ਕੇਵਲ ਸਿੰਘ ਢਿੱਲੋਂ ਦੀ ਜਿੱਤ ਲਈ ਹਰ ਵਾਹ ਲਗਾਉਣ ਦਾ ਕੀਤਾ ਐਲਾਨ: ਬਰਨਾਲਾ ਹਲਕਾ

Advertisement
Spread information

ਕੇਵਲ ਸਿੰਘ ਢਿੱਲੋਂ ਦੀ ਜਿੱਤ ਲਈ ਹਰ ਵਾਹ ਲਗਾਉਣ ਦਾ ਕੀਤਾ ਐਲਾਨ: ਬਰਨਾਲਾ ਹਲਕਾ

  • ਯੂਥ ਵਿੰਗ ਪਾਰਟੀ ਦੀ ਰੀੜ੍ਹ ਦੀ ਹੱਡੀ, ਕਾਂਗਰਸ ਪਾਰਟੀ ਨੇ ਹਮੇਸ਼ਾ ਨੌਜਵਾਨ ਵਰਗ ਨੂੰ ਮਾਣ ਬਖਸਿਆ  – ਕੇਵਲ ਸਿੰਘ ਢਿੱਲੋਂ

ਸੋਨੀ ਪਨੇਸਰ,ਬਰਨਾਲਾ, 22 ਦਸੰਬਰ 2021

ਵਿਧਾਨ ਸਭਾ ਚੋਣਾਂ ਨੂੰ ਮਜਬੂਤੀ ਨਾਲ ਲੜ ਕੇ ਵੱਡੀ ਜਿੱਤ ਹਾਸਲ ਕਰਨ ਲਈ ਬਰਨਾਲਾ ਜਿਲ੍ਹੇ ਵਿੱਚ ਕਾਂਗਰਸ ਪਾਰਟੀ ਦੀਆਂ ਸਰਗਰਮੀਆਂ ਤੇਜ਼ ਹਨ। ਜਿਸਦੇ ਤਹਿਤ ਕਾਂਗਰਸ ਪਾਰਟੀ ਦੇ ਯੂਥ ਵਿੰਗ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਇਸੇ ਦੇ ਮੱਦੇਨਜ਼ਰ ਅੱਜ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਹਰਦੀਪ ਸਿੰਘ ਸੋਢੀ ਦੀ ਅਗਵਾਈ ਵਿੱਚ ਯੂਥ ਕਾਂਗਰਸ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਨੌਜਵਾਨ ਵਰਗ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਹੈ, ਜਿਸਦੇ ਸਹਾਰੇ ਪਾਰਟੀ ਖੜੀ ਹੈ। ਪਿਛਲੀਆਂ ਚੋਣਾਂ ਵਿੱਚ ਪੰਜਾਬ ਦਾ ਬਹੁ ਗਿਣਤੀ ਨੌਜਵਾਨ ਵਰਗ ਗੁੰਮਰਾਹ ਹੋ ਕੇ ਆਮ ਆਦਮੀ ਪਾਰਟੀ ਦੇ ਝਾਂਸੇ ਵਿੱਚ ਆ ਗਿਆ ਸੀ। ਪ੍ਰੰਤੂ ਹੁਣ ਪੰਜਾਬ ਦਾ ਨੌਜਵਾਨ ਆਪ ਪਾਰਟੀ ਦੀਆਂ ਗੁੰਮਰਾਹਕੁੰਨ ਨੀਤੀਆਂ ਤੋਂ ਜਾਗਰੂਕ ਹੋ ਚੁੱਕਿਆ ਹੈ। ਇਸ ਵਾਰ ਪੰਜਾਬ ਦਾ ਨੌਜਵਾਨ ਵਰਗ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਕਾਂਗਰਸ ਪਾਰਟੀ ਨੇ ਹਮੇਸ਼ਾ ਨੌਜਵਾਨ ਵਰਗ ਨੂੰ ਮਾਣ ਬਖਸਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਦੇ ਫ਼ੈਸਲਿਆਂ ਤੋਂ ਨੌਜਵਾਨ ਖੁ਼ਸ ਹਨ। ਉਹਨਾਂ ਨਵੇਂ ਅਹੁਦੇਦਾਰਾਂ ਨੂੰ ਡੱਟ ਕੇ ਕਾਂਗਰਸ ਪਾਰਟੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨੌਜਵਾਨ ਆਗੂ ਹਰਸ਼ ਔਲਖ ਨੂੰ ਜਿਲ੍ਹੇ ਦੇ ਯੂਥ ਦਾ ਜਨਰਲ ਸੈਕਟਰੀ, ਸੁੱਖ ਮਣਕੂ ਨੂੰ ਜੁਆਇੰਟ ਸੈਕਟਰੀ ਅਤੇ ਸਤਨਾਮ ਗਿੱਲ ਨੂੰ ਸੈਕਟਰੀ ਲਗਾ ਕੇ ਨਿਯੁਕਤੀ ਪੱਧਰ ਦਿਤੇ ਗਏ। ਇਸ ਮੌਕੇ ਨਵੇਂ ਅਹੁਦੇਦਾਰਾਂ ਨੇ ਕੇਵਲ ਸਿੰਘ ਢਿੱਲੋਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਢਿੱਲੋਂ ਸਾਬ ਸਮੇਤ ਬਰਨਾਲਾ ਜਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਲਈ ਪੂਰੀ ਮਿਹਨਤ ਕਰਨਗੇ। ਘਰ ਘਰ ਜਾ ਕੇ ਪੰਜਾਬ ਕਾਂਗਰਸ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਅਤੇ ਕੇਵਲ ਸਿੰਘ ਢਿੱਲੋਂ ਦੀ ਵਿਕਾਸ ਵਾਲੀ ਨੀਤੀ ਤੇ ਹਲਕੇ ਵਿੱਚ ਕਰਵਾਏ ਗਏ ਕਰੋੜਾਂ ਰੁਪਏ ਦੇ ਵਿਕਾਸ ਕਾਰਜ਼ਾਂ ਸਬੰਧੀ ਪ੍ਰਚਾਰ ਕਰਨਗੇ। ਇਸ ਮੌਕੇ ਨੌਜਵਾਨਾਂ ਵਲੋਂ ਹਰਸ਼ ਔਲਖ ਦੀ ਅਗਵਾਈ ਵਿੱਚ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਇੱਕ ਮੋਟਰਸਾਈਕਲ ਰੈਲੀ ਵੀ ਬਰਨਾਲਾ ਸ਼ਹਿਰ ਵਿੱਚ ਕੱਢੀ ਗਈ। ਇਸ ਮੌਕੇ ਰਜਨੀਸ਼ ਬਾਂਸਲ, ਸੁਭਮ, ਸਨੀ ਗਿੱਲ, ਨਵੀ ਚਹਿਲ, ਗਗਨ ਜੱਟੂ, ਮਨੀ ਸੱਗੂ, ਕਾਲੀ ਗਿੱਲ, ਬੱਬੂ ਰਾਏ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।

Advertisement
Advertisement
Advertisement
Advertisement
Advertisement
Advertisement
error: Content is protected !!