ਕੇਵਲ ਸਿੰਘ ਢਿੱਲੋਂ ਦੀਆਂ ਮੀਟਿੰਗਾਂ ਨੇ ਧਾਰਿਆ ਰੈਲੀ ਦਾ ਰੂਪ

Advertisement
Spread information

ਕੇਵਲ ਸਿੰਘ ਢਿੱਲੋਂ ਦੀਆਂ ਮੀਟਿੰਗਾਂ ਨੇ ਧਾਰਿਆ ਰੈਲੀ ਦਾ ਰੂਪ


ਸੋਨੀ ਪਨੇਸਰ,ਬਰਨਾਲਾ,22 ਦਸੰਬਰ 2021
ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਜਿੱਥੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਚੈਕ ਵੰਡੇ ਜਾ ਰਹੇ ਹਨ, ਉਥੇ ਪਿੰਡਾਂ ਦੇ ਲੋਕਾਂ ਨਾਲ ਮੀਟਿੰਗਾਂ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲਏ ਲੋਕ ਭਲਾਈ ਦੇ ਫ਼ੈਸਲਿਆਂ ਦਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਜਿਸ ਤਹਿਤ ਉਹਨਾਂ ਵਲੋਂ ਪਿੰਡ ਝਲੂਰ ਅਤੇ ਖੁੱਡੀ ਕਲਾਂ ਵਿਖੇ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਚੈਕ ਸੌਂਪੇ ਗਏ। ਪਰ ਕੇਵਲ ਸਿੰਘ ਢਿੱਲੋਂ ਦੀਆਂ ਛੋਟੀਆਂ ਮੀਟਿੰਗਾਂ ਨੇ ਵੱਡੀਆਂ ਰੈਲੀਆਂ ਦਾ ਰੂਪ ਧਾਰ ਲਿਆ।  ਸੈਂਕੜਿਆਂ  ਦੀ ਗਿਣਤੀ ਵਿੱਚ ਪਿੰਡਾਂ ਦੇ ਲੋਕ ਮੀਟਿੰਗਾਂ ਵਿੱਚ ਸ਼ਾਮਲ ਹੋਏ। ਪਿੰਡ ਝਲੂਰ  ਵਾਸੀਆਂ ਵਲੋਂ ਇੱਕ ਟਰੈਕਟਰ ਮਾਰਚ ਉਹਨਾਂ ਦੇ ਸਵਾਗਤ ਵਿੱਚ ਕੱਢਿਆ ਗਿਆ ਅਤੇ ਉਹਨਾਂ ਦੇ ਸਵਾਗਤ ਲਈ ਫ਼ੁੱਲਾਂ ਦੀ ਵਰਖਾ ਦੇ ਨਾਲ ਨਾਲ ਆਤਿਸਬਾਜ਼ੀਆ ਚਲਾਈਆਂ, ਉਥੇ ਖੁੱਡੀ ਕਲਾਂ ਵਿਖੇ ਢੋਲ ਦੇ ਡੱਗੇ ਤੇ ਫ਼ੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।  ਪਿੰਡਾਂ ਦੇ ਲੋਕਾਂ ਵਿੱਚ ਕੇਵਲ ਸਿੰਘ ਢਿੱਲੋਂ ਵਲੋਂ ਕਰਵਾਏ ਵਿਕਾਸ ਕਾਰਜ਼ਾਂ ਪ੍ਰਤੀ ਕਾਫ਼ੀ ਖੁਸ਼ੀ ਅਤੇ ਉਤਸ਼ਾਹ ਹੈ, ਜਿਸ ਕਰਕੇ ਢਿੱਲੋਂ ਸਾਬ ਦੇ ਪਿੰਡ ਪਹੁੰਚਣ ਤੇ ਨਿੱਘਾ ਸਵਾਗਤ ਕਰ ਰਹੇ ਹਨ। ਇਸ ਤਰ੍ਹਾਂ ਦੇ ਇਕੱਠ ਇਸ ਵਾਰ ਬਰਨਾਲਾ ਹਲਕੇ ਤੋਂ ਕੇਵਲ ਸਿੰਘ ਢਿੱਲੋਂ ਦੀ ਜਿੱਤ ਯਕੀਨੀ ਹੋਣ ਦੇ ਦਾਅਵੇ ਕਰ ਰਹੇ ਹਨ। ਇਸ ਮੌਕੇ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਵਿਕਾਸ ਦੀ ਨੀਤੀ ਨੂੰ ਲੈ ਕੇ ਰਾਜਨੀਤੀ ਕਰਦੇ ਹਨ। ਜਿਸ ਤਹਿਤ ਉਹਨਾਂ ਬਰਨਾਲਾ ਸ਼ਹਿਰ ਅਤੇ ਇਸਦੇ ਪਿੰਡਾਂ ਦਾ ਪਿਛੜਾਪਨ ਦੂਰ ਕਰ ਕੀਤਾ ਹੈ। ਹੁਣ ਉਹਨਾਂ ਦਾ ਮਕਸਦ ਆਪਣੇ ਜਿਲ੍ਹੇ ਨੂੰ ਪੰਜਾਬ ਦਾ ਨੰਬਰ ਇੱਕ ਜਿਲ੍ਹਾ ਬਨਾਉਣਾ ਹੈ। ਉਥੇ ਹਲਕੇ ਦੇ ਪਿੰਡਾਂ ਵਿੱਚ ਸ਼ਹਿਰਾਂ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਹਨਾਂ ਕਿਹਾ ਕਿ ਆਉਣ ਵਾਲੀ ਸਰਕਾਰ ਮੁੜ ਕਾਂਗਰਸ ਪਾਰਟੀ ਦੀ ਬਨਣ ਜਾ ਰਹੀ ਹੈ, ਜਿਸ ਕਰਕੇ ਬਰਨਾਲਾ ਹਲਕੇ ਦੇ ਲੋਕ ਇਸ ਵਾਰ ਸਰਕਾਰ ਵਿੱਚ ਆਪਣੀ ਹਿੱਸੇਦਾਰ ਬਨਾਉਣ ਦਾ ਮਨ ਬਣਾ ਚੁੱਕੇ ਹਨ। ਇਸ ਮੌਕੇ ਪਿੰਡ ਝਲੂਰ ਵਿਖੇ ਸੀਨੀਅਰ ਕਾਂਗਰਸੀ ਆਗੂ ਗੁਲਾਬ ਸਿੰਘ ਝਲੂਰ, ਜਿਲ੍ਹਾ ਪ੍ਰੀਸਦ ਮੈਂਬਰ ਭੁਪਿੰਦਰ ਸਿੰਘ ਝਲੂਰ, ਵਿੱਕੀ ਸਿੱਧੂ, ਰਿੰਪੀ ਸਿੰਘ, ਲਾਡੀ ਸਿੰਘ, ਨਿੱਕਾ ਸਿੰਘ, ਭੀਮਾ ਸਿੰਘ ਅਤੇ ਪਿੰਡ ਖੁੱਡੀ ਕਲਾਂ ਵਿਖੇ ਸਰਪੰਚ ਹਰਮੇਲ ਸਿੰਘ, ਹਰਦੇਵ ਸਿੰਘ ਬਲਾਕ ਸੰਮਤੀ ਮੈਂਬਰ, ਅਵਤਾਰ ਤਾਰੀ, ਸਤਨਾਮ ਸਿੰਘ, ਅੰਮ੍ਰਿਤਪਾਲ ਸਿੰਘ, ਏਕਮ, ਹਰਸ਼, ਅੰਮ੍ਰਿਤਪਾਲ ਸਿੰਘ, ਸੋਹਲ ਪੱਤੀ ਦੇ ਸਰਪੰਚ ਬਲਵੰਤ ਸਿੰਘ ਅਤੇ ਬੀਕਾ ਸੂਚ ਦੇ ਸਰਪੰਚ ਨਿੱਕਾ ਸਿੰਘ ਨੇ  ਕੇਵਲ ਸਿੰਘ ਢਿੱਲੋਂ ਨੂੰ ਵਿਸਵਾ਼ਸ਼ ਦਵਾਇਆ ਕਿ ਪਿੰਡ ਵਿੱਚੋਂ ਉਹਨਾਂ ਦੀ ਵੱਡੀ ਲੀਡ ਨਾਲ ਜਿੱਤ ਹੋਵੇਗੀ।

Advertisement
Advertisement
Advertisement
Advertisement
Advertisement
error: Content is protected !!