Skip to content
- Home
- ਡੇਰਾ ਸ਼ਰਧਾਲੂਆਂ ਨੇ ਭਲਾਈ ਕਾਰਜ਼ ਕਰਕੇ ਮਨਾਇਆ ਸ਼ਾਹ ਸਤਿਨਾਮ ਜੀ ਦਾ ਜਨਮ ਮਹੀਨਾ
Advertisement

ਡੇਰਾ ਸ਼ਰਧਾਲੂਆਂ ਨੇ ਭਲਾਈ ਕਾਰਜ਼ ਕਰਕੇ ਮਨਾਇਆ ਸ਼ਾਹ ਸਤਿਨਾਮ ਜੀ ਦਾ ਜਨਮ ਮਹੀਨਾ
ਅਸ਼ੋਕ ਵਰਮਾ,ਬਠਿੰਡਾ, 9 ਜਨਵਰੀ 2022
ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦਾ ਪਵਿੱਤਰ ਅਵਤਾਰ ਮਹੀਨਾ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ’ਚ ਨਾਮ ਚਰਚਾ ਕਰਕੇ ਧੂਮਧਾਮ ਨਾਲ ਮਨਾਇਆ ਗਿਆ ।ਖਰਾਬ ਮੌਸਮ ਦੇ ਬਾਵਜ਼ੂਦ ਨਾਮ ਚਰਚਾ ’ਚ ਸਾਧ ਸੰਗਤ ਪੂਰੇ ਉਤਸ਼ਾਹ ਨਾਲ ਪੁੱਜੀ। ਸਾਧ ਸੰਗਤ ਐਨੀਂ ਭਾਰੀ ਤਾਦਾਦ ‘ਚ ਪੁੱਜੀ ਕਿ ਪਹਿਲਾਂ ਕੀਤੇ ਗਏ ਪ੍ਰਬੰਧ ਛੋਟੇ ਪੈ ਗਏ। ਕਾਫੀ ਸੰਗਤ ਤਾਂ ਨਾਮ ਚਰਚਾ ਪੰਡਾਲ ‘ਚ ਪੁੱਜ ਨਾ ਸਕੀ, ਜਿਸਨੇ ਟ੍ਰੈਫਿਕ ਪੰਡਾਲ ਅਤੇ ਮੁੱਖ ਸੜਕ ਤੇ ਬੈਠਕੇ ਹੀ ਨਾਮ ਚਰਚਾ ਸੁਣੀ। ਨਾਮ ਚਰਚਾ ’ਚ ਕੋੋਰੋਨਾ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਗਈ। ਪੰਡਾਲ ‘ਚ ਆਈ ਸਾਰੀ ਸਾਧ ਸੰਗਤ ਦੇ ਹੱਥ ਵੀ ਸਾਈਂਨੇਟਾਈਜ਼ ਕਰਵਾਏ ਗਏ। ਮਾਨਵਤਾ ਭਲਾਈ ਕਾਰਜਾਂ ਦੀ ਲੜੀ ਤਹਿਤ ਲੋੜਵੰਦਾਂ ਦੀ ਮੱਦਦ ਕਰਦਿਆਂ ਰਾਸ਼ਨ, ਕੰਬਲ, ਸਿਲਾਈ ਮਸ਼ੀਨਾਂ, ਮਕਾਨਾਂ ਦੀਆਂ ਚਾਬੀਆਂ, ਟਰਾਈ ਸਾਈਕਲ ਵੀ ਵੰਡੇ ਗਏ। ਵੱਡੀ ਗਿਣਤੀ ‘ਚ ਪੁੱਜੀ ਹੋਈ ਸਾਧ ਸੰਗਤ ਨੇ ਦੋਵੇਂ ਹੱਥ ਖੜੇ ਕਰਕੇ ਡੇਰਾ ਸੱਚਾ ਸੌਦਾ ਪ੍ਰਤੀ ਦ੍ਰਿੜ ਵਿਸ਼ਵਾਸ, ਆਪਸੀ ਏਕਤਾ ਕਾਇਮ ਰੱਖਣ ਅਤੇ ਭਲਾਈ ਕਾਰਜਾਂ ਵਿੱਚ ਡਟੇ ਰਹਿਣ ਦਾ ਪ੍ਰਣ ਕੀਤਾ।
ਇਸ ਨਾਮ ਚਰਚਾ ਮੌਕੇ ਕਵੀਰਾਜ ਵੀਰਾਂ ਨੇ ਅਵਤਾਰ ਮਹੀਨੇ ਨਾਲ ਸਬੰਧਿਤ ਸ਼ਬਦ ਭਜਨ ਬੋਲੇ ਅਤੇ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਡ ਅਨਮੋਲ ਬਚਨ ਸੁਣਾਏ ਗਏ, ਜੋ ਸਾਧ ਸੰਗਤ ਨੇ ਸ਼ਰਧਾ ਪੂਰਵਕ ਸਰਵਣ ਕੀਤੇ। ਪੂਜਨੀਕ ਗੁਰੂ ਜੀ ਨੇ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਜੀਵਨ ਤੇ ਚਾਨਣਾ ਪਾਇਆ ਅਤੇ ਉਹਨਾਂ ਵੱਲੋਂ ਮਾਨਵਤਾ ਤੇ ਕੀਤੇ ਗਏ ਉਪਕਾਰਾਂ ਦਾ ਗੁਣਗਾਨ ਕੀਤਾ। ਇਸ ਮੌਕੇ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਸਾਧ ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਚੇਅਰਮੈਨ ਰਾਮ ਸਿੰਘ ਇੰਸਾਂ ਅਤੇ 45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਭਲਾਈ ਦੇ ਜੋ 135 ਕਾਰਜ ਚਲਾਏ ਹਨ, ਉਨ੍ਹਾਂ ਨੂੰ ਹੋਰ ਗਤੀ ਦਿੱਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਲੋੜਵੰਦਾਂ ਦੀ ਮੱਦਦ ਹੋ ਸਕੇ । ਉਨ੍ਹਾਂ ਭਲਾਈ ਕਾਰਜਾਂ ਦੇ ਤਹਿਤ ਹੀ ਅੱਜ ਵੀ 53 ਲੋੜਵੰਦਾਂ ਨੂੰ ਕੰਬਲ, 21 ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ, 25 ਲੋੜਵੰਦਾਂ ਨੂੰ ਰਾਸ਼ਨ ਅਤੇ 3 ਦਿਵਾਂਅੰਗਾ ਨੂੰ ਟਰਾਈ ਸਾਈਕਲ ਤੇ 2 ਲੋੜਵੰਦ ਪਰਿਵਾਰਾਂ ਨੂੰ ਬਣਾਕੇ ਦਿੱਤੇ ਗਏ ਮਕਾਨ ਦੀ ਚਾਬੀ ਸੋਂਪੀ ਗਈ। ਇਸ ਤੋਂ ਇਲਾਵਾ ਆਪਣੀ ਕਿਡਨੀ ਦਾਨ ਕਰਕੇ ਕਿਸੇ ਦੀ ਜਾਨ ਬਚਾਉਣ ‘ਚ ਮੱਦਦ ਕਰਨ ਵਾਲੇ 4 ਜਣਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਬੁਲਾਰਿਆਂ ਨੇ ਅੱਗੇ ਕਿਹਾ ਕਿ ਡੇਰਾ ਸੱਚਾ ਸੌਦਾ ’ਚ ਸਭ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਤੇ ਧਰਮਾਂ ਦੀਆਂ ਸਿੱਖਿਆਵਾਂ ਦਾ ਪਾਲਣ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ।
ਨਾਮ ਚਰਚਾ ‘ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ, ਕਈ ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਵੀ ਪੁੱਜੇ। ਨਾਮ ਚਰਚਾ ਦੀ ਸਮਾਪਤੀ ਤੇ ਪੁੱਜੀ ਹੋਈ ਸਾਧ ਸੰਗਤ ਨੂੰ ਕੁਝ ਹੀ ਮਿੰਟਾਂ ਵਿੱਚ ਲੰਗਰ ਵੀ ਛਕਾਇਆ ਗਿਆ। ਜੋ ਸਾਧ ਸੰਗਤ ਦਰਬਾਰ ਤੋਂ ਕਾਫੀ ਦੂਰ ਸੀ ਉਸ ਲਈ ਵੀ ਕਈ ਕਿਲੋਮੀਟਰ ਤੱਕ ਸੇਵਾਦਾਰਾਂ ਨੇ ਲੰਗਰ ਪਹੁੰਚਾਇਆ।
Advertisement

Advertisement

Advertisement

Advertisement

error: Content is protected !!