ਕੋਵਿਡ 19- ਰਾਧਾ ਨੇ ਕੋਰੋਨਾ ਨੂੰ ਹਰਾਇਆ, ਹਸਪਤਾਲ ਚੋਂ ਮਿਲੀ ਛੁੱਟੀ

Advertisement
Spread information

-ਪਰਿਵਾਰ ਰਾਧਾ ਨੂੰ ਲੈ ਕੇ ਪਟਿਆਲਾ ਤੋਂ ਬਰਨਾਲਾ ਨੂੰ ਹੋਇਆ ਰਵਾਨਾ  

ਹਰਿੰਦਰ ਨਿੱਕਾ ਬਰਨਾਲਾ 18ਅਪ੍ਰੈਲ 2020

ਜਿਲ੍ਹੇ ਦੀ ਪਹਿਲੀ ਕੋਰੋਨਾ ਪੌਜੇਟਿਵ ਰਹੀ ਮਰੀਜ਼ ਰਾਧਾ 12 ਦਿਨ ਦੀ ਲੰਬੀ ਲੜਾਈ ਤੋਂ ਬਾਅਦ ਆਖਿਰ ਕੋਰੋਨਾ ਨੂੰ ਹਰਾਉਣ ਚ, ਸਫਲ ਹੋ ਗਈ। ਥੋੜੀ ਦੇਰ ਪਹਿਲਾਂ ਹੀ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਰਾਧਾ ਨੂੰ ਹਸਪਤਾਲ ਚੋਂ ਛੁੱਟੀ ਕਰ ਦਿੱਤੀ ਹੈ। ਰਾਧਾ ਦਾ ਪਰਿਵਾਰ ਉਸ ਨੂੰ ਲੈ ਕੇ ਪਟਿਆਲਾ ਤੋਂ ਬਰਨਾਲਾ ਲਈ  ਰਵਾਨਾ ਹੋ ਗਿਆ ਹੈ। ਦੇਰ ਰਾਤ ਤੱਕ ਉਸ ਦੇ ਆਪਣੇ ਘਰ ਪਹੁੰਚਣ ਦੀ ਸੰਭਾਵਨਾ ਹੈ। ਸਿਵਲ ਹਸਪਤਾਲ ਦੇ ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਦੱਸਿਆ ਕਿ ਕੁਝ ਦੇਰ ਪਹਿਲਾਂ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਇਸ ਸਬੰਧੀ ਹਸਪਤਾਲ ਨੂੰ ਸੂਚਨਾ ਦਿੱਤੀ ਹੈ। ਰਾਧਾ ਦੇ ਪਤੀ ਮੁਕਤੀ ਨਾਥ ਅਤੇ ਉਸ ਦੀ ਬੇਟੀ ਸੁਮਨ ਖਨਾਲ ਨੇ ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ 6 ਅਪ੍ਰੈਲ ਤੋਂ ਬਾਅਦ  ਅੱਜ ਸਾਡਾ ਪੂਰਾ ਪਰਿਵਾਰ ਇਕੱਠਾ ਹੋਇਆ ਹੈ।

Advertisement

ਸੁਮਨ ਖਨਾਲ ਨੇ ਕਿਹਾ ਕਿ ਉਹ ਪ੍ਰਮਾਤਮਾ ਅਤੇ ਡਾਕਟਰਾਂ ਦਾ ਸ਼ੁਕਰੀਆਂ ਅਦਾ ਕਰਦੇ ਹਨ ਜਿਨ੍ਹਾਂ ਦੁਨੀਆਂ ਚ, ਲਾ ਇਲਾਜ਼ ਸਮਝੀ ਜਾ ਰਹੀ ਕੋਰੋਨਾ ਮਹਾਂਮਾਰੀ ਤੋਂ ਉਸ ਦੀ ਮੰਮਾ ਨੂੰ ਬਚਾ ਲਿਆ ਹੈ। ਉੱਨ੍ਹਾਂ ਕਿਹਾ ਕਿ ਅੱਜ ਦਾ ਦਿਨ ਉਸਦੇ ਪਰਿਵਾਰ ਲਈ ਖੁਸ਼ੀਆਂ ਲੈ ਕੇ ਆਇਆ ਹੈ। ਉਹ ਕਾਮਨਾ ਕਰਦੀ ਹੈ ਕਿ ਵਿਸ਼ਵ ਪੱਧਰ ਤੇ ਪੈਰ ਪਸਾਰ ਚੁੱਕੀ ਇਸ ਮਹਾਂਮਾਰੀ ਤੋਂ ਹੋਰ ਸਾਰੇ ਲੋਕਾਂ ਨੂੰ ਵੀ ਰਾਹਤ ਮਿਲੇ।

– ਕਦੋਂ ਕੀ ਹੋਇਆ

ਵਰਨਣਯੋਗ ਹੈ ਕਿ ਰਾਧਾ ਨੂੰ 1 ਅਪ੍ਰੈਲ  ਨੂੰ ਕੋਰੋਨਾ ਦੀ ਸ਼ੱਕੀ ਮਰੀਜ ਦੇ ਤੌਰ ਤੇ ਬਰਨਾਲਾ ਹਸਪਤਾਲ ਚ, ਭਰਤੀ ਕੀਤਾ ਗਿਆ ਸੀ। 6 ਅਪ੍ਰੈਲ ਨੂੰ ਰਾਧਾ ਦੀ ਰਿਪੋਰਟ ਪੌਜੇਟਿਵ ਆ ਗਈ। ਜਿਸ ਤੋਂ ਤੁਰੰਤ ਪਟਿਆਲਾ ਰੈਫਰ ਕਰ ਦਿੱਤਾ ਗਿਆ ਸੀ। 14 ਅਪ੍ਰੈਲ ਨੂੰ ਰਾਧਾ ਦੀ ਰਿਪੋਰਟ ਨੈਗੇਟਿਵ ਆ ਗਈ ਸੀ ਅਤੇ ਪੂਰੇ ਇਲਾਕੇ ਤੇ ਰਾਧਾ ਦੇ ਪਰਿਵਾਰ ਚ,ਖੁਸ਼ੀ ਦਾ ਮਾਹੌਲ ਬਣ ਗਿਆ ਸੀ। ਪਰੰਤੂ ਚੌਥੀ ਰਿਪੋਰਟ ਫਿਰ ਸ਼ੱਕੀ ਆਈ।  ਅੱਜ ਫਿਰ ਰਾਧਾ ਦੀ ਪੰਜਵੀ ਰਿਪੋਰਟ  ਨੈਗੇਟਿਵ ਆਉਣ ਤੋਂ ਬਾਅਦ ਫਿਲਹਾਲ ਪੂਰਾ ਜਿਲ੍ਹਾ ਇੱਕ ਵਾਰ ਫਿਰ ਕੋਰੋਨਾ ਮੁਕਤ ਹੋ ਗਿਆ ਹੈ।

Advertisement
Advertisement
Advertisement
Advertisement
Advertisement
error: Content is protected !!