ਫਿਰੋਜ਼ਪੁਰ ਨੂੰ ਵਿਕਾਸ ਪੱਖੋਂ ਮਾਡਲ ਸਿਟੀ ਬਣਾਇਆ ਜਾਵੇਗਾ

Advertisement
Spread information

ਫਿਰੋਜ਼ਪੁਰ ਨੂੰ ਵਿਕਾਸ ਪੱਖੋਂ ਮਾਡਲ ਸਿਟੀ ਬਣਾਇਆ ਜਾਵੇਗਾ

  • ਪੁਲੀਸ ਦੀ ਧੱਕੇਸ਼ਾਹੀ ਅਤੇ ਸਥਾਨਕ ਵਿਧਾਇਕ ਵੱਲੋਂ ਕਰਵਾਏ ਝੂਠੇ ਪਰਚਿਆਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ

    ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ/ਚੰਡੀਗਡ਼੍ਹ, 22 ਜਨਵਰੀ: 2022

ਮੈਂ ਫਿਰੋਜ਼ਪੁਰ ਦਾ ਵਿਕਾਸ ਪੱਖੋਂ ਚਿਹਰਾ ਬਦਲ ਦਿਆਂਗਾ ਅਤੇ ਇਲਾਕੇ ਵਿਚ ਵਪਾਰ ਲਿਆਵਾਂਗਾ, ਤਾਂ ਜੋ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ। ਫ਼ਿਰੋਜ਼ਪੁਰ ਵਿੱਚ ਲੋਕਲ ਲੀਡਰਸ਼ਿਪ ਨਾਲ ਮੀਟਿੰਗ ਕਰਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਸੈਨੀਵਾਲਾ ਬਾਰਡਰ ਖੋਲ੍ਹਣ ਦੀ ਅਪੀਲ ਕਰਨਗੇ, ਤਾਂ ਜੋ ਇਸ ਇਲਾਕੇ ਦੀ ਅਰਥ ਵਿਵਸਥਾ ਵਿੱਚ ਬਦਲਾਅ ਆ ਸਕਣ। ਇੱਥੇ ਬਾਰਡਰ ਨੂੰ ਵਾਘਾ ਦੀ ਤਰ੍ਹਾਂ ਸੈਲਾਨੀਆਂ ਅਤੇ ਵਪਾਰ ਵਾਸਤੇ ਖੋਲ੍ਹਿਆ ਜਾਣਾ ਚਾਹੀਦਾ ਹੈ। ਬਾਰਡਰ ਏਰੀਆ ਹੋਣ ਕਾਰਨ ਬਾਰਡਰ ਨਾਲ ਲਗਦੇ ਕਿਸਾਨਾਂ ਨੂੰ ਮੁਆਵਜ਼ਾ ਵੀ ਭਾਰਤ ਸਰਕਾਰ ਵੱਲੋਂ ਦਿੱਤਾ ਜਾਵੇਗਾ।
ਸਥਾਨਕ ਵਿਧਾਇਕ ਤੇ ਹਮਲਾ ਬੋਲਦਿਆਂ ਸੋਢੀ ਨੇ ਕਿਹਾ ਕਿ ਇਹ ਸਹੀ ਮੌਕਾ ਹੈ ਕਿ ਹਲਕੇ ਦੇ ਵੋਟਰਾਂ ਨੂੰ ਵਿਧਾਇਕ ਦਾ ਘਮੰਡ ਤੋੜਨਾ ਚਾਹੀਦਾ ਹੈ। ਬੀਤੇ ਪੰਜ ਸਾਲਾਂ ਦੌਰਾਨ ਅਪਰਾਧ ਕਈ ਗੁਣਾ ਵਧੇ ਹਨ, ਮਾਸੂਮ ਨਿਵਾਸੀਆਂ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਗਏ ਹਨ, ਚੋਰੀ ਤੇ ਝਪਟਮਾਰੀ ਦੀਆਂ ਵਾਰਦਾਤਾਂ ਚ ਵਾਧਾ ਹੋਇਆ ਹੈ ਅਤੇ ਇਹ ਸਭ ਕੁਝ ਸਥਾਨਕ ਵਿਧਾਇਕ ਦੀ ਸ਼ਹਿ ਤੇ ਹੋ ਰਿਹਾ ਹੈ। ਅਸੀਂ ਹੁਣ ਅਜਿਹਾ ਸਹਿਣ ਨਹੀਂ ਕਰਾਂਗੇ ਅਤੇ ਭਵਿੱਖ ਵਿੱਚ ਅਪਰਾਧੀਆਂ ਤੇ ਅਸੀਂ ਸਖਤ ਐਕਸ਼ਨ ਲਵਾਂਗੇ, ਭਾਵੇਂ ਉਹ ਕੋਈ ਵੀ ਹੋਵੇ। 
ਸੋਢੀ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਦੇਸ਼ ਦੀ ਭਾਜਪਾ ਸਰਕਾਰ, ਜਿਸ ਸੂਬੇ ਵਿੱਚ ਵੀ ਆਪਣੀ ਸਰਕਾਰ ਹੈ, ਉੱਥੇ ਬਹੁਤ ਖੁਸ਼ਹਾਲੀ ਲੈ ਕੇ ਆਉਂਦੀ ਹੈ। ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਵੀ ਭਾਜਪਾ ਪੰਜਾਬ ਚ ਸਰਕਾਰ ਬਣਾਏਗੀ। ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹੀ ਪੰਜਾਬ ਨੂੰ ਅਜਿਹੇ ਹਾਲਾਤਾਂ ਚੋਂ ਕੱਢ ਸਕਦੀ ਹੈ। 
ਅੱਜ ਸਾਰੀ ਸਥਾਨਕ ਲੀਡਰਸ਼ਿਪ ਵੱਲੋਂ ਸੋਢੀ ਦੇ ਨਾਲ ਉਨ੍ਹਾਂ ਦੇ ਨਿਵਾਸ ਵਿਖੇ ਸਾਂਝੀ ਮੀਟਿੰਗ ਕੀਤੀ ਗਈ, ਜਿਸ ਵਿਚ ਭਵਿੱਖ ਚ ਪ੍ਰਚਾਰ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਗਈ। ਭਾਜਪਾ ਦੀਆਂ ਸਾਰੀਆਂ ਯੂਨਿਟਾਂ ਨੇ ਇਕਜੁੱਟਤਾ ਨਾਲ ਉਮੀਦਵਾਰ ਨੂੰ ਆਪਣਾ ਸਮਰਥਨ ਦਿੱਤਾ ਅਤੇ ਉਨ੍ਹਾਂ ਦੀ ਜਿੱਤ ਵਾਸਤੇ ਕੰਮ ਕਰਨ ਦਾ ਨਾਅਰਾ ਮਾਰਿਆ। ਮੀਟਿੰਗ ਚ ਸ਼ਾਮਲ ਹੋਣ ਵਾਲੇ ਸਥਾਨਕ ਆਗੂਆਂ ਵਿਚ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ ਜ਼ਿਲ੍ਹਾ ਪ੍ਰਧਾਨ, ਡੀ.ਪੀ ਚੰਦਨ, ਅਸ਼ਵਨੀ ਗਰੋਵਰ, ਐਡਵੋਕੇਟ ਯੋਗੇਸ਼ ਗੁਪਤਾ, ਨਤਿੰਦਰ ਮੁਖੀਜਾ, ਸੁਸ਼ੀਲ ਗੁਪਤਾ, ਰਾਜੇਸ਼ ਕਪੂਰ, ਡਾ ਕੁਲਭੂਸ਼ਣ ਸ਼ਰਮਾ, ਕੁੰਵਰ ਪ੍ਰਤਾਪ ਸਿੰਘ, ਗੋਬਿੰਦ ਰਾਮ ਅਗਰਵਾਲ ਭਾਵੇਂ ਜੋਹਰੀ ਲਾਲ ਵੀ ਸ਼ਾਮਲ ਰਹੇ।
ਇਸ ਤੋਂ ਪਹਿਲਾਂ ਰਾਣਾ ਵੱਲੋਂ ਗੁਰਦੁਆਰਾ ਸ੍ਰੀ ਸਾਰਾਗੜ੍ਹੀ ਸਾਹਿਬ ਵਿਖੇ ਮੱਥਾ ਟੇਕ ਕੇ ਪਰਮਾਤਮਾ ਅੱਗੇ ਧੰਨਵਾਦ ਪ੍ਰਗਟਾਇਆ ਗਿਆ ਅਤੇ ਆਪਣੀ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। 

Advertisement
Advertisement
Advertisement
Advertisement
Advertisement
error: Content is protected !!