ਅਪਡੇਟ ਕੋਰੋਨਾ- ਆਖਿਰ ਆ ਹੀ ਗਈ, ਜਿਲ੍ਹੇ ਦੇ 8 ਵਧੇਰੇ ਸ਼ੱਕੀ ਮਰੀਜ਼ਾਂ ਦੀ ਰੀਸੈਂਪਲਿੰਗ ਰਿਪੋਰਟ

Advertisement
Spread information

ਕੋਰੋਨਾ ਪੌਜੋਟਿਵ ਰਹੇ ਮਰੀਜ਼ਾਂ ਦੇ ਕਰੀਬੀ ਕੰਨਟੈਕਟ ਚੋਂ ਸਨ ,ਇਹ 8 ਸ਼ੱਕੀ ਮਰੀਜ਼

6 ਜਣਿਆਂ ਦੀ ਰਿਪੋਰਟ ਹਾਲੇ ਵੀ ਪੈਂਡਿੰਗ

ਹਰਿੰਦਰ ਨਿੱਕਾ ਬਰਨਾਲਾ 21 ਅਪ੍ਰੈਲ 2020

Advertisement

ਜਿਲ੍ਹੇ ਅੰਦਰ ਕੋਰੋਨਾ ਵਾਇਰਸ ਨਾਲ ਮੌਤ ਦੇ ਮੂੰਹ ਜਾ ਪਈ ਮਹਿਲ ਕਲਾਂ ਦੀ ਔਰਤ ਕਰਮਜੀਤ ਕੌਰ ਦੇ ਪਰਿਵਾਰ ਦੇ 5 ਮੈਂਬਰਾਂ, ਸੰਗਰੂਰ ਜਿਲ੍ਹੇ ਦੇ ਪਹਿਲੇ ਕੋਰੋਨਾ ਪੌਜੇਟਿਵ ਮਰੀਜ਼ ਅਮਰਜੀਤ ਸਿੰਘ ਗੱਗੜਪੁਰ ਦੇ ਸੌਹਰੇ ਪਿੰਡ ਬੀਹਲਾ , ਜਿਲ੍ਹਾ ਬਰਨਾਲਾ ਦੇ ਪਰਿਵਾਰ ਦੇ 2 ਮੈਂਬਰਾਂ ਅਤੇ ਜਿਲ੍ਹੇ ਦੀ ਪਹਿਲੀ ਕੋਰੋਨਾ ਪੌਜੇਟਿਵ ਮਰੀਜ਼ ਰਹੀ ਤੇ ਹੁਣ ਨੈਗੇਟਿਵ ਪਾਈ ਗਈ, ਰਾਧਾ ਦੇ ਕੰਨਟੈਕਟ ਚੋਂ ਇੱਕ ਬਰਨਾਲਾ ਦੇ ਜੰਡਾ ਵਾਲਾ ਰੋਡ ਦੇ ਰਹਿਣ ਵਾਲੇ ਵਿਅਕਤੀ ਦੀ ਰੀਸੈਂਪਲਿੰਗ ਰਿਪੋਰਟ ਵੀ ਅੱਜ ਨੈਗੇਟਿਵ ਆ ਜਾਣ ਨਾਲ ਸਿਹਤ ਵਿਭਾਗ ਤੇ ਜਿਲ੍ਹੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਪਰੰਤੂ ਹਾਲੇ ਵੀ ਜਿਲ੍ਹੇ ਦੇ 6 ਜਣਿਆਂ ਦੀ ਰਿਪੋਰਟ ਪੈਂਡਿੰਗ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਕੋਰੋਨਾ ਵਿਰੋਧੀ ਮੁਹਿੰਮ ਦੇ ਨੋਡਲ ਅਧਿਕਾਰੀ ਡਾਕਟਰ ਮੁਨੀਸ਼ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਦੇ ਉਕਤ ਸਾਰੇ 8 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ ਸ਼ਹਿਰ ਦੇ ਹੀ ਇੱਕ ਪੁਰਸ਼ ਤੇ ਇੱਕ ਮਹਿਲਾ ਦੇ ਸੈਂਪਲ ਲੈ ਕੇ ਵੀ ਜਾਂਚ ਲਈ ਪਟਿਆਲਾ ਭੇਜ਼ੇ ਗਏ ਹਨ।  ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਦੱਸਿਆ ਕਿ ਜਿਲ੍ਹੇ ਅੰਦਰ ਫਿਲਹਾਲ ਕੋਈ ਵੀ ਕੋਰੋਨਾ ਦਾ ਪੌਜੇਟਿਵ ਕੇਸ ਨਹੀਂ ਹੈ। ਹਸਪਤਾਲ ਆਉਣ ਵਾਲੇ ਸ਼ੱਕੀ ਕੇਸਾਂ ਦੀ ਗਿਣਤੀ ਵੀ ਫਿਲਹਾਲ ਮੱਠੀ ਹੋ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਤੋਂ ਬਚਾਅ ਦਾ ਕਾਰਗਰ ਉਪਾਅ ਆਪੋ-ਆਪਣੇ ਘਰਾਂ ਅੰਦਰ ਰਹਿਣਾ ਹੀ ਹੈ। ਘਰਾਂ ਤੋਂ ਬਾਹਰ ਨਿੱਕਲਣਾ ਕੋਰੋਨਾ ਨੂੰ ਅਵਾਜ਼ ਦੇ ਕੇ ਬੁਲਾਉਣ ਦੇ ਬਰਾਬਰ ਹੀ ਹੈ। ਵਰਣਨਯੋਗ ਹੈ ਕਿ ਮਹਿਲ ਕਲਾਂ ਨਿਵਾਸੀ ਕਰਮਜੀਤ ਕੌਰ ਦੇ ਪਰਿਵਾਰ ਦੇ 5 ਮੈਂਬਰਾਂ , ਅਮਰਜੀਤ ਸਿੰਘ ਗੱਗੜਪੁਰ ਦੇ ਸੌਹਰਾ ਪਰਿਵਾਰ ਦੇ 2 ਮੈਂਬਰਾਂ ਅਤੇ ਜੰਡਾ ਵਾਲਾ ਰੋਡ ਬਰਨਾਲਾ ਦੇ ਨਿਵਾਸੀ 1 ਬੰਦੇ ਦੀ ਰਿਪੋਰਟ ਸ਼ੱਕੀ ਆਉਣ ਤੋਂ ਬਾਅਦ ਇਨ੍ਹਾਂ 8 ਜਣਿਆਂ ਦੇ ਸੈਂਪਲ ਲੈ ਕੇ ਕੁਝ ਦਿਨ ਪਹਿਲਾਂ ਹੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜ਼ੇ ਗਏ ਸਨ। ਜਿਨ੍ਹਾਂ ਦੀ ਰਿਪੋਰਟ ਅੱਜ ਨੈਗੇਟਿਵ ਆਉਣਾ ਇਲਾਕੇ ਲਈ ਸ਼ੁਭ ਸੰਕੇਤ ਹੈ। ਕਿਉਂਕਿ ਇਹ ਸਾਰੇ ਸ਼ੱਕੀ ਮਰੀਜ਼ ਕੋਰੋਨਾ ਪੌਜੇਟਿਵ ਮਰੀਜਾਂ ਦੇ ਕਰੀਬੀ ਕੰਨਟੈਕਟ ਚੋਂ ਹਨ।

 

Advertisement
Advertisement
Advertisement
Advertisement
Advertisement
error: Content is protected !!