ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਵੱਡੀ ਲੀਡ ਨਾਲ ਜਿੱਤ ਕੇ ਤੀਜੀ ਵਾਰ ਹਲਕੇ ਦੀ ਨੁਮਾਇੰਦਗੀ ਕਰਨਗੇ
ਸ਼ਰਮਾ ਨੇ ਕਿਹਾ ਕਿ 10 ਮਾਰਚ ਨੂੰ ਬਣਨ ਜਾ ਰਹੀ ਕਾਂਗਰਸ ਸਰਕਾਰ ‘ਚ ਕੇਵਲ ਸਿੰਘ ਢਿੱਲੋਂ ਹੋਣਗੇ ‘ਕੈਬਨਿਟ ਮੰਤਰੀ’
ਜਗਸੀਰ ਸਿੰਘ ਚਹਿਲ , ਬਰਨਾਲਾ, 18 ਜਨਵਰੀ 2022
ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਕਾਂਗਰਸ ਪਾਰਟੀ ਮੁੜ ਦੂਜੀ ਵਾਰ ਪੰਜਾਬ ਦੀ ਸਤਾ ਦੇ ਕਾਬਜ ਹੋਵੇਗੀ ਅਤੇ ਹਲਕਾ ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਕਾਂਗਰਸ ਸਰਕਾਰ ਵਿੱਚ ਕੈਬਨਿ ਮੰਤਰੀ ਹੋਣਗੇ। ਇਹ ਪ੍ਰਗਟਾਵਾ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਮੱਖਣ ਸਰਮਾ ਨੇ ਗੱਲਬਾਤ ਦੌਰਾਨ ਕੀਤਾ।
ਉਹਨਾ ਕਿਹਾ ਜਿੱਥੇ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਕਿਸਾਨੀ ਦੇ ਕਰਜੇ ਮੁਆਫ, ਬੁਢਾਪਾ-ਵਿਧਵਾ ਆਦਿ ਪੈਨਸਨ 750 ਤੋਂ ਵਧਾ ਕੇ 1500 , ਸਗਨ ਸਕੀਮ ਵਧਾ ਕੇ 51000, ਤੇਲ ਕੀਮਤਾਂ ਵਿੱਚ 15 ਰੁਪਏ ਪ੍ਰਤੀ ਲੀਟਰ ਘਟਾ ਕੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉੱਥੇ ਹੀ ਵਿਕਾਸ ਪੁਰਸ ਕੇਵਲ ਸਿੰਘ ਢਿੱਲੋਂ ਨੇ ਆਪਣੀ ਵਿਕਾਸ ਪੱਖੀ ਸੋਚ ਤਹਿਤ ਹਲਕਾ ਬਰਨਾਲਾ ਅੰਦਰ ਸੈਂਕੜੇ ਕਰੋੜ ਰੁਪਏ ਦੀ ਗ੍ਰਾਂਟਾਂ ਲਿਆ ਕਿ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਇਆ। ਉਹਨਾ ਦੱਸਿਆ ਕਿ ਬਰਨਾਲਾ ਅਤੇ ਧਨੌਲਾ ਸਹਿਰ ਅੰਦਰ 100 ਪ੍ਰਤੀਸ਼ਤ ਸੀਵਰੇਜ ਦਾ ਕੰਮ ਮੁਕੰਮਲ ਹੋ ਚੁੱਕਾ ਹੈ । ਸਹਿਰਾਂ ਅਤੇ ਹਲਕੇ ਦੇ ਸਮੂਹ ਪਿੰਡਾਂ ਦੀਆਂ ਗÑਲੀਆਂ ਅੰਦਰ ਇੰਟ੍ਰਲਾਕ ਟਾਇਲਾਂ ਦਾ ਕੰਮ ਵੀ ਪੂਰੀ ਤਰਾਂ ਮੁਕੰਮਲ ਹੋ ਚੁੱਕਾ ਹੈ। ਬਰਨਾਲਾ ਸੀਵਰੇਜ ਦੇ ਪਾਣੀ ਨੂੰ ਸੋਧ ਕੇ ਖੇਤਾਂ ਲਈ ਵਰਤੇ ਜਾਣ ਲਈ ਬਰਨਾਲਾ ਅੰਦਰ ਕਰੀਬ 70 ਕਰੋੜ ਰੁਪਏ ਦੀ ਲਾਗਤ ਨਾਲ ਟ੍ਰੀਟਮੈਂਟ ਪਲਾਂਟ ਲਗਾਏ ਜਾਣ ਨਾਲ ਜਿੱਥੇ ਆਲੇ ਦੁਆਲੇ ਦੇ ਖੇਤਾਂ ਨੂੰ ਵੱਡਾ ਲਾਭ ਮਿਲਿਆ ਹੈ, ਉੱਥੇ ਹੀ ਸਹਿਰ ਅੰਦਰ ਸੀਵਰੇਜ ਬਲੌਕਿੰਗ ਦੀ ਸਮੱਸਿਆ ਨੂੰ ਵੀ ਵੱਡੀ ਰਾਹਤ ਮਿਲੀ ਹੈ।
ਉਹਨਾ ਦੱਸਿਆ ਕਿ ਕੇਵਲ ਸਿੰਘ ਢਿੱਲੋਂ ਦੇ ਯਤਨਾ ਸਦਕਾ ਐੱਸ.ਡੀ. ਕਾਲਜ ਫਾਟਕਾਂ ਕੋਲ ਬੀਤੇ ਲੰਮੇਂ ਅਰਸੇ ਤੋਂ ਚੱਲੇ ਆ ਰਹੇ ਸੀਵਰੇਜ ਦੇ ਓਪਨ ਹੋਲ ਦਾ ਹੱਲ ਕਰਕੇ ਆਲੇ-ਦੁਆਲੇ ਦੇ ਲੋਕਾਂ ਨੂੰ ਬਦਬੂ ਤੋਂ ਵੱਡੀ ਰਾਹਤ ਮਿਲੀ ਹੈ । ਬੀਤੇ ਲੰਮੇਂ ਅਰਸੇ ਤੋਂ ਬੇਹੱਦ ਮਾੜੇ ਹਾਲਾਤ ਵਿੱਚ ਚੱਲੇ ਆ ਰਹੇ ਧਨੌਲਾ ਰੋੜ ਨੂੰ ਨਵੇਂ ਸਿਰੇ ਤੋਂ ਬਣਾ ਕੇ ਚਾਰ ਮਾਰਗੀ ਬਣਾਉਣ ਅਤੇ ਉਕਤ ਫਾਟਕਾਂ ਤੇ ਬਣਾਏ ਗਏ ਅੰਡਰਬ੍ਰਿਜ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਹਨਾ ਦੱਸਿਆ ਕਿ ਕੇਵਲ ਸਿੰਘ ਢਿੱਲੋਂ ਦੇ ਯਤਨਾ ਸਦਕਾ ਬਰਨਾਲਾ ਦੇ ਹੰਡਿਆਇਆ ਅੰਦਰ ਸੁਪਰ ਮਲਟੀਸਿਟੀ ਸਪੈਸਲਿਟੀ ਹਸਪਤਾਲ ਬਣਨ ਜਾ ਰਿਹਾ ਹੈ। ਜਿਸ ਦਾ ਕੰਮ ਸੁੋਰੂ ਹੋ ਚੁੱਕਾ ਹੈ। ਇਸ ਹਸਪਤਾਲ ਦੇ ਬਣਨ ਨਾਲ ਕੇਵਲ ਬਰਨਾਲਾ ਹੀ ਨਹੀਂ ਸਗੋਂ ਆਲੇ -ਦੁਆਲੇ ਹੋਰਨਾ ਜਿਲਿਆਂ ਦੇ ਲੋਕਾਂ ਨੂੰ ਵੀ ਸਿਹਤ ਸਹੂਲਤਾਂ ਪ੍ਰਤੀ ਵੱਡੀ ਰਾਹਤ ਮਿਲੇਗੀ।
ਉਹਨਾ ਕਿਹਾ ਕਿ ਵਿਧਾਇਕ ਨਾ ਹੋਣ ਬਾਵਜੂਦ ਵੀ ਕੇਵਲ ਸਿੰਘ ਢਿੱਲੋਂ ਵਲੋਂ ਹਲਕੇ ਦੇ ਕਰਵਾਏ ਸਰਬਪੱਖੀ ਵਿਕਾਸ ਅਤੇ ਹਲਕੇ ਅੰਦਰ ਲਿਆਂਦੇ ਵੱਡੇ ਪ੍ਰੋਜੈਕਟ ਦੀ ਬਦੌਲਤ ਹਲਕੇ ਅੰਦਰ ਕੇਵਲ ਸਿੰਘ ਢਿੱਲੋਂ ਦੀ ਵਧੀ ਲੋਕਪ੍ਰੀਅਤਾ ਤੇ ਚੱਲਦਿਆਂ 20 ਜਨਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕੇ ਦੇ ਲੋਕ ਕੇਵਲ ਸਿੰਘ ਢਿੱਲੋਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਹਲਕੇ ਦੀ ਸਿਆਸੀ ਵਾਗਡੋਰ ਸੌਪਣ ਜਾ ਰਹੇ ਹਨ। ਉਹਨਾ ਕਿਹਾ ਕਿ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਬਚਨਾ ਤਹਿਤ 10 ਮਾਰਚ ਨੂੰ ਲਗਾਤਾਰ ਦੂਜੀ ਵਾਰ ਬਣਨ ਜਾ ਰਹੀ ਕਾਂਗਰਸ ਦੀ ਸਰਕਾਰ ਵਿੱਚ ਕੇਵਲ ਸਿੰਘ ਢਿੱਲੋਂ ਕੈਬਨਿਟ ਮੰਤਰੀ ਬਣਨਗੇ।