ਜੇ ਸਰਕਾਰ ਚੋਣਾਂ ਕਰਵਾ ਸਕਦੀ ਹੈ ਤਾਂ ਬਚਾਅ ਦੇ ਸਾਧਨ ਮੁਹਿਈਆ ਕਰਵਾ
- ਬੱਚਿਆਂ ਦੇ ਭਵਿੱਖ ਲਈ ਸਕੂਲ ਕਿਉਂ ਨਹੀਂ ਖੋਲ੍ਹ ਸਕਦੀ – ਇੰਜ ਸਿੱਧੂ
ਸੋਨੀ ਪਨੇਸਰ,ਬਰਨਾਲਾ 22 ਜਨਵਰੀ 2022
ਤਕਰੀਬਨ ਦੋ ਸਾਲ ਹੋ ਗਏ ਕਰੋਨਾ ਦੀ ਬੀਮਾਰੀ ਚੱਲਦਿਆਂ ਤੇ ਸਭ ਤੋਂ ਪਹਿਲਾਂ ਸਰਕਾਰਾਂ ਸਕੂਲ ਬੰਦ ਕਰਦੀਆਂ ਨੇ ਪਿਛਲੇ ਸਾਲ ਤਾਂ ਰੂਲਿੰਗ ਪਾਰਟੀ ਨੇ ਹੱਦ ਹੀ ਕਰ ਦਿੱਤੀ ਕਿ ਕੋਵਿੱਡ ਦੀ ਬਿਮਾਰੀ ਦਾ ਬਹਾਨਾ ਲਗਾ ਕੇ ਬੱਚਿਆਂ ਨੂੰ ਨਕਲ ਮਰਵਾ ਕੇ ਸੌ ਪਰਸੈਂਟ ਨਤੀਜੇ ਕੱਢ ਕੇ ਝੂਠਾ ਸਟੇਟ ਨੂੰ ਪੜਾਈ ਵਿੱਚ ਨੰਬਰ ਵਨ ਸਟੇਟ ਐਲਾਨ ਕਰਵਾਇਆ ਗਿਆ ਕੀ ਇਹ ਬੱਚੇ ਜੋ ਦੇਸ਼ ਦਾ ਭਵਿੱਖ ਹਨ ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾਡ਼ ਨਹੀ ? ਅੱਜ ਰਾਜ ਵਿੱਚ ਚੋਣਾਂ ਦਾ ਐਲਾਨ ਹੋ ਗਿਆ ਅਤੇ ਵੱਡੇ ਵੱਡੇ ਇਕੱਠ ਕੀਤੇ ਜਾ ਰਹੇ ਨੇ ਤਾਂ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਹਾ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਵੱਡੀਆਂ ਵੱਡੀਆਂ ਰੈਲੀਆਂ ਕੀਤੀਆਂ ਜਾ ਸਕਦੀਆਂ ਨੇ ਵੱਡੇ ਵੱਡੇ ਇਕੱਠ ਕੀਤੇ ਜਾ ਸਕਦੇ ਹਨ ਤਾ ਬੱਚਿਆਂ ਦਾ ਜਿਹੜਾ ਸੁਨਹਿਰੀ ਭਵਿੱਖ ਹੈ ਓਹ ਕਿਉਂ ਖ਼ਰਾਬ ਕੀਤਾ ਜਾਂਦੈ ਸਾਰੇ ਬਚਾ ਦੇ ਸਾਧਨ ਓਪਲਭਦ ਕਰਵਾ ਕੇ ਸਕੂਲ ਕਿਉਂ ਨਹੀਂ ਖੋਲ੍ਹੇ ਜਾ ਸਕਦੇ ਇਹ ਵਿਚਾਰ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਹੇ ਸਿੱਧੂ ਨੇ ਕਿਹਾ ਕਿ ਬਹੁਤ ਹੀ ਗ਼ਲਤ ਗੱਲ ਹੈ ਬੱਚਿਆਂ ਦੇ ਭਵਿੱਖ ਨਾਲ ਖੇਡਣਾ ਜੇਕਰ ਜੇਕਰ ਸਰਕਾਰ ਨੇ ਕੋਈ ਠੋਸ ਫੈਸਲਾ ਨਾ ਲਿਆ ਤੇ ਇਸ ਦੇ ਘਾਤਕ ਨਤੀਜੇ ਨਿੱਕਲਣਗੇ ਅਤੇ ਜਿਥੇ ਬੱਚਿਆ ਦਾ ਭਵਿੱਖ ਧੁਦਲਾ ਹੋਵੇਗਾ ਓਥੇ ਦੇਸ ਦਾ ਭਵਿੱਖ ਭੀ ਖੋਖਲਾ ਹੋਵੇਗਾ ਸੈਨਿਕ ਵਿੰਗ ਸਰੋਮਣੀ ਅਕਾਲੀ ਦਲ ਨੇ ਸਰਕਾਰ ਤੋ ਪੁਰਜੋਰ ਮੰਗ ਕੀਤੀ ਕੇ ਬੱਚਿਆ ਦੇ ਭਵਿੱਖ ਨੂੰ ਦੇਖਦੇ ਹੋਏ ਤੁਰੰਤ ਭਰਭਾਵ ਨਾਲ ਸਕੂਲ ਖੋਲੇ ਜਾਣ ਅਤੇ ਬੱਚਿਆ ਦਾ ਭਵਿੱਖ ਬਚਾਇਆ ਜਾਵੇ ਇਸ ਮੋਕੇ ਕੈਪਟਨ ਗੁਰਦੇਵ ਸਿੰਘ ਸੂਬੇਦਾਰ ਸਰਭਜੀਤ ਸਿੰਘ ਵਰੰਟ ਅਫਸਰ ਬਲਵਿੰਦਰ ਢੀਡਸਾ ਹੋਲਦਾਰ ਬਸੰਤ ਸਿੰਘ ਹੋਲਦਾਰ ਕੁਲਵੰਤ ਸਿੰਘ ਕਰਮਪਾਲ ਚੀਮਾ ਕਨੇਡਾ ਹਾਜਰ ਸਨ