ਰਘਵੀਰ ਹੈਪੀ/ ਅਜੀਤ ਸਿੰਘ ਕਲਸੀ , ਬਰਨਾਲਾ, 13 ਦਸੰਬਰ 2021
ਡੇਰਾ ਸੱਚਾ ਸੌਦਾ ਸਿਰਸਾ ਦੀ ਸਥਾਨਕ ਇਕਾਈ ਦੇ ਡੇਰਾ ਸਰਧਾਲੂਆਂ ਵੱਲੋਂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀਆਂ ਮਹਾਨ ਸਿੱਖਿਆਵਾਂ ’ਤੇ ਚਲਦਿਆਂ ਕੁਸ਼ਟ ਆਸ਼ਰਮ ਬਰਨਾਲਾ ਵਿਖੇ ਗਰਮ ਕੰਬਲ, ਕੋਟੀਆਂ, ਟੋਪੀਆਂ ਤੇ ਜੁਰਾਬਾਂ ਵੰਡ ਕੇ ਇਨਸਾਨੀਅਤ ਦਾ ਫ਼ਰਜ ਨਿਭਾਇਆ। ਇਸ ਦਾ ਅਗਾਜ਼ ਸਟੇਟ ਐਵਾਰਡੀ ਟਰਾਂਸਪੋਰਟਰ ਭੋਲਾ ਸਿੰਘ ਵਿਰਕ ਅਤੇ ਬਲਾਕ ਕਮੇਟੀ ਦੇ ਜਿੰਮੇਵਾਰਾਂ ਨੇ ਸਾਂਝੇ ਤੌਰ ’ਤੇ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਭੰਗੀਦਾਸ ਹਰਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਮਾਨਵਤਾ ਭਲਾਈ ਕਾਰਜ਼ਾਂ ਦੇ ਤਹਿਤ ਸਥਾਨਕ ਕੁਸ਼ਟ ਆਸ਼ਰਮ ਵਿਖੇ ਗਰਮ ਕੰਬਲ, ਕੋਟੀਆਂ, ਟੋਪੀਆਂ ਤੇ ਜੁਰਾਬਾਂ ਵੰਡੀਆਂ ਗਈਆਂ ਹਨ।
ਇਸ ਮੌਕੇ ਉਚੇਚੇ ਤੌਰ ’ਤੇ ਟਰਾਂਸਪੋਰਟਰ ਭੋਲਾ ਸਿੰਘ ਵਿਰਕ ਨੇ ਸ਼ਿਰਕਤ ਕਰਕੇ ਨਾ ਸਿਰਫ਼ ਉਕਤ ਭਲਾਈ ਕਾਰਜ਼ ਦੀ ਆਰੰਭਤਾ ਕੀਤੀ , ਸਗੋਂ ਡੇਰਾ ਸਰਧਾਲੂਆਂ ਦੇ ਕਾਰਜ਼ ਨੂੰ ਵੀ ਸਲਾਹਿਆ। ਸ੍ਰੀ ਵਿਰਕ ਨੇ ਕਿਹਾ ਕਿ ਡੇਰਾ ਸਰਧਾਲੂਆਂ ਵੱਲੋਂ ਕੀਤੇ ਜਾ ਰਹੇ ਕਾਰਜ ਲੋੜਵੰਦਾਂ ਲਈ ਵੱਡਾ ਸਹਿਯੋਗ ਹਨ । ਜਿਸ ਨਾਲ ਜਿੱਥੇ ਲੋੜਵੰਦਾਂ ਦੀਆਂ ਜਰੂਰਤਾਂ ਪੂਰੀਆਂ ਹੁੰਦੀਆਂ ਹਨ ਉੱਥੇ ਹੀ ਸਮਾਜ ’ਚ ਭਾਈਚਾਰਕ ਸਾਂਝ ਵੀ ਮਜ਼ਬੂਤ ਹੁੰਦੀ ਹੈ। ਹਰਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਪਹਿਲੇ ਸੰਤ ਬੇਹਪ੍ਰਵਾਹ ਸਾਂਈ ਸ਼ਾਹ ਮਸਤਾਨਾ ਜੀ ਦੇ ਹੁਕਮਾਂ ’ਤੇ ਸੰਨ 1948 ਤੋਂ ਹੀ ਡੇਰਾ ਸੱਚਾ ਸੌਦਾ ਸਿਰਸਾ ਦੀ ਸੰਗਤ ਵੱਲੋਂ ਭਲਾਈ ਕਾਰਜ਼ਾਂ ’ਚ ਮੋਹਰੀ ਭੂਮਿਕਾ ਨਿਭਾਈ ਜਾ ਰਹੀ ਹੈ । ਜਿਸ ਤਹਿਤ ਮੌਜੂਦਾ ਸਮੇਂ ਅੰਦਰ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਯੋਗ ਅਗਵਾਈ ਹੇਠ 135 ਭਲਾਈ ਕਾਰਜ਼ ਨਿਰੰਤਰ ਚੱਲ ਰਹੇ ਹਨ। ਜਿਸ ਨੂੰ ਸਮੁੱਚੇ ਵਿਸ਼ਵ ’ਚ ਸਾਧ ਸੰਗਤ ਵੱਲੋਂ ਨਿਰਵਿਘਨ ਅੰਜ਼ਾਮ ਦਿੱਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਅੱਜ ਕੁਸ਼ਟ ਆਸ਼ਰਮ ’ਚ 32 ਜਣਿਆਂ ਨੂੰ ਗਰਮ ਕੰਬਲ, ਕੋਟੀਆਂ, ਟੋਪੀਆਂ ਤੇ ਜੁਰਾਬਾਂ ਵੰਡੀਆਂ ਗਈਆਂ ਹਨ ਤਾਂ ਜੋ ਕਿਸੇ ਨੂੰ ਵੀ ਸਰਦ ਰੁੱਤ ਦੌਰਾਨ ਕਿਸੇ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਕੁਲਵਿੰਦਰ ਸਿੰਘ ਇੰਸਾਂ, ਜਸਵੀਰ ਸਿੰਘ ਇੰਸਾਂ, ਸੰਜੀਵ ਇੰਸਾਂ, ਬਲਜਿੰਦਰ ਸਿੰਘ ਇੰਸਾਂ, ਤਰਸੇਮ ਸਿੰਘ ਇੰਸਾਂ, ਸੀਤਲ ਇੰਸਾਂ, ਭੰਗੀਦਾਸ ਜਗਪ੍ਰੀਤ ਇੰਸਾਂ, ਯਸਪਾਲ ਸ਼ਰਮਾ ਸੁਪਰਡੈਂਟ ਡੀਸੀ ਦਫਤਰ, ਭੰਗੀਦਾਸ ਜਗਸੀਰ ਇੰਸਾਂ, ਕੁਲਵੰਤ ਕੌਰ ਇੰਸਾਂ ਆਦਿ ਤੋਂ ਇਲਾਵਾ ਪਿੰਡਾਂ/ਸ਼ਹਿਰਾਂ ਦੇ ਜਿੰਮੇਵਾਰ ਤੇ ਲੋੜਵੰਦ ਹਾਜ਼ਰ ਸਨ।