ਸਮਾਜ ਸੇਵੀ ਰਣਦੀਪ ਸਿੰਘ ਔਜਲਾ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ

Advertisement
Spread information

ਸਮਾਜ ਸੇਵੀ ਰਣਦੀਪ ਸਿੰਘ ਔਜਲਾ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ


ਬਰਨਾਲਾ,  ਰਘਬੀਰ ਹੈਪੀ, 23 ਦਸੰਬਰ 2021

ਬਰਨਾਲਾ ਦੇ ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀ ਰਾਣਾ ਰਣਦੀਪ ਸਿੰਘ ਔਜਲਾ ਜੋ ਕਿ ਪੰਜਾਹ ਵਰ੍ਹਿਆਂ ਦੀ ਉਮਰ ਵਿਚ ਹੀ ਦੀ ਐਮ ਸੀ ਲੁਧਿਆਣਾ ਵਿਖੇ ਥੋੜ੍ਹੇ ਦਿਨ ਬਿਮਾਰ ਰਹਿਣ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ ਜਿਨ੍ਹਾਂ ਦਾ ਅੱਜ ਰਾਮਬਾਗ ਬਰਨਾਲਾ ਵਿਖੇ ਨਮ ਅੱਖਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ ਰਾਣਾ ਔਜਲਾ ਜਿੱਥੇ ਦਿਨ ਰਾਤ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਯਤਨਸ਼ੀਲ ਰਹਿੰਦੇ ਸਨ ਉਥੇ ਉਨ੍ਹਾਂ ਲੱਖਾਂ ਦੀ ਤਾਦਾਦ ਵਿੱਚ ਬੂਟੇ ਲਗਾਏ ਇਸ ਤੋਂ ਇਲਾਵਾ ਜੀਵਨ ਦੀ ਸੁਰੱਖਿਆ ਅਤੇ ਟ੍ਰੈਫਿਕ ਨੂੰ ਸੌਖਾ ਕਰਨ ਲਈ ਹਜ਼ਾਰਾਂ ਦੀ ਤਾਦਾਦ ਵਿੱਚ ਵਾਹਨਾਂ ਤੇ ਰਿਫ਼ਲੈਕਟਰ ਲਗਾਏ ਉਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਗਰਮ ਮੈਂਬਰ ਸਨ ਜਿਸ ਤਹਿਤ ਉਨ੍ਹਾਂ ਲਾਕ ਡਾਊਨ ਸਮੇਂ ਹਜ਼ਾਰਾਂ ਲੋੜਵੰਦਾਂ ਨੂੰ ਰਾਸ਼ਨ ਵੀ ਵੰਡਿਆ ਅਤੇ ਹੁਣ ਉਹ ਬਤੌਰ ਕੈਸ਼ੀਅਰ ਸਰਬੱਤ ਦਾ ਭਲਾ ਟਰੱਸਟ ਬਰਨਾਲਾ ਲਈ ਆਪਣੀ ਸੇਵਾਵਾਂ ਦੇ ਰਹੇ ਸਨ
ਉਨ੍ਹਾਂ ਦੀ ਬੇਵਕਤੀ ਮੌਤ ਤੇ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ ਐੱਸ ਪੀ ਸਿੰਘ ਓਬਰਾਏ, ਟਰੱਸਟ ਦੇ ਸੂਬਾ ਪ੍ਰਧਾਨ ਜੱਸਾ ਸਿੰਘ ਸੰਧੂ, ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ, ਜਗਦੀਪ ਸਿੰਘ, ਐਡਵੋਕੇਟ ਸੁਰਿੰਦਰ ਕੁਮਾਰ ਬਾਤਿਸ਼, ਬਾਬਾ ਸੁਖਦਰਸ਼ਨ ਸਿੰਘ, ਅਸ਼ੋਕ ਭਾਰਤੀ, ਰਾਜਵਿੰਦਰ ਕੁਮਾਰ, ਰਾਜਿੰਦਰ ਪ੍ਰਸ਼ਾਦ ਸਿੰਗਲਾ, ਰਾਜੇਸ਼ ਭੂਟਾਨੀ, ਸੂਬੇਦਾਰ ਸਰਬਜੀਤ ਸਿੰਘ, ਗੁਰਤੇਜ ਸਿੰਘ, ਸੂਬੇਦਾਰ ਕਮਲ ਸ਼ਰਮਾ, ਬਲਵਿੰਦਰ ਸਿੰਘ ਢੀਂਡਸਾ, ਹਰਵਿੰਦਰ ਸਿੰਘ, ਵਕੀਲ ਚੰਦ ਗੋਇਲ ਅਤੇ ਟਰੱਸਟ ਦੇ ਸਮੂਹ ਮੈਂਬਰਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ

Advertisement
Advertisement
Advertisement
Advertisement
Advertisement
error: Content is protected !!