ਐਸੀ ਐੱਸ ਟੀ ਡਿਪਾਰਟਮੈਂਟ ਕਾਂਗਰਸ ਨੇ ਕੀਤੀ ਸਨਮਾਨ ਯਾਤਰਾ 

Advertisement
Spread information

ਐਸੀ ਐੱਸ ਟੀ ਡਿਪਾਰਟਮੈਂਟ ਕਾਂਗਰਸ ਨੇ ਕੀਤੀ ਸਨਮਾਨ ਯਾਤਰਾ 

  • ਕਾਂਗਰਸ ਪਾਰਟੀ ਨੇ ਹਮੇਸ਼ਾ ਐਸੀ ਭਾਈਚਾਰੇ ਨੂੰ ਸਨਮਾਨ ਦਿੱਤਾ-ਜਿਲ੍ਹਾ ਚੇਅਰਮੈਨ ਰਾਜੂ ਠੀਕਰੀਵਾਲ 

     

ਰਵੀ ਸੈਣ,ਬਰਨਾਲਾ 29 ਨਵੰਬਰ2(ਗੁਰਸੇਵਕ ਸਿੰਘ ਸਹੋਤਾ, ਪਾਲੀ ਵਜੀਦਕੇ)-
ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਪੰਜਾਬ ਵਿੱਚ ਸਨਮਾਨ ਯਾਤਰਾ ਦੇ ਦਿੱਤੇ ਗਏ ਸੱਦੇ ਤਹਿਤ ਅੱਜ ਐੱਸਸੀ ਐੱਸਟੀ ਡਿਪਾਰਟਮੈਂਟ ਦੇ ਜ਼ਿਲਾ ਚੇਅਰਮੈਨ   ਰਾਜਿੰਦਰ ਸਿੰਘ ਰਾਜੂ ਠੀਕਰੀਵਾਲ ਦੀ ਅਗਵਾਈ ਵਿੱਚ ਬਰਨਾਲਾ ਵਿਖੇ ਸਨਮਾਨ ਯਾਤਰਾ ਆਰੰਭ ਕੀਤੀ ਗਈ ਜੋ ਬਰਨਾਲਾ ਕਚਿਹਰੀਆਂ ਵਿਖੇ ਬਾਵਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਤੇ ਹਾਰ ਪਾਉਣ ਉਪਰੰਤ ਸਮਾਪਤ ਹੋਈ। ਇਸ ਸਨਮਾਨ ਯਾਤਰਾ ਵਿੱਚ ਉਚੇਚੇ ਤੋਰ ਤੇ ਸੁਰੇਸ਼ ਕੁਮਾਰ ਪੰਜਾਬ ਇੰਚਾਰਜ ਐਸੀ ਡਿਪਾਰਟਮੈਂਟ, ਜੰਗ ਬਹਾਦਰ ਸਿੰਘ ਕੋ ਚੇਅਰਮੈਨ ਐਸੀ ਡਿਪਾਰਟਮੈਂਟ ਕਾਂਗਰਸ,ਕਾਂਗਰਸ ਸੇਵਾ ਦਲ ਦੇ ਪੰਜਾਬ ਇੰਚਾਰਜ ਜੋਤੀ ਖੰਨਾ ਨੇ ਸਿਰਕਤ ਕੀਤੀ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਐਸੀ ਭਾਈਚਾਰੇ ਨੂੰ ਮਾਨ ਸਤਿਕਾਰ ਦਿੱਤਾ, ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਆਉਦੀਆਂ ਦੇਖ ਕੇ ਵਿਰੋਧੀਆਂ ਪਾਰਟੀਆਂ ਪੰਜਾਬ ਵਿੱਚ ਐਸੀ ਉਪ ਮੁੱਖ ਮੰਤਰੀ ਲਗਾਉਣ ਦੀਆਂ ਗੱਲਾਂ ਕਰ ਰਹੀਆਂ ਸਨ, ਜਦੋਂ ਕਿ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਐਲਾਨ ਕਰਕੇ ਇਹ ਸਾਬਤ ਕਰ ਦਿੱਤਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਐਸੀ ਵਰਗ ਦਾ ਸਨਮਾਨ ਕੀਤਾ ਹੈ। ਇਹ ਸਨਮਾਨ ਯਾਤਰਾ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕੰਮ ਕਾਜਾ ਨੂੰ ਘਰ ਘਰ ਪਹੁੰਚਾਉਣ ਲਈ ਹੀ ਕੀਤੀ ਗਈ ਹੈ। ਇਸ ਮੋਕੇ ਸੁਰਿੰਦਰ ਕੌਰ ਬਾਲੀਆਂ, ਜਗਤਾਰ ਸਿੰਘ ਧਨੋਲਾ,ਯੂਥ ਆਗੂ ਗੁਰਪ੍ਰੀਤ ਸਿੰਘ ਲੱਕੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਮਹਿਲ ਕਲਾਂ,ਬਲਾਕ ਸੰਮਤੀ ਮਹਿਲ ਕਲਾਂ ਦੇ ਵਾਈਸ ਚੇਅਰਮੈਨ ਬੱਗਾ ਸਿੰਘ ਮਹਿਲ ਕਲਾਂ,ਬਲਾਕ ਮਹਿਲ ਕਲਾਂ ਦੇ ਪ੍ਰਧਾਨ ਤੇਜਪਾਲ ਸਿੰਘ ਸੱਦੋਵਾਲ, ਜਿਲਾ ਪ੍ਧਾਨ ਆਲ ਇੰਡੀਆ ਰੰਘਰੇਟਾ ਦਲ ਹਲਕਾ ਭਦੌੜ ਸੁਖਵਿੰਦਰ ਸਿੰਘ ਧਾਲੀਵਾਲ, ਜਥੇਦਾਰ ਬੂਟਾਂ ਸਿੰਘ ਪੱਖੋਂ, ਹਲਕਾ ਜਲਾਲਾਬਾਦ ਤੋਂ ਮਲਕੀਤ ਸਿੰਘ ਹੀਰਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਐਸੀ ਭਾਈਚਾਰੇ ਨੂੰ ਸਨਮਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਪੰਜਾਬ ਦਾ ਹਰ ਵਰਗ ਖੁਸ਼ ਹੈ। ਅਸੀਂ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਇਸੇ ਤਰ੍ਹਾਂ ਹੀ ਮਿਹਨਤ ਕਰਦੇ ਰਹਾਂਗੇ। ਇਸ ਮੌਕੇ ਐੱਸਸੀ ਐੱਸਟੀ ਡਿਪਾਰਟਮੈਂਟ ਦੇ ਜ਼ਿਲ੍ਹਾ ਚੇਅਰਮੈਨ ਰਜਿੰਦਰ ਸਿੰਘ ਰਾਜੂ ਠੀਕਰੀਵਾਲ ਨੇ ਆਏ ਹੋਏ ਸਮੂਹ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ।
ਇਸ ਮੋਕੇ ਜਿਲਾ ਪ੍ਧਾਨ ਮਹਿਲਾਂ ਕਾਂਗਰਸ ਸੁਖਜੀਤ ਕੌਰ ਸੁੱਖੀ , ਸਰਨਜੀਤ ਸਿੰਘ ਸਰਨਾ ਪੀ ਏ ਕੇਵਲ ਸਿੰਘ ਢਿੱਲੋਂ, ਸਰਪੰਚ ਕਰਮਜੀਤ ਸਿੰਘ ਭਦੌੜ, ਬੂਟਾਂ ਸਿੰਘ, ਜਗਰਾਜ ਸਿੰਘ, ਜਸਵੀਰ ਸਿੰਘ ਵਿਧਾਤੇ, ਲਾਲ ਸਿੰਘ ਨੈਣੇਵਾਲੀਆ ਸਾਬਕਾ ਪੰਚ, ਗਿਆਨ ਚੰਦ, ਬੇਅੰਤ ਸਿੰਘ, ਰਣਧੀਰ ਸਿੰਘ ਦੀਵਾਨਾ, ਸਰਪੰਚ ਤੇਜਿੰਦਰ ਸਿੰਘ ਨਰੈਣਗੜ੍ਹ, ਮੇਜਰ ਮਿੱਤਲ, ਬਿੰਦੂ ਮਹਿਲਾਂ ਕਾਂਗਰਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!