਣਦੀ ਕਾਰਵਾਈ  ਕਰਨ ਦੀ ਜਿੰਮੇਵਾਰੀ ਫਲਾਇੰਗ ਸਕੂਐਡ ਟੀਮ ਨੂੰ ਸੌਂਪ ਦਿੱਤੀ ਜਾਂਦੀ ਹੈ । ਇਹ ਟੀਮ ਸ਼ਿਕਾਇਤ ਦੇ ਸਹੀ ਜਾਂ ਗਲਤ ਹੋਣ ਸਬੰਧੀ ਤੱਥਾਂ ਦੀ ਜਾਂਚ ਕਰਕੇ ਸਬੰਧਤ ਹਲਕੇ ਦੇ ਰਿਟਰਨਿੰਗ ਅਫ਼ਸਰ ਨੂੰ ਰਿਪੋਰਟ ਕਰਦੀਆਂ ਹਨ ਅਤੇ ਰਿਟਰਨਿੰਗ ਅਧਿਕਾਰੀ ਬਣਦੀ ਕਾਰਵਾਈ ਕਰਕੇ ਜ਼ਿਲ੍ਹਾ ਪੱਧਰੀ ਸੀ-ਵਿਜਿਲ ਸ਼ਿਕਾਇਤ ਸੈਲ ਵਿੱਚ ਇਸ ਸ਼ਿਕਾਇਤ ਦੇ ਨਿਪਟਾਰੇ ਦੀ ਸਥਿਤੀ ਬਾਰੇ ਰਿਪੋਰਟ ਭੇਜ ਦਿੰਦੇ ਹਨ ਅਤੇ ਇਸ ਸਮੁੱਚੀ ਪ੍ਰਕਿਰਿਆ ਨੂੰ 100 ਮਿੰਟ ਦੇ ਅੰਦਰ ਅੰਦਰ ਮੁਕੰਮਲ ਕੀਤਾ ਜਾਂਦਾ ਹੈ।

Advertisement
Advertisement
Advertisement
Advertisement
Advertisement
Advertisement
error: Content is protected !!