ਹਰਿੰਦਰ ਨਿੱਕਾ , ਬਰਨਾਲਾ 16 ਨਵੰਬਰ 2021
ਸ੍ਰੀ ਪਾਉਂਟਾ ਸਾਹਿਬ ਤੋਂ ਫਰੀਦਕੋਟ ਜਾ ਰਹੀ ਪੀਆਰਟੀਸੀ ਦੀ ਇੱਕ ਬੱਸ ਦੇ ਕੰਡਕਟਰ ਤੋਂ ਦੋ ਅਣਪਛਾਤੀਆਂ ਔਰਤਾਂ ਹਜਾਰਾਂ ਰੁਪਏ ਦਾ ਕੈਸ਼ ਖੋਹਕੇ ਫਰਾਰ ਹੋ ਗਿਆ । ਪੁਲਿਸ ਨੇ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ ,ਉਨ੍ਹਾਂ ਦੀ ਸ਼ਨਾਖਤ ਅਤੇ ਤਲਾਸ਼ ਵਿੱਢ ਦਿੱਤੀ ਹੈ । PRTC ਮਹਿਕਮੇ ਦੇ ਕੰਡਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ (ਠੇਕੇਦਾਰੀ ਸਿਸਟਮ ਵਿੱਚ ਨੰਬਰ STF-116) ਨੋਕਰੀ ਕਰਦਾ ਹੈ ਅਤੇ ਬੱਸ ਨੰਬਰੀ PB-04-AA-2455 ਦੇ ਡਰਾਇਵਰ ਜਸਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਾਈਗੋਦੜੀ ਸਾਹਿਬ, ਜ਼ਿਲਾ ਫਰੀਦਕੋਟ ਹੈ ਦੇ ਨਾਲ ਫਰੀਦਕੋਟ ਡਿੱਪੂ ਤੋਂ ਸ੍ਰੀ ਪਾਉਂਟਾ ਸਾਹਿਬ ਪਰ ਕੰਡਕਟਰੀ ਕਰਦਾ ਹਾਂ।
ਉਨ੍ਹਾਂ ਦੱਸਿਆ ਕਿ ਉਹ ਲੰਘੀ ਕੱਲ੍ਹ ਸਵੇਰੇ 05:10 ਏ.ਐਮ ਤੇ ਪਾਉਂਟਾ ਸਾਹਿਬ ਤੋਂ ਫਰੀਦਕੋਟ ਲਈ ਚੱਲੇ ਸੀ, ਜਦੋਂ ਅਸੀਂ ਵਕਤ ਕਰੀਬ (4:05) ਸ਼ਾਮ ਪਰ ਤਿੰਨਕੋਣੀ ਭਦੌੜ ਪੁੱਜੇ ਤਾਂ ਦੋ ਨਾ-ਮਲੂਮ ਔਰਤਾਂ ਅਤੇ 07/08 ਨਾ-ਮਲੂਮ ਵਿਅਕਤੀਆਂ ਨੇ ਮੇਰੀ ਕੁੱਟਮਾਰ ਕੀਤੀ। ਪੀਲੇ ਸੂਟ ਵਾਲੀ ਨਾ-ਮਲੂਮ ਇੱਕ ਔਰਤ ਨੇ ਮੇਰੇ ਪਾਸੋਂ ਟਿਕਟਾਂ ਵਾਲਾ ਬੈਗ , ਜਿਸ ਵਿੱਚ 17,000/- ਰੁਪਏ ਅਤੇ ਟਿਕਟਾਂ ਕੱਟਣ ਵਾਲੀ ਮਸ਼ੀਨ ਖੋਹ ਲਈ। ਉਨ੍ਹਾਂ ਕਿਹਾ ਕਿ ਖੋਹ ਕਰਕੇ ਫਰਾਰ ਹੋਈਆਂ ਨਾ ਮਾਲੂਮ ਔਰਤਾਂ ਨੇ ਥੋੜੀ ਦੂਰੀ ਤੇ ਬੈਗ ਸੁੱਟ ਦਿੱਤਾ ਅਤੇ ਬੈਗ ਵਿੱਚੋਂ 17000 ਰੁਪਏ ਕੱਢ ਲਏ । ਉਨ੍ਹਾਂ ਦੱਸਿਆ ਕਿ ਵਜ੍ਹਾ ਰੰਜਿਸ਼ ਇਹ ਹੈ ਕਿ 13-11-2021 ਨੂੰ ਬੱਸ ਸਟੈਂਡ ਬਰਨਾਲਾ ਵਿੱਚ ਕੁੱਝ ਸਟੂਡੈਂਟ ਅਤੇ ਕੰਡਕਟਰ ਦਾ ਆਪਸ ਵਿੱਚ ਝਗੜਾ ਹੋ ਗਿਆ ਸੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਕੰਡਕਟਰ ਦੇ ਬਿਆਨ ਤੇ ਮੈਡੀਕਲ ਰਿਪੋਰਟ ਦੇ ਅਧਾਰ ਪਰ ਅਣਪਛਾਤਿਆਂ ਖਿਲਾਫ ਥਾਣਾ ਭਦੌੜ ਵਿਖੇ ਕੇਸ ਦਰਜ਼ ਕੀਤਾ ਗਿਆ ਹੈ। ਦੋਸ਼ੀਆਂ ਦੀ ਸ਼ਨਾਖਤ ਅਤੇ ਤਲਾਸ਼ ਜਾਰੀ ਹੈ। ਜਲਦ ਹੀ,ਉਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ।