ਹਰਿੰਦਰ ਨਿੱਕਾ , ਬਰਨਾਲਾ 3 ਨਵੰਬਰ 2021
ਜਮਨਾ ਕਿੱਥੇ ਚਲੀ ਗਈ, ਪਰਿਵਾਰ ਅਤੇ ਪੁਲਿਸ ਨੂੰ ਇਸ ਦਾ ਸੁਰਾਗ ਲੰਘੇ ਤਿੰਨ ਦਿਨਾਂ ਤੋਂ ਫਿਲਹਾਲ ਨਹੀਂ ਮਿਲ ਰਿਹਾ। ਟੀ-ਪੁਆਇੰਟ ਨੇੜੇ ਪੈਂਦੇ ਭੰਗਾਲਾਂ ਦੇ ਕੋਠਿਆਂ ਦੀ ਰਹਿਣ ਵਾਲੀ ਅਮਰਜੀਤ ਕੌਰ ਨੇ ਦੱਸਿਆ ਕਿ ਉਸ ਦੀ ਕਰੀਬ 15 ਕੁ ਵਰ੍ਹਿਆਂ ਦੀ ਨਬਾਲਿਗ ਬੇਟੀ ਜਮਨਾ ਕੌਰ 30/31 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਘਰੋਂ ਲਾਪਤਾ ਹੋ ਗਈ। ਆਪਣੇ ਪੱਧਰ ਤੇ ਪਰਿਵਾਰ ਨੇ ਉਸ ਦੀ ਤਲਾਸ਼ ਕੀਤੀ, ਪਰੰਤੂ ਉਸ ਦਾ ਕੋਈ ਅਤਾ ਪਤਾ ਨਹੀਂ ਮਿਲਿਆ।
ਹੁਣ ਆਪਣੇ ਪੱਧਰ ਤੇ ਕੀਤੀ ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਉਸ ਦੀ ਨਾਬਾਲਿਗ ਬੇਟੀ ਨੂੰ ਕੋਈ ਵਿਅਕਤੀ ਵਿਆਹ ਦਾ ਝਾਂਸਾ ਦੇ ਕੇ ਬਹਿਲਾ ਫੁਸਲਾ ਕੇ ਅਗਵਾ ਕਰਕੇ, ਲੈ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਸੰਦੀਪ ਕੌਰ ਨੇ ਦੱਸਿਆ ਕਿ ਅਗਵਾ ਲੜਕੀ ਦੀ ਮਾਂ ਦੇ ਬਿਆਨ ਪਰ ਅਣਪਛਾਤੇ ਦੋਸ਼ੀਆਂ ਖਿਲਾਫ ਅਧੀਨ ਜੁਰਮ 363 / 366 ਏ ਆਈ.ਪੀ.ਸੀ. ਤਹਿਤ ਥਾਣਾ ਸਿਟੀ 2 ਬਰਨਾਲਾ ਵਿਖੇ ਕੇਸ ਦਰਜ਼ ਕੀਤਾ ਗਿਆ। ਦੋਸ਼ੀ ਦੀ ਸ਼ਨਾਖਤ ਅਤੇ ਤਲਾਸ਼ ਜਾਰੀ ਹੈ। ਜਲਦ ਹੀ ਦੋਸ਼ੀ ਦੀ ਸ਼ਨਾਖਤ ਕਰ, ਉਸ ਨੂੰ ਗਿਰਫਤਾਰ ਕਰਕੇ ਨਾਬਾਲਿਗ ਲੜਕੀ ਨੂੰ ਉਸ ਦੇ ਕਬਜ਼ੇ ਵਿੱਚੋਂ ਛੁੜਾ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।