ਸੜਕ ਹਾਦਸੇ ਚ ਨੌਜਵਾਨ ਦੀ ਮੌਤ
ਮਹਿਲ ਕਲਾਂ 24 ਦਸੰਬਰ 2021 (ਪਾਲੀ ਵਜੀਦਕੇ/ਗੁਰਸੇਵਕ ਸਹੋਤਾ)
ਸਥਾਨਕ ਕਸਬਾ ਮਹਿਲ ਕਲਾਂ ਵਿਖੇ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਦੇ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ ਚ 17 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਮਨੀ ਫੌਜੀ ਜੋ ਕਿ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਚ ਗਿਆਰ੍ਹਵੀਂ ਦਾ ਵਿਦਿਆਰਥੀ ਸੀ। ਆਪਣੇ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਸਕੂਲ ਵੱਲ ਨੂੰ ਜਾ ਰਿਹਾ ਸੀ, ਅਚਾਨਕ ਪਿੱਛੇ ਤੋਂ ਆ ਰਹੀ ਇਕ ਕਾਰ ਨਾਲ ਉਸ ਦੀ ਟੱਕਰ ਹੋ ਗਈ। ਕਾਰ ਚ ਸਵਾਰ ਇਕ ਪਰਿਵਾਰ ਤਲਵੰਡੀ ਸਲੇਮ ਨਕੋਦਰ ਤੋਂ ਬਰਨਾਲਾ ਵੱਲ ਨੂੰ ਇੱਕ ਵਿਆਹ ਸਮਾਗਮ ਚ ਸ਼ਮੂਲੀਅਤ ਕਰਨ ਜਾ ਰਿਹਾ ਸੀ। ਪ੍ਰਤੱਖ ਦਰਸ਼ੀਆਂ ਅਨੁਸਾਰ ਨੌਜਵਾਨ ਹਰਜਿੰਦਰ ਸਿੰਘ ਆਪਣੀ ਸਾਈਡ ਦੂਜੀ ਸਾਈਡ ਹੋ ਗਿਆ,ਪਿੱਛੇ ਤੋਂ ਆ ਰਹੀ ਇਕ ਸਵਿਫਟ ਕਾਰ ਨੇ ਉਸ ਨੂੰ ਟੱਕਰ ਮਾਰਦਿਆਂ ਦੂਰ ਤੱਕ ਘੜੀਸ ਕੇ ਲੈ ਗਈ। ਇਸ ਮੌਕੇ ਏ ਐੱਸ ਆਈ ਸੱਤਪਾਲ ਸਿੰਘ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ,ਪਰਿਵਾਰ ਵੱਲੋਂ ਕੀਤੀ ਸ਼ਿਕਾਇਤ ਤੇ ਅਗਲੀ ਕਾਰਵਾਈ ਆਰੰਭ ਕੀਤੀ ਜਾਵੇਗੀ। ਮ੍ਰਿਤਕ ਨੌਜਵਾਨ ਹਰਜਿੰਦਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ।ਉਟਤ ਨੌਜਵਾਨ ਦੀ ਬੇਵਕਤੀ ਮੌਤ ਨਾਲ ਕਸਬਾ ਮਹਿਲ ਕਲਾਂ ਚ ਸੋਗ ਦੀ ਲਹਿਰ ਦੌੜ ਗਈ। ਜਿਕਰਯੋਗ ਹੈ ਕਿ ਮਿ੍ਤਕ ਲੜਕੇ ਦੇ ਦਾਦਾ ਬਲਦੇਵ ਸਿੰਘ ਗਿੱਲ ਜੀ ਦੀ ਮਹਿਲ ਕਲਾਂ ਬੱਸ ਸਟੈਂਡ ਗਿੱਲ ਸੀਮਿੰਟ ਸਟੋਰ ਦੇ ਨਾਮ ਦੀ ਦੁਕਾਨ ਹੈ, ਜਿਸ ਦੀ ਮੌਤ ਦੁਕਾਨਦਾਰ ਭਾਈਚਾਰਾ, ਸਰਪੰਚ ਬਲੌਰ ਸਿੰਘ ਤੋਤੀ, ਮਾਰਕੀਟ ਕਮੇਟੀ ਦੇ ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ, ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ,ਕੁਲਵੰਤ ਸਿੰਘ ਟਿੱਬਾ , ਐਮ ਡੀ ਸੁਸੀਲ ਗੋਇਲ, ਪ੍ਰਿੰਸੀਪਲ ਨਵਜੋਤ ਕੌਰ ਟੱਕਰ ਸਮੇਤ ਸਮੂਹ ਮਨੇਜਮੈਂਟ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ,ਪੱਤਰਕਾਰ ਭਾਈਚਾਰਾ ਮਹਿਲ ਕਲਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।