ਪਿੰਡ ਟੱਲੇਵਾਲ ਦੇ ਮਜਦੂਰ ਨੇ ਪਰਿਵਾਰ ਮਿਲਿਆ ਨੂੰ ਇਨਸ਼ਾਫ
ਬਰਨਾਲਾ ,ਰਘਬੀਰ ਹੈਪੀ,28 ਜਨਵਰੀ 2022
ਪਿੰਡ ਟੱਲੇਵਾਲ ਦੇ ਮਜਦੂਰ ਨੇ ਪਰਿਵਾਰ ਸਮੇਤ ਭਾਰਤੀ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਪਾਵਰਕਾਮ ਦਫਤਰ ਸ਼ਹਿਣਾ ਅੱਗੇ ਧਰਨਾ ਦੇ ਕੇ ਘਰੇਲੂ ਮੀਟਰ ਸਿਫਟ ਨਾ ਕਰਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਸਮੇਂ ਪੀੜ੍ਹਤ ਲੱਡੂ ਰਾਮ ਪੁੱਤਰ ਦਾਰੀ ਰਾਮ ਵਾਸੀ ਟੱਲੇਵਾਲ ਨੇ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾ ਉਸ ਨੇ ਆਪਣੇ ਮਕਾਨ ਦੀ ਉਸਾਰੀ ਸਮੇਂ ਮਕਾਨ ਨਾਲ ਲੰਘਦੀ ਬਿਜਲੀ ਸਪਲਾਈ ਦੀ ਲਾਈਨ ਠੀਕ ਕਰਨ ਸਬੰਧੀ ਪਾਵਰਕਾਮ ਵਿਭਾਗ ਦੇ ਜੇਈ ਨੂੰ ਮਿਿਲਆ ਸੀ। ਜਿੰਨ੍ਹਾਂ ਨੇ 5-6 ਫੁੱਟ ਜਗ੍ਹਾ ਛੱਡ ਕੇ ਮਕਾਨ ਦੀ ਉਸਾਰੀ ਕਰਨ ਲਈ ਕਹਿ ਦਿੱਤਾ, ਪਰ ਹੁਣ ਜਦ ਮਕਾਨ ਤਿਆਰ ਹੋਣ ’ਤੇ ਮੀਟਰ ਸਿਫਟ ਕਰਨ ਲਈ ਫਾਈਲ ਜਮ੍ਹਾ ਕਰਵਾਈ ਤਾਂ ਜੇਈ ਚਮਕੌਰ ਸਿੰਘ ਨੇ ਮੀਟਰ ਸਿਫਟ ਕਰਨ ਦੀ ਬਜਾਏ ਪੁਲਿਸ ਥਾਣੇ ਰਿਪੋਰਟ ਕਰ ਦਿੱਤੀ। ਪੀੜ੍ਹਤ ਨੇ ਦੱਸਿਆ ਕਿ ਹੁਣ ਵਾਰ-ਵਾਰ ਚੱਕਰ ਲਗਾਉਣ ਤੋਂ ਬਾਅਦ ਮੀਟਰ ਸਿਫਟ ਕਰਨ ਲਈ 85 ਹਜ਼ਾਰ ਰੁਪਏ ਦੀ ਮੰਗ ਕਰਨ ਲੱਗ ਪਏ। ਉਸ ਨੇ ਦੱਸਿਆ ਕਿ ਉਹ ਮਜਦੂਰ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਇੰਨ੍ਹੇ ਰੁਪਏ ਦੇਣ ਤੋਂ ਅਸਮਰੱਥ ਹੋਣ ਕਾਰਨ ਇਸ ਮਸਲਾ ਕਿਸਾਨ ਆਗੂਆਂ ਨੇ ਧਿਆਨ ’ਚ ਲਿਆਂਦਾ ਗਿਆ। ਜਿੰਨ੍ਹਾਂ ਦੇ ਸਹਿਯੋਗ ਨਾਲ ਧਰਨਾ ਲਗਾਇਆ ਗਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ, ਰਣਜੀਤ ਸਿੰਘ ਟੱਲੇਵਾਲ, ਜਰਨੈਲ ਸਿੰਘ ਆਦਿ ਨੇ ਕਿਹਾ ਕਿ ਮਜਦੂਰ ਪਰਿਵਾਰ ਆਪਣਾ ਮੀਟਰ ਸਿਫਟ ਕਰਵਾਉਣ ਲਈ ਲਗਾਤਾਰ ਚੱਕਰ ਕੱਟ ਰਿਹਾ ਹੈ, ਪਰ ਵਿਭਾਗ ਦੇ ਅਧਿਕਾਰੀ ਪਹਿਲਾ ਖੱਜਲ ਖੁਆਰ, ਫਿਰ ਹੁਣ ਰੁਪਏ ਮੰਗਣ ਲੱਗ ਪਏ ਹਨ। ਜੋ ਮਜਦੂਰ ਪਰਿਵਾਰ ਨਾਲ ਸ਼ਰੇਆਮ ਧੱਕਾ ਹੈ। ਇਸ ਦੌਰਾਨ ਪਾਵਰਕਾਮ ਦੇ ਜੇਈ ਚਮਕੌਰ ਸਿੰਘ ਨੇ ਧਰਨਾਕਾਰੀਆਂ ਨਾਲ ਮੀਟਿੰਗ ਕੀਤੀ। ਜਿਸ ’ਚ ਉਨ੍ਹਾਂ ਲਾਈਨ ਸਿਫਟ ਕਰਨ ਲਈ ਕਰੀਬ 25 ਹਜ਼ਾਰ ਰੁਪਏ ਦਾ ਐਸਟੀਮੇਟ ਤੇ ਬਿਜਲੀ ਮੀਟਰ ਲਗਾਉਣ ਤੋਂ ਬਾਅਦ ਹਾਦਸਾ ਵਾਪਰਨ ’ਤੇ ਮਕਾਨ ਮਾਲਕ ਦੀ ਜਿੰਮੇਵਾਰੀ ਹੋਣ ਦਾ ਕਿਹਾ ਗਿਆ। ਧਰਨਾਕਾਰੀਆਂ ਨੇ ਇਸ ਸਬੰਧੀ ਕਿਸਾਨਾਂ ਦੀ ਸ਼ਨਿਚਰਵਾਰ ਦੀ ਮੀਟਿੰਗ ’ਚ ਮਸਲਾ ਵਿਚਾਰਨ ਦਾ ਫੈਸਲਾ ਕਰਕੇ ਧਰਨਾ ਸਮਾਪਤ ਕਰ ਦਿੱਤਾ।