ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 3 ਵੱਖ ਵੱਖ ਗਿਰੋਹਾਂ ਦੇ 6 ਮੈਂਬਰ ਗਿਰਫਤਾਰ

Advertisement
Spread information

ਹਰਿੰਦਰ ਨਿੱਕਾ , ਬਰਨਾਲਾ 7 ਜਨਵਰੀ 2022

      ਜਿਲ੍ਹੇ ਅੰਦਰ ਏ.ਟੀ.ਐਮ. ਤੋੜਨ ਦੀ ਕੋਸ਼ਿਸ਼ ਕਰਨ ਵਾਲੇ , ਮੱਝਾਂ ਚੋਰੀ ਕਰਨ ਵਾਲੇ ਅਤੇ ਮੋਟਰਾਂ ਦੀ ਕੇਬਲ  ਤਾਰ ਚੋਰੀ ਕਰਨ ਵਾਲੇ ਗਿਰੋਹ ਨੂੰ ਬੇਨਕਾਬ ਕਰਕੇ, ਪੁਲਿਸ ਨੇ ਤਿੰਨੋਂ ਗਿਰੋਹਾਂ ਦੇ 6 ਮੈਂਬਰਾਂ ਨੂੰ ਗਿਰਫਤਾਰ ਕੀਤਾ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸ੍ਰੀਮਤੀ ਅਲਕਾ ਮੀਨਾ ਨੇ ਦੱਸਿਆ ਕਿ ਅਨਿਲ ਕੁਮਾਰ SP (D ) ਸ੍ਰੀ ਰਵਿੰਦਰ ਸਿੰਘ DSP  (D ) ਅਤੇ ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸਪੈਸਲ ਬ੍ਰਾਂਚ ਬਰਨਾਲਾ ਅਤੇ  ਥਾਣੇਦਾਰ ਕੁਲਦੀਪ ਸਿੰਘ, ਇੰਚਾਰਜ ਸੀ.ਆਈ.ਏ. ਬਰਨਾਲਾ ਦੀ ਅਗਵਾਈ ਵਿੱਚ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਜਿਲ੍ਹੇ ਅੰਦਰ ਸਰਗਰਮ ਵੱਖ ਵੱਖ ਗਿਰੋਹਾਂ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ।

Advertisement

ਏ.ਟੀ.ਐਮ. ਲੁੱਟਣ ਦੀ ਕੋਸ਼ਿਸ਼ ਕਰਨ ਵਾਲਾ ਕਾਬੂ

                    ਐਸ.ਐਸ.ਪੀ ਸ੍ਰੀਮਤੀ ਅਲਕਾ ਮੀਨਾ ਨੇ ਦੱਸਿਆ ਕਿ ਮਿਤੀ 21,22-11-2021 ਦੀ ਦਰਮਿਆਨੀ ਰਾਤ ਨੂੰ 03 ਨਾਮਾਲੂਮ ਵਿਅਕਤੀ/ਵਿਅਕਤੀਆਨ ਵੱਲੋ ਪੰਜਾਬ ਐਡ ਸਿੰਧ ਬੈਕ ਬ੍ਰਾਂਚ ਬਰਨਾਲਾ ਦੇ ਏ.ਟੀ.ਐਮ ਦੇ ਜਿੰਦਰੇ ਅਤੇ ਸਟਰ ਗੈਸ ਕਟਰ ਨਾਲ ਕੱਟ ਕੇ ਏ.ਟੀ.ਐਮ ਚੋਰੀ ਦੀ ਕੋਸਿਸ ਕੀਤੀ ਗਈ ਸੀ। ਜਿਸ ਸਬੰਧੀ ਅਮਿਤ ਆਨੰਦ ਮੈਨੇਜਰ ਪੰਜਾਬ ਐਡ ਸਿੰਧ ਬੈਕ ਬ੍ਰਾਂਚ ਬਰਨਾਲਾ ਦੇ ਬਿਆਨ ਪਰ ਮੁੱਕਦਮਾ ਨੰਬਰ 566 ਮਿਤੀ 22-11-2021 ਅ/ਧ 457, 380, 511 ਹਿੰ:ਦੰ: ਥਾਣਾ ਸਿਟੀ ਬਰਨਾਲਾ ਦਰਜ ਰਜਿਸਟਰ ਕੀਤਾ ਗਿਆ ਸੀ। ਦੌਰਾਨੇ ਤਫਤੀਸ ਪੁਲਿਸ ਨੇ ਦੋਸ਼ੀ ਕੁਲਵਿੰਦਰ ਸਿੰਘ ਪੁੱਤਰ ਜਸਮੇਲ ਸਿੰਘ ਵਾਸੀ ਮੋਗਾ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੇ ਔਜਾਰ ਲੋਹਾ ਰਾਡ, ਗੈਸ ਕਟਰ ਅਤੇ ਕਾਰ ਆਲਟੋ ਬ੍ਰਾਮਦ ਕਰਵਾਈ ਗਈ । ਉਨ੍ਹਾਂ ਦੱਸਿਆ ਕਿ ਕੁਲਵਿੰਦਰ ਸਿੰਘ ਦੇ ਬਾਕੀ ਸਾਥੀਆਂ ਦੀ ਵੀ ਮੁਸਤੈਦੀ ਨਾਲ ਭਾਲ ਜਾਰੀ ਹੈ ।

 4  ਮੱਝਾਂ ਚੋਰੀ ਕਰਨ ਵਾਲੇ 2 ਦੋਸ਼ੀ ਗਿਰਫਤਾਰ  

     ਐਸ.ਐਸ.ਪੀ ਸ੍ਰੀਮਤੀ ਅਲਕਾ ਮੀਨਾ ਨੇ ਦੱਸਿਆ ਕਿ ਸ:ਥ: ਤਰਸੇਮ ਸਿੰਘ ਚੌਂਕੀ ਇੰਚਾਰਜ ਹੰਡਿਆਇਆ ਨੇ ਮਿਤੀ 12,13-12-2021 ਦੀ ਦਰਮਿਆਨੀ ਰਾਤ ਨੂੰ ਪਿੰਡ ਖੁੱਡੀ ਕਲਾਂ ਵਿਖੇ ਸਿਮਰਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਖੁੱਡੀ ਕਲ਼ਾਂ ਦੇ ਬਾਹਰਲੇ ਘਰੋਂ ਨਾ ਮਾਲੂਮ ਵਿਅਕਤੀ/ਵਿਅਕਤੀਆਨ ਵੱਲੋਂ 02 ਮੱਝਾਂ ਚੋਰੀ ਕਰਨ ਅਤੇ ਉਸੇ ਰਾਤ ਘੀਚਰ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਹੰਡਿਆਇਆ ਦੇ ਘਰੋਂ ਨਾ ਮਾਲੂਮ ਵਿਅਕਤੀ/ਵਿਅਕਤੀਆਨ ਵੱਲੋਂ 02 ਮੱਝਾਂ ਚੋਰੀ ਕਰਨ ਪਰ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਸੀ। ਮੁਕੱਦਮਾਂ ਦੀ ਤਫਤੀਸ ਡੂੰਘਾਈ ਨਾਲ ਕਰਨ ਪਰ ਮੁਕੱਦਮਾ ਵਿੱਚ ਸਾਕਿਬ ਪੁੱਤਰ ਆਬਾਸ ਵਾਸੀ ਦਿਵੇੜੀ, ਸਦਾਬ ਖਾਨ ਪੁੱਤਰ ਸਾਨੂੰ ਖਾਨ ਵਾਸੀ ਬਗਰਾ ਜਿਲਾਂ ਮੁਜੱਫਰਨਗਰ,ਇਰਫਾਨ ਨੂੰ ਨਾਮਜਦ ਕੀਤਾ ਗਿਆ। ਪੁਲਿਸ ਨੇ ਸਾਕਿਬ ਅਤੇ ਸਦਾਬ ਖਾਨ ਉਕਤਾਨ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

        ਉਨਾਂ ਦੱਸਿਆ ਕਿ ਦੋਸ਼ੀਆਂ ਦੇ ਕਬਜ਼ੇ ਵਿੱਚੋ ਵਾਰਦਾਤ ਵਿੱਚ ਵਰਤਿਆ ਕੈਂਟਰ ਟਾਟਾ 407 ਨੰਬਰੀ ਪੀ.ਬੀ. 11 ਬੀ.ਯੂ. 1644 ਜੋ ਕਿ ਖੰਨਾ (ਪੰਜਾਬ) ਤੋਂ ਚੋਰੀ ਕੀਤਾ ਗਿਆ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 210 ਮਿਤੀ 10-11-2021 ਅ/ਧ 379 ਹਿੰ:ਦੰ: ਥਾਣਾ ਖੰਨਾ ਦਰਜ ਰਜਿਸਟਰ ਹੈ, ਬ੍ਰਾਮਦ ਕਰਵਾਇਆ ਗਿਆ ਹੈ ।ਦੌਰਾਨੇ ਪੁਲਿਸ ਰਿਮਾਡ ਦੋਸੀਆਨ ਉਕਤਾਨ ਪਾਸੋ ਚੋਰੀ ਕੀਤੀਆਂ ਮੱਝਾਂ ਨੂੰ ਵੇਚ ਕੇ ਕਮਾਏੇ ਪੈਸੇ 01 ਲੱਖ 10 ਹਜਾਰ ਰੁਪੈ ਬ੍ਰਾਮਦ ਕਰਵਾ ਲਏ ਹਨ , ਜਦੋਂਕਿ ਕੇਸ ਵਿੱਚ ਨਾਮਜਦ ਇੱਕ ਹੋਰ ਦੋਸ਼ੀ ਦੀ ਭਾਲ ਹਾਲੇ ਜਾਰੀ ਹੈ। ਛੇਤੀ ਹੀ ਉਸ ਨੂੰ ਵੀ ਗਿਰਫਤਾਰ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿ ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਉਕਤ ਦੋਸ਼ੀਆਂ ਖਿਲਾਫ ਪਹਿਲਾ ਵੀ ਮੁਕੱਦਮਾ ਨੰਬਰ 85 ਮਿਤੀ 15-09-2017 ਅ/ਧ 457,380 ਹਿੰ:ਦੰ: ਥਾਣਾ ਝੁਨੀਰ ਦਰਜ਼ ਹੈ। ਇਸ ਕੇਸ ਵਿੱਚੋਂ ਉਕਤ ਦੋਸ਼ੀ ਭਗੌੜੇ ਚੱਲ ਰਹੇ ਸਨ।

3 ਕੇਬਲ ਤਾਰ ਚੋਰ ਕਾਬੂ, ਤਾਰ ਵੀ ਬਰਾਮਦ 

ਐਸ.ਐਸ.ਪੀ ਸ੍ਰੀਮਤੀ ਅਲਕਾ ਮੀਨਾ ਨੇ ਦੱਸਿਆ ਕਿ ਸ:ਥ: ਤਰਸੇਮ ਸਿੰਘ ਚੌਂਕੀ ਇੰਚਾਰਜ ਹੰਡਿਆਇਆ ਨੇ ਪਿੰਡ ਖੁੱਡੀ ਕਲਾਂ ਦੇ ਖੇਤਾਂ ਵਿੱਚੋ 02 ਨੌਜਵਾਨਾ ਨੂੰ ਸਮੇਤ ਮੋਟਰਸਾਈਕਲ ਮਾਰਕਾ ਅਪਾਚੀ ਨੰਬਰੀ ਪੀਬੀ 08 ਸੀ ਐਨ 1381 ਦੇ ਖੇਤ ਵਾਲੀਆ ਮੋਟਰਾਂ ਦੀਆਂ ਤਾਰਾਂ ਚੋਰੀ ਕਰਦਿਆ ਨੂੰ ਰੰਗੇ ਹੱਥੀ ਕਾਬੂ ਕਰਕੇ ਮੁਕੱਦਮਾ ਦਰਜ ਕਰਕੇ, ਦੋਸ਼ੀ ਗਗਨਦੀਪ ਸਿੰਘ ਪੁੱਤਰ ਜਸਪਾਲ ਸਿੰਘ, ਹਰਬੰਸ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀਆਨ ਬਰਨਾਲਾ ਅਤੇ ਮੱਖਣ ਵਾਸੀ ਬਰਨਾਲਾ ਨੂੰ ਗਿਰਫਤਾਰ ਕੀਤਾ ਗਿਆ । ਤਫਤੀਸ ਦੌਰਾਨ ਤਿੰਨੋਂ ਦੋਸੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤੀ ਕੇਬਲ ਤਾਰ ਬ੍ਰਾਮਦ ਕਰਵਾਈ ਗਈ ਹੈ ।

Advertisement
Advertisement
Advertisement
Advertisement
Advertisement
error: Content is protected !!