ਡਾ ਜਸਵੀਰ ਸਿੰਘ ਔਲਖ ਸਿਵਲ ਸਰਜਨ ਬਰਨਾਲਾ ਦੀ ਨਜਾਇਜ਼ ਬਦਲੀ ਖਿਲਾਫ਼ 30 ਦਸੰਬਰ ਨੂੰ ਵਿਸ਼ਾਲ ਰੈਲੀ

Advertisement
Spread information

ਡਾ ਜਸਵੀਰ ਸਿੰਘ ਔਲਖ ਦੀ ਨਜਾਇਜ਼ ਬਦਲੀ ਖਿਲਾਫ਼ 30 ਦਸੰਬਰ ਨੂੰ ਵਿਸ਼ਾਲ ਰੈਲੀ

*ਹੱਡੀਆਂ ਦੇ ਡਾਕਟਰਾਂ ਵੱਲੋਂ ਮਰੀਜ਼ਾਂ ਨਾਲ ਕੀਤੇ ਖਿਲਵਾੜ ਦੀ ਜਾਂਚ ਵਿਜੀਲੈਂਸ ਤੋਂ ਕਰਵਾਈ ਜਾਵੇ-ਖੁਸ਼ੀਆ ਸਿੰਘ


ਸੋਨੀ ਪਨੇਸਰ,ਬਰਨਾਲਾ 25 ਦਸੰਬਰ 2021
ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਦੀ ਮੀਟਿੰਗ ਸਿਵਲ ਹਸਪਤਾਲ ਪਾਰਕ ਵਿਖੇ ਖੁਸ਼ੀਆ ਸਿੰਘ ਦੀ ਪੑਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ 2020-2021 ਦੌਰਾਨ ਤਾਇਨਾਤ  ਰਹੇ ਦੋ ਹੱਡੀਆਂ ਦੇ ਡਾਕਟਰ ਅੰਸ਼ੁਲ ਗਰਗ ਅਤੇ ਹਰੀਸ਼ ਮਿੱਤਲ  ਡਾਕਟਰਾਂ ਵੱਲੋਂ ਗੰਭੀਰ ਸਾਜਿਸ਼ ਤਹਿਤ ਸਿਵਲ ਸਰਜਨ ਡਾ ਜਸਵੀਰ ਸਿੰਘ ਔਲਖ ਦੀ ਕਰਵਾਈ ਗਈ ਬਦਲੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਯਾਦ ਰਹੇ ਕਿ ਹੱਡੀਆਂ ਦੇ ਦੋ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਸਿਹਤ ਨਾਲ ਇਲਾਜ ਦੌਰਾਨ ਖਿਲਵਾੜ ਕੀਤਾ ਗਿਆ ਸੀ। ਜਿਸ ਬਾਰੇ ਸਿਵਲ ਹਸਪਤਾਲ ਬਚਾਓ ਕਮੇਟੀ ਵੱਲੋਂ ਡੀਸੀ ਦਫਤਰ ਬਰਨਾਲਾ ਅਤੇ ਸਿਵਲ ਸਰਜਨ ਬਰਨਾਲਾ ਕੋਲੋਂ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਦੋਵੇਂ ਡਾਕਟਰਾਂ ਖਿਲਾਫ਼ ਦੋਸ਼ਾਂ ਦੀ ਪੜਤਾਲ ਤੋਂ ਬਾਅਦ ਮੁਅੱਤਲ ਕਰ ਦਿੱਤਾ ਸੀ। ਪਰ 22/12/2021 ਨੂੰ ਸਿਹਤ ਵਿਭਾਗ ਪੰਜਾਬ ਵੱਲੋਂ ਦੋਵੇਂ ਹੱਡੀਆਂ ਦੇ ਡਾਕਟਰਾਂ ਨੂੰ ਇੱਕ ਪਾਸੜ ਪੜਤਾਲ ਰਾਹੀਂ ਦੋਸ਼ ਮੁਕਤ ਕਰਾਰ ਦੇਕੇ ਬਹਾਲ ਕਰਨ ਉਪਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਤਾਇਨਾਤ ਕਰ ਦਿੱਤਾ ਹੈ। ਡਾ. ਜਸਵੀਰ ਸਿੰਘ ਔਲਖ ਸਿਵਲ ਸਰਜਨ ਬਰਨਾਲਾ ਨੂੰ ਬਦਲੀ ਕਰਕੇ ਚੰਡੀਗੜ੍ਹ ਤੈਨਾਤ ਕਰ ਦਿੱਤਾ ਹੈ। ਸਿਵਲ ਹਸਪਤਾਲ ਬਚਾਓ ਕਮੇਟੀ ਸਮਝਦੀ ਹੈ ਕਿ ਅਜਿਹਾ ਸਾਰਾ ਕੁੱਝ ਕਿਸੇ ਗੰਭੀਰ ਸਿਆਸੀ ਸਾਜਿਸ਼ ਤਹਿਤ ਕੀਤਾ ਗਿਆ ਹੈ। ਕਮੇਟੀ ਨੇ ਮੰਗ ਕੀਤੀ ਕਿ ਦੋਵੇਂ ਹੱਡੀਆਂ ਦੇ ਡਾਕਟਰਾਂ ਵੱਲੋਂ ਮਰੀਜ਼ਾਂ ਦੇ ਇਲਾਜ਼ ਦੌਰਾਨ ਕੀਤੇ ਖਿਲਵਾੜ ਦੀ ਜਾਂਚ ਵਿਜੀਲੈਂਸ ਵਿਭਾਗ ਤੋਂ ਕਰਵਾਈ ਜਾਵੇ। ਡਾ ਜਸਵੀਰ ਸਿੰਘ ਔਲਖ ਦੀ ਕੀਤੀ ਗਈ ਕਿ ਨਜਾਇਜ਼ ਬਦਲੀ ਤੁਰੰਤ ਰੱਦ ਕੀਤੀ ਜਾਵੇ। 2020-21 ਦੌਰਾਨ ਤਾਇਨਾਤ ਰਹੇ ਸਿਵਲ ਸਰਜਨਾਂ ਖਾਸ ਕਰ ਹੁਣ ਵਾਲੀ ਘਟਨਾ ਦੇ ਪੜਤਾਲ ਅਫ਼ਸਰ ਡਾ ਗੁਰਿੰਦਰਬੀਰ ਸਿੰਘ ਦੀ ਇਸ ਮਾਮਲੇ ਵਿੱਚ ਨਿਭਾਈ ਭੂਮਿਕਾ ਦੀ ਵੀ ਵਿਜੀਲੈਂਸ ਵਿਭਾਗ ਤੋਂ ਜਾਂਚ ਕਰਵਾਈ ਜਾਵੇ। ਸਿਵਲ ਹਸਪਤਾਲ ਬਚਾਓ ਕਮੇਟੀ ਨੇ 23 ਦਸੰਬਰ ਨੂੰ ਡੀਸੀ ਬਰਨਾਲਾ ਨੂੰ ਮੰਗ ਪੱਤਰ ਦੇਕੇ ਇਹ ਬਦਲੀ ਰੱਦ ਕਰਨ ਲਈ 7 ਦਿਨ ਦਾ ਸਮਾਂ ਦਿੱਤਾ ਸੀ। ਅੱਜ ਦੀ ਮੀਟਿੰਗ ਵਿੱਚ ਗੰਭੀਰ ਵਿਚਾਰ ਚਰਚਾ ਕਰਨ ਤੋਂ ਬਾਅਦ ਫੈਸਲਾ ਕੀਤਾ ਕਿ ਇਸ ਧੱਕੇਸ਼ਾਹੀ ਖਿਲਾਫ਼ 30 ਦਸੰਬਰ ਨੂੰ ਸਿਵਲ ਹਸਪਤਾਲ ਹਸਪਤਾਲ ਪਾਰਕ ਵਿਖੇ ਵਿਸ਼ਾਲ ਰੈਲੀ ਕਰਨ ਤੋਂ ਬਾਅਦ ਡੀਸੀ ਦਫਤਰ ਤੱਕ ਮਾਰਚ ਕੀਤਾ ਜਾਵੇਗਾ।ਇਸ ਸਮੇਂ ਦਰਸ਼ਨ ਸਿੰਘ ਉੱਗੋਕੇ, ਨਰਾਇਣ ਦੱਤ, ਬਾਬੂ ਸਿੰਘ ਖੁੱਡੀਕਲਾਂ, ਰਾਜੀਵ ਕੁਮਾਰ, ਗੁਰਮੇਲ ਸਿੰਘ ਠੁੱਲੀਵਾਲ,ਮੇਲਾ ਸਿੰਘ ਕੱਟੂ,ਡਾ ਰਜਿੰਦਰ ਪਾਲ, ਹਰਜੀਤ ਸਿੰਘ, ਰਾਮ ਸਿੰਘ, ਜਗਰਾਜ ਰਾਮਾ,ਅਮਰਜੀਤ ਕੌਰ, ਪਰੇਮਪਾਲ ਕੌਰ, ਸਾਹਿਬ ਸਿੰਘ ਬਡਬਰ,ਹਰਮੇਲ ਸਿੰਘ ਖੁੱਡੀਕਲਾਂ ਆਦਿ ਆਗੂ ਸ਼ਾਮਿਲ ਹੋਏ।ਕਮੇਟੀ ਵੱਲੋਂ ਸਮੂਹ ਇਨਸਾਫ਼ਪਸੰਦ ਲੋਕਾਂ ਨੂੰ ਇਸ ਰੈਲੀ/ਮੁਜਾਹਰੇ ਵਿੱਚ ਕਾਫਲੇ ਬੰਨ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।
Advertisement
Advertisement
Advertisement
Advertisement
Advertisement
error: Content is protected !!