ਕਾਂਗਰਸ ਦੇ ਲਾਰਿਆਂ ਤੋਂ ਤੰਗ ਆ ਕੇ ਭਾਜਪਾ ਵਰਕਰਾਂ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ

Advertisement
Spread information

 ਪਿਛਲੇ ਪੰਜਾਹ ਦਿਨਾਂ ਚੋਂ ਕਾਂਗਰਸ ਨੇ ਨੌਜਵਾਨਾਂ ਦੀ ਕੁਝ ਨਹੀਂ ਕੀਤਾ – ਦਿਓਲ



ਪ੍ਰਦੀਪ ਕਸਬਾ ਸੰਗਰੂਰ , 7 ਨਵੰਬਰ  2021

ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਵਲੋਂ ਜਿਲਾ ਪ੍ਰਧਾਨ ਨਵਦੀਪ ਸਿੰਘ ਅਤੇ ਅਮ੍ਰਿਤਰਾਜਦੀਪ ਸਿੰਘ ਚੱਠਾ ਦੀ ਅਗਵਾਈ ਵਿਚ ਪੈਟਰੋਲ ਡੀਜਲ ਦੇ ਰੇਟ ਘੱਟ ਨਾ ਕਰਨ ਤੇ ਪਿਛਲੇ 50 ਦਿਨਾਂ ਵਿਚ ਪੰਜਾਬ ਦੇ ਨੌਜਵਾਨਾਂ ਵਾਸਤੇ ਕੁਝ ਵੀ ਨਾ ਕੀਤੇ ਜਾਣ ਦੇ ਰੋਸ ਵਜੋਂ ਸੰਗਰੂਰ ਦੇ ਸਥਾਨਕ ਬੜੇ ਚੌਕ ਵਿਖੇ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਚੰਨੀ ਦਾ ਪੁਤਲਾ ਫੂਕਿਆ ਗਿਆ ।

Advertisement

ਇਸ ਮੌਕੇ ਤੇ ਮੌਜੂਦ ਭਾਜਪਾ ਜਿਲਾ ਪ੍ਰਧਾਨ ਰਣਦੀਪ ਸਿੰਘ ਦਿਓਲ, ਸੂਬਾਈ ਆਗੂ ਸਰਜੀਵਨ ਜਿੰਦਲ ਅਤੇ ਜਤਿੰਦਰ ਕਾਲੜਾ ਨੇ ਕਿਹਾ ਕਿ ਪਿਛਲੇ ਦਿਨੀ ਕੇਂਦਰ ਸਰਕਾਰ ਵਲੋਂ ਪਟਰੋਲ ਡੀਜਲ ਦੇ ਰੇਟਾਂ ਵਿੱਚ ਬੜੀ ਕਟੌਤੀ ਕੀਤੀ ਗਈ ਸੀ ਅਤੇ ਉਸੇ ਤਰਜ ਤੇ ਭਾਜਪਾ ਦੀ 17 ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸ਼ਿਤ ਸੂਬਿਆਂ ਵਲੋਂ ਵੀ 22 ਰਪਏ ਤੱਕ ਡੀਜ਼ਲ ਪਟਰੋਲ ਦੇ ਰੇਟ ਕਰ ਦਿੱਤੇ ਗਏ ਪਰ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਪਿੱਛੜ ਚੁਕੇ ਹਨ ਉਹਨਾਂ ਚੰਨੀ ਸਰਕਾਰ ਤੇ ਸਵਾਲ ਚੁਕਦਿਆਂ ਕਿਹਾ ਕਿ ਅੱਜ ਸਰਕਾਰ ਦੇ 50 ਦਿਨ ਪੂਰੇ ਹੋ ਚੁੱਕੇ ਹਨ ਪਰ ਸਰਕਾਰ ਵਲੋਂ ਨੌਜਵਾਨਾਂ ਵਾਸਤੇ ਕੋਈ ਨਿੱਕਾ ਜਿਹਾ ਕੰਮ ਵੀ ਨਹੀ ਕੀਤਾ ਜਿਸ ਨਾਲ ਉਹਨਾਂ ਨੂੰ ਕੋਈ ਰਾਹਤ ਮਿਲ ਸਕੇ।

ਇਸ ਮੌਕੇ ਸੂਬਾ ਕਾਰਜਕਾਰਨੀ ਮੈਂਬਰ ਬਰਜੇਸ਼ਵਰ ਗੋਇਲ, ਸਤਵੰਤ ਪੂਨੀਆ, ਜਿਲਾ ਜਨਰਲ ਸਕੱਤਰ ਪ੍ਰਦੀਪ ਗਰਗ, ਰੋਮੀ ਗੋਇਲ, ਜਗਦੀਪ ਸਿੰਘ ਤੂਰ, ਪਵਨ ਗਰਗ, ਸੁਰਜੀਤ ਸਿੰਧੂ, ਸੁਰਜੀਤ ਸਿੰਘ ਰੰਧਾਵਾ, ਸੰਦੀਪ ਸਿੰਘ ਮਲਾਨਾ, ਰਿੰਕੂ ਆਲਮ, ਅਰਵਿੰਦ ਮੌਦਗਿਲ, ਗੁਰਪ੍ਰੀਤ ਸਿੰਘ, ਲਕਸ਼ਮੀ ਦੇਵੀ , ਮੀਨਾ ਖੌਖਰ, ਨੀਰੂ ਤੁਲੀ, ਵੀਰ ਅੰਗਦ, ਕਮਲਜੀਤ ਗਰਗ , ਵਿਸ਼ਾਲ ਵੀ ਮੌਜੂਦ ਸਨ।

Advertisement
Advertisement
Advertisement
Advertisement
Advertisement
error: Content is protected !!