ਕਾਂਗਰਸ ਆਪਣਾ ਕਾਟੋ ਕਲੇਸ਼ ਛੱਡ ਪੰਜਾਬ ਦੀ ਕਾਨੂੰਨ ਵਿਵਸਥਾ ਵੱਲ ਧਿਆਨ ਦੇ – ਭਾਜਪਾ

Advertisement
Spread information

ਕਾਂਗਰਸ ਆਪਣਾ ਕਾਟੋ ਕਲੇਸ਼ ਛੱਡ ਪੰਜਾਬ ਦੀ ਕਾਨੂੰਨ ਵਿਵਸਥਾ ਵੱਲ ਧਿਆਨ ਦੇ – ਭਾਜਪਾ

ਪਰਦੀਪ ਕਸਬਾ , ਸੰਗਰੂਰ, 23 ਦਸੰਬਰ  2021

ਲੁਧਿਆਣਾ ਵਿੱਖੇ ਕੋਰਟ ਕੌਂਪਲੈਕਸ ਅੰਦਰ ਹੋਏ ਬੰਬ ਧਮਾਕੇ ਤੇ ਭਾਜਪਾ ਵਲੋਂ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ ਹੈ ਸੰਗਰੂਰ ਭਾਜਪਾ ਦੇ ਜਿਲਾ ਪ੍ਰਧਾਨ ਰਣਦੀਪ ਸਿੰਘ ਦਿਓਲ ਅਤੇ ਸੀਨੀਅਰ ਭਾਜਪਾ ਆਗੂ ਮੱਖਣ ਸਿੰਘ ਨੇ ਕਾਂਗਰਸ ਸਰਕਾਰ ਨੂੰ ਆਪਸੀ ਖਿਚੋਤਾਣ ਛੱਡ ਪੰਜਾਬ ਨੂੰ ਬਚਾਉਣ ਦੀ ਸਲਾਹ ਦਿੱਤੀ ਹੈ ।

ਭਾਜਪਾ ਆਗੂਆਂ ਨੇ ਲੁਧਿਆਣਾ ਬੰਬ ਧਮਾਕੇ ਨੂੰ ਬੜਾ ਮੰਦਭਾਗਾ ਅਤੇ ਦੁਖਦਾਈ ਦਸਿਆ ਹੈ ਅਤੇ ਉਥੇ ਹੀ ਪੰਜਾਬ ਸਰਕਾਰ ਨੂੰ ਆਪਣੀਆਂ-ਆਪਣੀਆਂ ਕੁਰਸੀਆਂ ਛੱਡ ਪਹਿਲਾਂ ਪੰਜਾਬ ਨੂੰ ਬਚਾਉਣ ਦੀ ਸਲਾਹ ਦਿੱਤੀ ਹੈ, ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਦੀ ਹਾਲਾਤ ਹਰ ਦਿਨ ਬਦ ਤੋਂ ਬਤਰ ਹੋ ਰਹੀ ਹੈ,ਹਰ ਜਗਾ ਜੰਗਲ ਰਾਜ ਚੱਲ ਰਿਹਾ ਹੈ ਪਰ ਸਰਕਾਰ ਆਪੋ ਆਪਣੀਆਂ ਕੁਰਸੀਆਂ ਲਈ ਖਿਚੌਤਾਣ ਵਿੱਚ ਲੱਗੀ ਹੋਈ ਹੈ ਅਤੇ ਪੰਜਾਬ ਦੇ ਆਮ ਲੋਕਾਂ ਨੂੰ ਮਹਿਜ਼ ਮੂਰਖ ਬਣਾਇਆ ਜਾ ਰਿਹਾ ਹੈ ।

Advertisement
Advertisement
Advertisement
Advertisement
Advertisement
Advertisement
error: Content is protected !!