ਜੇਲ੍ਹ ‘ਚ ਅਣਮਨੁੱਖੀ ਅੱਤਿਆਚਾਰ-20 ਦਿਨ ਬਾਅਦ FIR ‘ਚ ਬਦਲੀ ਸ਼ਕਾਇਤ

Advertisement
Spread information

2 ਜੇਲ੍ਹ ਬੰਦੀਆਂ ਖਿਲਾਫ ਕੇਸ ਦਰਜ਼,ਪਰ ਕੋਈ ਗਿਰਫਤਾਰੀ ਨਹੀਂ


ਹਰਿੰਦਰ ਨਿੱਕਾ , ਬਰਨਾਲਾ 12 ਦਸੰਬਰ 2021 

      ਜਿਲ੍ਹਾ ਜੇਲ੍ਹ ਅੰਦਰ ਇੱਕ ਦਿਨ ਨਹੀਂ, ਕਰੀਬ ਇੱਕ ਮਹੀਨਾ ਇੱਕ ਜੇਲ੍ਹ ਬੰਦੀ ਨੂੰ 2 ਹੋਰ ਜੇਲ੍ਹ ਬੰਦੀ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਰਹੇ ਅਤੇ ਕਿਸੇ ਕੋਲ ਮੂੰਹ ਖੋਲ੍ਹਣ ਤੋਂ ਰੋਕਣ ਲਈ, ਉਸ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦੇ ਕੇ ਡਰਾਉਂਦੇ ਵੀ ਰਹੇ । ਆਖਿਰ 18 ਦਿਨ ਪਹਿਲਾਂ ਪੀੜਤ ਵੱਲੋਂ ਜੇਲ੍ਹ ਸੁਪਰਡੈਂਟ ਕੋਲ ਖੁਦ ਤੇ ਹੋ ਰਹੇ ਗੈਰਮਨੁੱਖੀ ਅੱਤਿਆਚਾਰ ਦੀ ਸ਼ਕਾਇਤ ਕੀਤੀ ਗਈ । ਬੇਹੱਦ ਸੰਗੀਨ ਜੁਰਮ ਦੀ ਪੜਤਾਲ ਤੋਂ 20 ਦਿਨ ਬਾਅਦ ਹੀ ਪੀੜਤ ਦੀ ਸ਼ਕਾਇਤ ਐਫ.ਆਈ.ਆਰ. ਦੀ ਸ਼ਕਲ ਲੈ ਸਕੀ। ਪੁਲਿਸ ਨੇ ਦੋ ਨਾਮਜ਼ਦ ਦੋਸ਼ੀ ਜੇਲ੍ਹ ਬੰਦੀਆਂ ਦੇ ਖਿਲਾਫ ਬਦਫੈਲੀ ਦੇ ਦੋਸ਼ ਵਿੱਚ ਕੇਸ ਤਾਂ ਦਰਜ਼ ਕਰ ਲਿਆ। ਪਰੰਤੂ ਗਿਰਫਤਾਰੀ ਹਾਲੇ ਵੀ ਕੋਈ ਨਹੀਂ ਹੋਈ।

Advertisement

      ਕਤਲ ਦੇ ਦੋਸ਼ ਵਿੱਚ ਜੇਲ੍ਹ ਬੰਦ ਮੁਹੰਮਦ ਰਫੀਦ ਵਾਸੀ ਬੜੀ ਚਾਦਰ (ਬਿਹਾਰ ) ਨੇ ਇੱਕ ਦੁਰਖਾਸਤ ਸੁਪਰਡੈਂਟ ਜਿਲ੍ਹਾ ਜੇਲ੍ਹ ਬਰਨਾਲਾ ਪਾਸ ਦੇ ਕੇ ਦੱਸਿਆ ਕਿ ਹਵਾਲਾਤੀ ਜਰਨੈਲ ਸਿੰਘ ਉਰਫ ਭੋਲਾ ਅਤੇ ਹਵਾਲਾਤੀ ਗੁਰਪ੍ਰੀਤ ਸਿੰਘ ਦੋਵੇਂ ਵਾਸੀ ਜਿਲ੍ਹਾ ਬਰਨਾਲਾ ਪਿਛਲੇ ਕਰੀਬ ਇੱਕ ਮਹੀਨੇ ਤੋਂ ਉਸ ਨਾਲ  ਜਬਰਦਸਤੀ ਗਲਤ ਕੰਮ ਗੈਰਕੁਦਰਤੀ ਸ਼ਰੀਰਕ ਸਬੰਧ ਬਣਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾ ਰਹੇ ਹਨ। ਇਸ ਸਬੰਧੀ ਕਿਸੇ ਨੂੰ ਦੱਸਣ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਸਨ। ਜੇਲ੍ਹ ਸੁਪਰਡੈਂਟ ਨੇ ਪੀੜਤ ਦੀ ਦੁਰਖਾਸਤ ਸਮੇਤ ਪੱਤਰ ਨੰਬਰ 7036/ CT ਮਿਤੀ 22 /11/2021 ਨੂੰ ਪੁਲਿਸ ਨੂੰ ਭੇਜੀ। ਉਕਤ ਸ਼ਕਾਇਤ ਨੰਬਰ 3350 / ਵੀਪੀ ਮਿਤੀ 24 /11 / 2021 ਜਿਲ੍ਹਾ ਪੁਲਿਸ ਕੋਲ ਦਰਜ਼ ਰਜਿਸ਼ਟਰ ਕੀਤੀ ਗਈ। ਆਖਿਰ ਪੁਲਿਸ ਨੇ ਪੀੜਤ ਜੇਲ੍ਹ ਬੰਦੀ ਦੀ ਸ਼ਕਾਇਤ ਤੋਂ 20 ਦਿਨ ਬਾਅਦ 11 ਦਸੰਬਰ ਨੂੰ ਥਾਣਾ ਸਿਟੀ 1 ਬਰਨਾਲਾ ਵਿਖੇ ਦੋਵਾਂ ਨਾਮਜ਼ਦ ਦੋਸ਼ੀਆਂ ਜਰਨੈਲ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਵਿਰੁੱਧ ਮੁਕੱਦਮਾਂ ਨੰਬਰ 596 ਅਧੀਨ ਜੁਰਮ 377/506 ਆਈਪੀਸੀ ਦਰਜ਼ ਕੀਤਾ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਚੌਂਕੀ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਜੇਲ੍ਹ ‘ਚੋਂ ਗਿਰਫਤਾਰੀ ਲਈ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।

Advertisement
Advertisement
Advertisement
Advertisement
Advertisement
error: Content is protected !!