ਬੱਚਿਆਂ ਦਾ ਭਵਿੱਖ ਸੰਵਾਰਨ ਲਈ ਹਰ ਪੱਧਰ ’ਤੇ ਕੀਤੇ ਜਾਣਗੇ ਉਪਰਾਲੇ : ਸ਼ਿਵ ਸਿੰਗਲਾ
ਰਘਵੀਰ ਹੈਪੀ , ਬਰਨਾਲਾ, 27 ਜਨਵਰੀ 2022
ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵੱਲੋਂ ਸ਼ਹਿਰ ਦੇ ਪੌਸ਼ ਖੇਤਰ ਵਜੋਂ ਜਾਣੀ ਜਾਂਦੀ 16 ਏਕੜ ਕਾਲੋਨੀ ਦੇ ਪਾਰਕ ਵਿੱਚ 3 ਤੋਂ 12 ਸਾਲ ਤੱਕ ਦੇ ਬੱਚਿਆਂ ਦੀ ਯੋਗਤਾ ਪਛਾਨਣ ਲਈ ਕਲਰ, ਪੋਇਮ ਤੇ ਪੋਸਟਰ ਮੁਕਾਬਲੇ ਕਰਵਾਏ ਗਏ। ਜਿਸ ਵਿਚ ਕਰੀਬ 100 ਤੋਂ ਵੱਧ ਬੱਚਿਆਂ ਨੇ ਭਾਗ ਲਿਆ। ਇਸ ਸਮੇਂ ਵੱਡੀ ਗਿਣਤੀ ਵਿਚ ਪਹੁੰਚੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਡਾਇਰੈਕਟਰ ਸ਼ਿਵ ਸਿੰਗਲਾ ਨੇ ਕਿਹਾ ਕਿ ਇਸ ਸਕੂਲ ਵਿਚ ਸਿੱਖਿਆ ਦਾ ਵਪਾਰ ਨਹੀਂ ਕੀਤਾ ਜਾਵੇਗਾ ਕਿਉਂਕਿ ਸਕੂਲ ਖੋਲਣ ਤੋਂ ਪਹਿਲਾ ਬੱਚਿਆਂ ਅਤੇ ਮਾਪਿਆਂ ਦੇ ਉਜਵਲ ਭਵਿੱਖ ਲਈ ਮਿਆਰੀ ਸਿੱਖਿਆ ਦੇ ਨਾਲ-ਨਾਲ ਹਰ ਸਹੂਲਤ ਨੂੰ ਉਪਲਬਧ ਕਰਵਾਉਣਾ ਮੁੱਖ ਟੀਚਾ ਸੀ। ਉਨ੍ਹਾਂ ਕਿਹਾ ਕਿ ਇਹ ਸਕੂਲ ਹੋਰਨਾਂ ਸਕੂਲਾਂ ਤੋਂ ਵੱਖਰਾ ਹੋਵੇਗਾ, ਜਿਸ ਨੂੰ ਖੋਲਣ ਲਈ ਕਰੀਬ ਪਿਛਲੇ ਚਾਰ ਸਾਲ ਤੋਂ ਹਰ ਪੱਖੋ ਬਿਹਤਰ ਬਨਾਉਣ ਲਈ ਤਿਆਰੀ ਕੀਤੀ ਜਾ ਰਹੀ ਸੀ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਅਤੇ ਕਾਲੋਨੀਆਂ ਵਿਚ ਬੱਚਿਆਂ ਦੇ ਮੁਕਾਬਲੇ ਕਰਵਾਏ ਜਾਣਗੇ ਤਾਂ ਕਿ ਬੱਚਿਆਂ ਦੀ ਕਲਾ ਨੂੰ ਹੋਰ ਨਿਖਰਾਣ ਅਤੇ ਉਨ੍ਹਾਂ ਦੀਆਂ ਕਮੀਆਂ ਨੂੰ ਦੂਰ ਕਰਨ ਦਾ ਇਕ ਤਜਰਬਾ ਸਾਂਝਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸਕੂਲ ਵਿਚ ਬੱਚਿਆਂ ਦੀ ਗਿਣਤੀ ਵਧਾਉਣਾ ਨਹੀਂ ਹੈ, ਬਲਕਿ ਸਕੂਲ ਵਿਚ ਦਾਖਲ ਹੋਏ ਬੱਚਿਆਂ ਨੂੰ ਉੱਚ ਕੁਆਲਟੀ ਦੀ ਪੜ੍ਹਾਈ, ਖੇਡਾਂ ਅਤੇ ਕਿਸੇ ਵਿਸ਼ੇਸ਼ ਵਿਸ਼ੇ ਵਿਚ ਰੁਚੀ ਅਨੁਸਾਰ ਉਸ ਬੱਚੇ ਦੀ ਤਿਆਰੀ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਸਕੂਲ ਅੰਦਰ ਵੱਖ-ਵੱਖ ਖੇਡਾਂ ਦੇ ਗਰਾਂਊਂਡ, ਸਵੀਮਿੰਗ ਪੂਲ, ਪੜਾਈ ਲਈ ਸ਼ਾਨਦਾਰ ਕਮਰਿਆਂ ਦੀ ਬਣਤਰ ਤੋਂ ਇਲਾਵਾ ਹਰ ਪੱਖੋ ਤਜ਼ਰਬੇਕਾਰ ਅਧਿਆਪਕ ਉੱਪਲਬਧ ਹੋਣਗੇ। ਇਸ ਸਮੇਂ ਵੱਡੀ ਗਿਣਤੀ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਦਾਖਲ ਕਰਵਾਉਣ ਲਈ ਰਜਿਸਟਰੇਸ਼ਨ ਕਰਵਾਈ। ਅਖੀਰ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ 16 ਏਕੜ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਦਨ ਲਾਲ ਬਾਂਸਲ, ਗਿਆਨ ਚੰਦ ਭੋਤਨਾ, ਸੁਭਾਸ਼ ਮਿੱਤਲ ਬੈਂਕ ਵਾਲੇ, ਸੁਰਿੰਦਰ ਗੋਇਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਬੰਧਕ ਤੇ ਸਮੂਹ ਸਟਾਫ ਹਾਜ਼ਰ ਸੀ।