ਸਾਂਈ ਸ਼ਾਹ ਮਸਤਾਨਾ ਜੀ ਦੀਆਂ ਸਿੱਖਿਆਵਾਂ ਤੇ ਪਹਿਰਾ ਦਿੰਦਿਆਂ ਲੋੜਵੰਦਾਂ ਨੂੰ ਵੰਡੇ ਕੰਬਲ
ਹਰਿੰਦਰ ਨਿੱਕਾ / ਰਘਬੀਰ ਹੈਪੀ , ਬਰਨਾਲਾ, 28 ਨਵੰਬਰ2021
ਡੇਰਾ ਸੱਚਾ ਸੌਦਾ ਸਿਰਸਾ ਦੇ ਸੰਸਥਾਪਕ ਸਾਈਂ ਸ਼ਾਹ ਮਸਤਾਨਾ ਜੀ ਦਾ ਪਵਿੱਤਰ ਅਵਤਾਰ ਦਿਹਾੜਾ ਜ਼ਿਲਾ ਬਰਨਾਲਾ ਦੇ ਤਿੰਨੇ ਬਲਾਕਾਂ ਦੀ ਸਮੁੱਚੀ ਸਾਧ ਸੰਗਤ ਨੇ ਅੱਜ ਇੱਥੇ ਨਾਮਚਰਚਾ ਘਰ ਵਿਖੇ ਉਤਸਾਹ ਨਾਲ ਮਨਾਇਆ। ਇਸ ਮੌਕੇ ਪੂਯਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਦੇ ਤਹਿਤ 51 ਲੋੜਵੰਦਾਂ ਨੂੰ ਗਰਮ ਕੰਬਲ ਵੰਡੇ ਗਏ। ਇਸ ਮੌਕੇ ਸਟੇਟ ਕਮੇਟੀ ਮੈਂਬਰਾਂ ਨੇ ਜਿੱਥੇ ਆਈ ਸਾਧ ਸੰਗਤ ਨੂੰ ਸਾਈਂ ਸ਼ਾਹ ਮਸਤਾਨਾ ਜੀ ਦੇ ਅਵਤਾਰ ਦਿਹਾੜੇ ਦੀ ਮੁਬਾਰਕਬਾਦ ਦਿੱਤੀ ਉੱਥੇ ਹੀ ਪੂਯਨੀਕ ਗੁਰੂ ਜੀ ਦੀ ਯੋਗ ਅਗਵਾਈ ਹੇਠ ਮਾਨਵਤਾ ਭਲਾਈ ਦੇ ਚੱਲ ਰਹੇ 135 ਭਲਾਈ ਕਾਰਜਾਂ ਨੂੰ ਨਿਰਵਿਘਨ ਜਾਰੀ ਰੱਖਣ ਲਈ ਵੀ ਪੇ੍ਰਰਿਆ।
ਨਾਮ ਚਰਚਾ ਦੀ ਸ਼ੁਰੂਆਤ ਪਵਿੱਤਰ ਨਾਅਰੇ ਨਾਲ ਕਰਨ ਉਪਰੰਤ ਕਵੀਰਾਜਾਂ ਨੇ ਦਰਬਾਰ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਸੰਤਾਂ-ਮਹਾਂਪੁਰਸਾਂ ਦੇ ਅਨਮੋਨ ਬਚਨ ਪੜ ਕੇ ਸੁਣਾਏ ਤੇ ਵਿਸਥਾਰ ’ਚ ਸਾਈਂ ਸ਼ਾਹ ਮਸਤਾਨਾ ਜੀ ਦੇ ਪੇ੍ਰਰਣਾਦਾਇਕ ਜੀਵਨ ਬਾਰੇ ਵੀ ਚਾਨਣਾ ਪਾਉਂਦਿਆਂ ਦੱਸਿਆ ਕਿ ਸਾਈਂ ਸ਼ਾਹ ਮਸਤਾਨਾ ਜੀ ਨੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਤੋਂ ਬਾਅਦ ਅਣਗਿਣਤ ਲੋਕਾਂ ਨੂੰ ਸਤਿਗੁਰੂ -ਮੁਰਸ਼ਿਦ ਨਾਲ ਜੋੜ ਕੇ ਉਨਾਂ ਨੂੰ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਤੋਂ ਨਿਜ਼ਾਤ ਦਿਵਾਈ। ਸੰਨ 1948 ’ਚ ਲਗਾਇਆ ਗਿਆ ਬੂਟਾ ਅੱਜ ਪੂਯਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਯੋਗ ਅਗਵਾਈ ਹੇਠ ਮਾਨਵਤਾ ਭਲਾਈ ਖੇਤਰਾਂ ’ਚ ਦਿਨ ਦੁੱਗਣੀ-ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ। ਜਿਸ ਦੀ ਬਦੌਲਤ ਅੱਜ ਕਰੋੜਾਂ ਪਰਿਵਾਰ ਨਸ਼ਿਆਂ ਤੇ ਸਮਾਜਿਕ ਕੁਰੀਤੀਆਂ ਤੋਂ ਮੁਕਤੀ ਪਾ ਕੇ ਸੁੱਖ ਦੀ ਨੀਂਦ ਸੌਂ ਰਹੇ ਹਨ।
ਸਟੇਟ ਕਮੇਟੀ ਦੇ 45 ਮੈਂਬਰ ਕੁਲਦੀਪ ਕੌਰ ਇੰਸਾਂ ਨੇ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਡੇਰਾ ਸੱਚਾ ਸੌਦਾ ਸਿਰਸਾ ਨੇ ਸੰਨ 1948 ਤੋਂ ਲੈ ਕੇ ਮਾਨਵਤਾ ਭਲਾਈ ਖੇਤਰ ’ਚ ਵੱਡੀਆਂ ਪੁਲਾਘਾਂ ਪੁੱਟੀਆਂ ਹਨ। ਜਿਸ ਕਾਰਨ ਡੇਰਾ ਸੱਚਾ ਸੌਦਾ ਦਾ ਨਾਂਅ ਦੁਨੀਆਂ ਦੇ ਕੋਨੇ ਕੋਨੇ ’ਚ ਗੂੰਜ ਰਿਹਾ ਹੈ। ਉਨਾਂ ਦੱਸਿਆ ਕਿ ਸਾਈਂ ਸ਼ਾਹ ਮਸਤਾਨਾ ਜੀ ਸ਼ੁਰੂ ਤੋਂ ਹੀ ਸੰਗਤ ਨੂੰ ਸੱਚੇ ਸਤਿਗੁਰੂ ਦੇ ਲੜ ਲੱਗ ਕੇ ਹਮੇਸਾ ਹੀ ਮਾਨਵਤਾ ਭਲਾਈ ਕਰਨ ਦਾ ਸੰਦੇਸ਼ ਦਿੱਤਾ ਹੈ ਜਿਸ ’ਤੇ ਅੱਜ ਵੀ ਸਮੁੱਚੀ ਸਾਧ ਸੰਗਤ ਜਿਉਂ ਦੀ ਤਿਉਂ ਪਹਿਰਾ ਦੇ ਰਹੀ ਹੈ। ਬਲਾਕ ਭੰਗੀਦਾਸ ਹਰਦੀਪ ਸਿੰਘ ਇੰਸਾਂ ਨੇ ਇਸ ਮੌਕੇ ਸਮੁੱਚੀ ਸਾਧ ਸੰਗਤ ਨੂੰ ਪਵਿੱਤਰ ਅਵਤਾਰ ਦਿਵਸ ਦੀ ਵਧਾਈ ਦਿੰਦਿਆਂ ਆਇਆਂ ਦਾ ਧੰਨਵਾਦ ਕੀਤਾ। ਉਨਾਂ ਇਸ ਮੌਕੇ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਚਲਾੲੈ ਜਾ ਰਹੇ ਮਾਨਵਤਾ ਭਲਾਈ ਕਾਰਜ਼ਾਂ ਬੁਾਰੇ ਵੀ ਚਾਨਣਾ ਪਾਇਆ। ਨਾਮ ਚਰਚਾ ਦੀ ਸਮਾਪਤੀ ਮੌਕੇ ਚੱਲ ਰਹੇ 135 ਭਲਾਈ ਕਾਰਜ਼ਾਂ ਦੀ ਲੜੀ ਨੂੰ ਅੱਗੇ ਤੋਰਦਿਆਂ 51 ਲੋੜਵੰਦਾਂ ਨੂੰ ਗਰਮ ਕੰਬਲ ਵੰਡੇ ਗਏ। ਅੱਜ ਦੀ ਨਾਮਚਰਚਾ ਦੌਰਾਨ ਜ਼ਿਲਾ ਬਰਨਾਲਾ ਦੇ ਬਲਾਕ ਮਹਿਲ ਕਲਾਂ, ਬਲਾਕ ਬਰਨਾਲਾ/ਧਨੌਲਾ ਤੋਂ ਇਲਾਵਾ ਬਲਾਕ ਤਪਾ/ਭਦੌੜ ਦੀ ਸਾਧ ਸੰਗਤ ਨੇ ਸ਼ਿਰਕਤ ਕਰਕੇ ਗੁਰੂ ਜਸ ਗਾਇਆ। ਨਾਮਚਰਚਾ ਦੌਰਾਨ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਨਗਰ ਕੌਂਸਲ ਦੇ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ, ਨਰਿੰਦਰ ਸ਼ਰਮਾ, ਕੌਂਸਲਰ ਹਰਬਖ਼ਸੀਸ ਸਿੰਘ ਗੋਨੀ, ਜੱਗਾ ਸਿੰਘ ਮਾਨ ਆਦਿ ਕਾਂਗਰਸੀ ਆਗੂਆਂ ਨੇ ਵੀ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਉਕਤ ਤੋਂ ਇਲਾਵਾ ਰਾਮ ਲਾਲ ਸ਼ੇਰੀ ਇੰਸਾਂ ਤਪਾ, ਰਾਮ ਪਾਲ ਇੰਸਾਂ ਠੀਕਰੀਵਾਲਾ, ਜਸਵਿੰਦਰ ਕੌਰ ਇੰਸਾਂ, ਨੀਲਮ ਇੰਸਾਂ, ਗੁਰਮੇਲ ਕੌਰ ਇੰਸਾਂ (ਸਾਰੇ ਸਟੇਟ ਕਮੇਟੀ ਦੇ 45 ਮੈਂਬਰ) ਤੇ ਬਲਾਕ ਮਹਿਲ ਕਲਾਂ ਦੇ ਭੰਗੀਦਾਸ ਹਜਰੂਾ ਸਿੰਘ ਇੰਸਾਂ ਵਜੀਦਕੇ, ਬਲਾਕ ਤਪਾ ਦੇ ਭੰਗੀਦਾਸ ਅਸ਼ੋਕ ਕੁਮਾਰ ਇੰਸਾਂ ਤੇ ਸਾਧ ਸੰਗਤ ਵੱਡੀ ਗਿਣਤੀ ’ਚ ਹਾਜ਼ਰ ਸੀ।