ਹਰਿੰਦਰ ਨਿੱਕਾ, ਪਟਿਆਲਾ 19 ਜਨਵਰੀ 2022
ਹੋਟਲਾਂ ਅੰਦਰ ਕਿਰਾਏ ਦੇ ਕਮਰੇ ਦੇਣ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਕਰਨ ਵਾਲਿਆਂ ਖਿਲਾਫ ਹੁਣ ਪੁਲਿਸ ਨੇ ਸਖਤ ਰੁੱਖ ਅਪਣਾ ਲਿਆ ਹੈ। ਥਾਣਾ ਸਿਵਲ ਲਾਇਨ ਦੀ ਪੁਲਿਸ ਨੇ 2 ਹੋਟਲਾਂ ਤੇ ਛਾਪਾਮਾਰੀ ਕਰਕੇ 3 ਜੋੜਿਆਂ ਨੂੰ ਅਸ਼ਲੀਲ ਹਾਲਤ ਵਿੱਚ ਕਾਬੂ ਵੀ ਕਰ ਲਿਆ ਹੈ। ਪੁਲਿਸ ਨੇ ਦੇਹ ਵਪਾਰ ਦਾ ਧੰਦੇ ਕਰਵਾਉਣ ਦੇ ਜ਼ੁਰਮ ਵਿੱਚ 2 ਹੋਟਲ ਮਾਲਿਕਾਂ ਖਿਲਾਫ ਕੇਸ ਦਰਜ਼ ਕਰਕੇ,ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਇਨ ਦੇ ਐਸ.ਐਚ.ਉ ਇੰਸ. ਗੁਰਵੀਰ ਸਿੰਘ ਨੇ ਦੱਸਿਆ ਕਿ ਐਸ.ਆਈ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਲਹੌਰੀ ਗੇਟ ਪਟਿਆਲਾ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਬੱਸ ਸਟੈਂਡ ਚੋਂਕ ਪਟਿਆਲਾ ਮੋਜੂਦ ਸੀ। ਉਨ੍ਹਾਂ ਨੂੰ ਇਤਲਾਹ ਮਿਲੀ ਕਿ ਹੋਟਲ ਪ੍ਰਿੰਸ ਪੈਲੇਸ ਦੇ ਮਾਲਿਕ ਇੰਦਰਜੀਤ ਸਿੰਘ ਅਤੇ ਹੋਟਲ ਸਿਮਰਨ ਦੇ ਮਾਲਕ ਗੁਰਪਾਲ ਸਿੰਘ ਆਪੋ ਆਪਣੇ ਹੋਟਲਾਂ ਵਿੱਚ ਮਰਦਾਂ ਅਤੇ ਔਰਤਾ ਨੂੰ ਕਿਰਾਏ ਪਰ ਕਮਰੇ ਦੇ ਕੇ ਦੇਹ ਵਪਾਰ ਦਾ ਧੰਦਾ ਕਰਵਾਉਦੇ ਹਨ।
ਰੇਡ ਕੀਤੀ ਤਾਂ ਰੰਗਰਲੀਆਂ ਮਨਾਉਂਦੇ ਫੜ੍ਹੇ
ਪੁਲਿਸ ਪਾਰਟੀ ਨੇ ਮੌਕਾ ਪਰ ਉਕਤ ਦੋਵੇਂ ਹੋਟਲਾਂ ਵਿੱਚ ਰੇਡ ਕਰਕੇ ਹਰਪ੍ਰੀਤ ਸਿੰਘ ਵਾਸੀ ਪਿੰਡ ਸਾਹਨੇਵਾਲ ਜਿਲਾ ਮਾਨਸਾ, ਕੁਲਵਿੰਦਰ ਸਿੰਘ ਵਾਸੀ ਪਿੰਡ ਜਟਾਨਾ ਖੁਰਦ , ਜਿਲਾ ਮਾਨਸਾ, ਇੰਦਰਜੀਤ ਸਿੰਘ ਵਾਸੀ ਫਤਿਹਗੜ੍ਹ ਛੰਨਾ ਜਿਲਾ ਸੰਗਰੂਰ ਅਤੇ ਅਮਨਦੀਪ ਕੌਰ ਵਾਸੀ ਪਿੰਡ ਕਾਲੀਆ , ਥਾਣਾ ਲਹਿਰਾ ਜਿਲਾ ਸੰਗਰੂਰ, ਗਗਨਦੀਪ ਕੌਰ ਵਾਸੀ ਪਿੰਡ ਜੋੜਕੀਆਂ, ਥਾਣਾ ਝਨੀਰ ,ਜਿਲਾ ਮਾਨਸਾ ਅਤੇ ਮਨਦੀਪ ਕੌਰ ਵਾਸੀ ਪਿੰਡ ਜਟਾਣਾ ਖੁਰਦ , ਜਿਲਾ ਮਾਨਸਾ ਨੂੰ ਗ੍ਰਿਫਤਾਰ ਕਰ ਲਿਆ। ਐਸਐਚਉ ਗੁਰਵੀਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਅਧੀਨ ਜੁਰਮ Sec 3(2),(B) The Immoral Traffic Prevention Act 1956 ਤਹਿਤ ਕੇਸ ਦਰਜ਼ ਬਾਕੀ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।