MP ਮੁਹੰਮਦ ਸਦੀਕ , ਕਰਦਾ ਰਿਹਾ ਬੋਲਣ ਦਾ ਸਮਾਂ ਮਿਲਣ ਦੀ ਉਡੀਕ

Advertisement
Spread information

ਹਰਿੰਦਰ ਨਿੱਕਾ ,ਬਰਨਾਲਾ  , 27 ਨਵੰਬਰ 2021

    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਬਰਨਾਲਾ ਫੇਰੀ ਮੌਕੇ ਮੈਰੀਲੈਂਡ ਪੈਲੇਸ ਵਿਖੇ ਰੱਖੇ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਅੱਜ ਸਭ ਤੋਂ ਪਹਿਲਾਂ ਸਟੇਜ਼ ਤੇ ਪਹੁੰਚੇ । ਪਰੰਤੂ ਪ੍ਰੋਗਰਾਮ ਦੇ ਅਖੀਰ ਤੱਕ ਉਨਾਂ ਨੂੰ ਸਟੇਜ਼ ਤੋਂ ਬੋਲਣ ਦਾ ਸਮਾਂ ਹੀ ਨਹੀਂ ਮਿਲਿਆ। ਇੱਨਾਂ ਹੀ ਨਹੀਂ, ਮੰਚ ਤੋਂ ਉਨਾਂ ਦੇ ਨਾਮ ਦਾ ਜਿਕਰ ਕਰਨ ਲਈ ਵੀ ਵਿਸ਼ੇਸ਼ ਤੌਰ ਤੇ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਉੱਠ ਕੇ ਮੰਚ ਤੋਂ ਸੰਬੋਧਨ ਕਰ ਰਹੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਦੱਸਣਾ ਪਿਆ। ਹੋਇਆ ਇਉਂ ਕਿ ਐਮ.ਪੀ. ਜਨਾਬ ਮਹੁੰਮਦ ਸਦੀਕ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਸਟੇਜ਼ ਤੇ ਆ ਕੇ ਬੈਠ ਗਏ । ਜਦੋਂ ਤੱਕ ਮੁੱਖ ਮੰਤਰੀ ਚੰਨੀ ਸਟੇਜ਼ ਤੇ ਨਹੀਂ ਪਹੁੰਚੇ, ਉਦੋਂ ਤੱਕ ਜਨਾਬ ਸਦੀਕ ਇਕੱਲੇ ਹੀ ਸਟੇਜ਼ ਤੇ ਬੈਠੇ ਰਹੇ। ਹਾਲਤ ਇੱਥੋਂ ਤੱਕ ਹਾਸੋਹੀਣੀ ਹੋ ਗਈ ਕਿ ਕੁੱਝ ਪੱਤਰਕਾਰਾਂ ਨੇ ਜਨਾਬ ਸਦੀਕ ਨੂੰ ਫੋਨ ਕਰਕੇ, ਕਹਿਣਾ ਸ਼ੁਰੂ ਕਰ ਦਿੱਤਾ ਕਿ ਜਦੋਂ ਤੱਕ ਮੁੱਖ ਮੰਤਰੀ ਨਹੀਂ ਪਹੁੰਚਦੇ ,ਉਦੋਂ ਤੱਕ ਤੁਸੀਂ ਗੀਤਾਂ ਨਾਲ ਹੀ ਰੰਗ ਬੰਨ੍ਹ ਦਿਉ। ਪਰੰਤੂ ਉਨਾਂ ਅਜਿਹਾ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਆਖਿਰ ਮੁੱਖ ਮੰਤਰੀ ਚੰਨੀ, ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ , ਵਿਧਾਇਕ ਕੇਵਲ ਸਿੰਘ ਢਿੱਲੋਂ ਆਦਿ ਹੋਰ ਦਰਜ਼ਾ ਬ ਦਰਜ਼ਾ ਕਾਂਗਰਸੀ ਆਗੂ ਵੀ ਪਹੁੰਚ ਗਏ। ਸਦੀਕ ਸਾਬ੍ਹ, ਨਿੰਮੋਝੂਨੇ ਜਿਹਾ ਹੋ ਕੇ ਮੰਚ ਤੋਂ ਬੋਲਣ ਲਈ ਸਮਾਂ ਮਿਲਣ ਦੀ ਉਡੀਕ ਕਰਦੇ ਰਹੇ। ਪਰੰਤੂ ਉਨਾਂ ਦੀਆਂ ਉਮੀਦਾਂ ਤੇ ਉਦੋਂ ਪਾਣੀ ਫਿਰ ਗਿਆ, ਜਦੋਂ ਕਿਸੇ ਨੇ, ਉਨਾਂ ਨੂੰ ਬੋਲਣ ਲਈ ਕਹਿਣਾ ਤਾਂ ਦੂਰ, ਉਨਾਂ ਦਾ ਨਾਮ ਤੱਕ ਵੀ ਨਹੀਂ ਲਿਆ।

Advertisement
Advertisement
Advertisement
Advertisement
Advertisement
Advertisement
error: Content is protected !!