ਭਾਰਤ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲੇ ਜਾਣ ਤੇ ਭਾਜਪਾ ਨੇ ਵੰਡੇ ਲੱਡੂ

Advertisement
Spread information

ਭਾਰਤ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲੇ ਜਾਣ ਤੇ ਭਾਜਪਾ ਨੇ ਵੰਡੇ ਲੱਡੂ


ਪ੍ਰਦੀਪ ਕਸਬਾ , ਸੰਗਰੂਰ , 16 ਨਵੰਬਰ  2021

ਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਉਸ ਸਮੇਂ ਸਮੂਹ ਨਾਨਕ ਨਾਮ ਲੇਵਾ ਸੰਗਤ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਭਾਰਤ ਸਰਕਾਰ ਦੁਆਰਾ ਇਕ ਵਾਰ ਫਿਰ ਤੋਂ ਲਾਂਘਾ ਖੋਲੇ ਜਾਣੇ ਦਾ ਐਲਾਨ ਕੀਤਾ ਗਿਆ, ਉਸੇ ਸਮੇਂ ਇਸ ਇਤਿਹਾਸਿਕ ਫੈਸਲੇ ਨੂੰ ਮੁੱਖ ਰਖਦੇ ਹੋਏ ਸੰਗਰੂਰ ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਦੀ ਅਗਵਾਈ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।

Advertisement

ਇਸ ਮੌਕੇ ਤੇ ਮੌਜੂਦ ਸੰਗਰੂਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਉਲ ਅਤੇ ਜ਼ਿਲਾ ਜਰਨਲ ਸਕੱਤਰ ਪਰਦੀਪ ਗਰਗ ਨੇ ਕਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਦੇ ਉਪਰਾਲਿਆਂ ਸਦਕਾ ਕਰਤਾਰਪੁਰ ਸਾਹਿਬ ਦਾ ਲਾਂਗਾ ਇਕ ਵਾਰ ਫਿਰ ਤੋਂ ਖੁੱਲ੍ਹਿਆ ਹੈ ਓਹਨਾ ਕਿਹਾ ਕਿ ਅਸੀਂ ਧੰਨਵਾਦੀ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਿਨਾ ਸਮੂਹ ਸੰਗਤਾ ਦੀ ਦਿਲੀ ਕਾਮਨਾ ਨੂੰ ਦੇਖਦੇ ਹੋਏ ਇਹ ਇਤਿਹਾਸਿਕ ਫੈਸਲਾ ਲਿਆ ਹੈ, ਉਹਨਾਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਵੀ ਕੀਤੀ ਕਿ ਸਾਰੇ ਸੰਸਾਰ ਅੰਦਰ ਸੱਖ ਸ਼ਾਂਤੀ ਬਣੀ ਰਹੇ ਅਤੇ ਸੰਗਤਾਂ ਹੁੰਮ ਹੰਮਾ ਕੇ ਕਰਤਾਰਪੁਰ ਸਾਹਿਬ ਦਰਸ਼ਨਾਂ ਨੂੰ ਜਾਣ।

ਇਸ ਮੌਕੇ ਸਾਬਕਾ ਚੇਅਰਮੈਨ ਇੰਪਰੋਵੇਮੇਂਟ ਟਰੱਸਟ ਜੋਗੀ ਰਾਮ ਸਾਹਨੀ, ਸੂਬਾ ਕਾਰਜਕਾਰਨੀ ਮੈਂਬਰ ਸਤਵੰਤ ਪੂਨੀਆ,ਸਰਜੀਵਨ ਜਿੰਦਲ ,ਸੁਨੀਲ ਗੋਇਲ,ਬਰਜੇਸ਼ਵਰ ਗੋਇਲ,ਮਨਿੰਦਰ ਕਪਿਆਲ, ਕਮਲਜੀਤ ਗਰਗ,ਨੀਰੂ ਤੁਲੀ,ਲਕਸ਼ਮੀ ਦੇਵੀ,ਸੁਰੇਸ਼ ਬੇਦੀ,ਮੀਨਾ ਖੋਖਰ,ਸੁਰਜੀਤ ਸਿੰਘ ਰੰਧਾਵਾ,ਰੋਮੀ ਗੋਇਲ,ਨਿਰਭੈਅ ਸਿੰਘ,ਅੰਕੁਰ ਜਿੰਦਲ,ਚਰਨਜੀਤ ਲੱਕੀ ਵੀ ਮੌਜੂਦ ਸਨ

Advertisement
Advertisement
Advertisement
Advertisement
Advertisement
error: Content is protected !!