ਕੈਬਿਨਟ ਮੰਤਰੀ ਗੁਰਕੀਰਤ ਸਿੰਘ ਜੀ ਵੱਲੋਂ ਸੀਵਰੇਜ ਪਾਈਪ ਲਾਈਨ ਦਾ ਉਦਘਾਟਨ
ਦਵਿੰਦਰ ਡੀ.ਕੇ,ਖੰਨਾ (ਲੁਧਿਆਣਾ) ,30 ਦਸੰਬਰ 2021
ਖੰਨਾ ਸ਼ਹਿਰ ਨੂੰ ਸਾਫ਼ ਸੂਥਰਾ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਕੈਬਿਨਟ ਮੰਤਰੀ ਗੁਰਕੀਰਤ ਸਿੰਘ ਜੀ ਵੱਲੋਂ ਸ਼ਹਿਰ ਦੇ ਕੁਸ਼ਟ ਆਸ਼ਰਮ ਰੋਡ ਤੋਂ ਤਿਵਾੜੀ ਚੋੰਕ ਤੋਂ ਅਮਲੋਹ ਰੋਡ ਤੱਕ 25 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਇਪ ਲਾਈਨ ਦਾ ਉਦਘਾਟਨ ਕੀਤਾ। ਗੁਰਕੀਰਤ ਸਿੰਘ ਜੀ ਨੇ ਵਾਰਡ ਨੰਬਰ 11 ਦੇ ਐਮਸੀ ਅਮਿਤ ਤਿਵਾੜੀ ਜੀ ਦੀ ਅਗਵਾਈ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਸ ਪ੍ਰੋਜੈਕਟ ਦਾ ਉਦਘਾਟਨ ਕਰਦਿਆਂ ਕਿਹਾ ਕਿ ਖੰਨਾ ਸ਼ਹਿਰ ਨੂੰ ਸਾਫ਼ ਬਣਾਉਣਾ ਤਾਂ ਜੋ ਬਰਸਾਤਾਂ ਦੇ ਮੌਸਮ ਵਿੱਚ ਪਾਣੀ ਗਲੀਆਂ ਚ ਪਾਣੀ ਨਾ ਖੜੇ, ਲੋਕਾਂ ਨੂੰ ਆਣ ਜਾਣ ਵਿੱਚ ਕੋਈ ਪਰੇਸ਼ਾਨੀ ਨਾ ਆਵੇ,ਇਹ ਉਹਨਾ ਦਾ ਇਕ ਹੋਰ ਕਦਮ ਸ਼ਹਿਰ ਨੂੰ ਵਿਕਸਿਤ ਬਣਾਉਣ ਦੇ ਸੁਪਨੇ ਵਲ ਸੀ।
ਸ਼ਹਿਰਵਾਸੀਆਂ ਨੇ ਦੱਸਿਆ ਕਿ ਗੁਰਕੀਰਤ ਸਿੰਗਲ ਕੋਟਲੀ ਜੀ ਲਗਾਤਾਰ ਲੋਕਾਂ ਵਿੱਚ ਵਿਚਰ ਕੇ ਸ਼ਹਿਰ ਤੇ ਪਿੰਡਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੋ ਕੇ ਉਹਨਾ ਨੂੰ ਠੀਕ ਕਰਵਾ ਰਹੇ ਹਨ,ਜਿਸ ਨਾਲ ਸ਼ਹਿਰ ਵਾਸੀਆਂ ਦਾ ਗੁਰਕੀਰਤ ਜੀ ਤੇ ਭਰੋਸਾ ਹੋਰ ਡੂੰਘਾ ਹੁੰਦਾ ਜਾ ਰਿਹਾ।
ਇਸ ਮੌਕੇ ਉਹਨਾ ਨਾਲ ਤਤਕਾਲੀ ਪ੍ਰਧਾਨ ਵਿਕਾਸ ਮੇਹਤਾ, ਵਾਰਡ ਨੰਬਰ 11 ਦੇ ਐਮਸੀ ਅਤੇ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਅਮਿਤ ਤਿਵਾੜੀ, ਜਿੰਮੀ, ਆਸ਼ੋ ਕਕੁਮਾਰ, ਗੁਰੀ, ਪੀ.ਏ ਨਵਜੋਤ ਸਿੰਘ, ਸੰਤੋਖ ਕੁਮਾਰ, ਪ੍ਰਥਮ ਮਲਹੋਤਰਾ ਹਾਜ਼ਰ ਸਨ