ਟਰਾਈਡੈਂਟ ਵੱਲੋਂ ਚਾਲੂ ਵਿੱਤੀ ਵਰੇ ਦੀ 30 ਸਤੰਬਰ ਨੂੰ ਖਤਮ ਹੋਈ ਦੂਜੀ ਤਿਮਾਹੀ ਦੀ ਵਿੱਤੀ ਰਿਪੋਰਟ ਦਾ ਐਲਾਨ
ਵਿਕਰੀ ਅਤੇ ਲਾਭ ਵਿੱਚ ਵਾਧਾ ਦਰਜ ਸ਼ੇਅਰ ਹੋਲਡਰਾਂ ਨੂੰ 36 ਫ਼ੀਸਦੀ ਡਿਵੀਡੈਂਡ ਲਾਭ ਦੇਣ ਦੀ ਘੋਸ਼ਣਾ
ਘਰੇਲੂ ਬਾਜ਼ਾਰ ਦੇ ਵਿਸਤਾਰ ਲਈ ਈ-ਕਾਮਰਸ ਵੈਬਸਾਈਟ ਦੀ ਸ਼ੁਰੂਆਤ
ਗੁਰਸੇਵਕ ਸਿੰਘ ਸਹੋਤਾ, ਮਹਿਲਕਲਾਂ, 24 ਅਕਤੂਬਰ 2021
ਯਾਰਨ, ਬਾਥ, ਬੈੱਡ ਲਿਨਨ ਅਤੇ ਵਾਈਟ ਸਟਰਾਅ ਪੇਪਰ ਦੀ ਨਿਰਮਾਤਾ ਟਰਾਈਡੈਂਟ ਲਿਮਟਿਡ ਨੇ ਚਾਲੂ ਵਿੱਤੀ ਵਰੇ ਦੀ 30 ਸਤੰਬਰ 2021 ਨੂੰ ਸਮਾਪਤ ਹੋਈ ਦੂਜੀ ਤਿਮਾਹੀ ਦੀ ਵਿੱਤੀ ਰਿਪੋਰਟ ਦੀ ਘੋਸ਼ਣਾ ਕੀਤੀ ਹੈ। ਇਸ ਵਿੱਚ ਕੰਪਨੀ ਨੇ ਵਿਕਰੀ ਅਤੇ ਲਾਭ ਵਿੱਚ ਵੱਡਾ ਵਾਧਾ ਦਰਜ ਕੀਤਾ ਹੈ ਅਤੇ ਕੰਪਨੀ ਦਾ ਕਰਜ਼ਾ ਘਟਿਆ ਹੈ।
ਕੰਪਨੀ ਨੇ ਵਿੱਤੀ ਸਾਲ 2021 ਦੀ ਦੂਜੀ ਤਿਮਾਹੀ ਤੱਕ ਦੀ ਉਚਤਮ ਤਿਮਾਹੀ ਆਮਦਨ 16726.7 ਮਿਲੀਅਨ ਰੁਪਏ ਦਰਜ ਕੀਤਾ ਹੈ। ਦੂਸਰੀ ਤਿਮਾਹੀ ਵਿੱਚ ਕੰਪਨੀ ਨੇ 24.7 ਫ਼ੀਸਦੀ ਦੇ ਈ.ਬੀ.ਆਈ.ਟੀ.ਡੀ.ਏ.ਦੇ ਨਾਲ ਅਰਜ਼ਿਤ ਕਰਨ ਤੋਂ ਬਾਦ 4129.2 ਮਿਲੀਅਨ ਦਾ ਹੁਣ ਤੱਕ ਦਾ ਸਭ ਤੋਂ ਉੱਚਤਮ ਤਿਮਾਹੀ ਵਾਧਾ ਦਰਜ ਕੀਤਾ ਹੈ। ਦੂਜੀ ਤਿਮਾਹੀ ਵਿੱਚ ਕੰਪਨੀ ਦਾ ਸ਼ੁੱਧ ਕਰਜਾ ਅਸਾਧਾਰਣ ਰੂਪ ਵਿੱਚ ਘਟਕੇ 10453.9 ਮਿਲੀਅਨ ਰੁਪਏ ਰਹਿ ਗਿਆ ਹੈ। ਬੀਤੇ ਸਾਲ ਦੀ ਸਮਾਪਤ ਤਿਮਾਹੀ ਦੇ ਮੁਕਾਬਲੇ ਇਸ ਵਿੱਚ 15.1 ਪ੍ਰਤੀਸ਼ਤ ਦੀ ਕਮੀ ਆਈ ਹੈ।
ਕੰਪਨੀ ਦੇ ਵਿੱਤੀ ਸਾਲ 2021 ਦੀ ਦੂਸਰੀ ਤਿਮਾਹੀ ਵਿੱਚ ਹੁਣ ਤੱਕ ਦਾ ਸਭ ਤੋਂ ਉਚਤਮ ਤਿਮਾਹੀ 16726.7 ਮਿਲੀਅਨ ਰੁਪਏ ਇਕੱਤਰ ਕੀਤੇ। ਸਾਲ ਦੀ ਦੂਜੀ ਤਿਮਾਹੀ ਵਿੱਚ ਟੈਕਸਾਂ ਦੇ ਭੁਗਤਾਨ ਤੋਂ ਬਾਦ 2288 ਮਿਲੀਅਨ ਰੁਪਏ ਦਾ ਲਾਭ ਦਰਜ ਕੀਤਾ ਗਿਆ। ਇਸਦੇ ਨਾਲ ਹੀ 13.7 ਪ੍ਰਤੀਸ਼ਤ ਦਾ ਪੀ ਏ ਟੀ ਮਾਰਜ਼ਨ ਵੱਧਣ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਦੇ ਬੀਤੇ ਸਾਲ ਦੀ ਸਮਾਂਨੰਤਰ ਤਿਮਾਹੀ ਦੇ ਮੁਕਾਬਲੇ ਕੰਪਨੀ ਦੀ ਕੁੱਲ ਆਮਦਨ ਵਿੱਚ 42.4 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਈਬੀਆਈਟੀਡੀਏ ਵਿੱਚ 18.2 ਪ੍ਰਤੀਸ਼ਤ ਦਾ ਵਾਧਾ ਦਰਜ ਹੋਇਆ ਹੈ, ਜੋ ਕੰਪਨੀ ਦੇ ਬਿਹਤਰ ਸੰਚਾਲਨ ਨੂੰ ਦਰਸਾਂਦਾ ਹੈ। ਕੰਪਨੀ ਦਾ ਪੂਰਵ ਕਰ ਲਾਭ ਦੂਜੀ ਤਿਮਾਹੀ ਵਿੱਚ 132.9 ਪ੍ਰਤੀਸ਼ਤ ਦੇ ਵਾਧੇ ਨਾਲ 1315.5 ਮਿਲੀਅਨ ਰੁਪਏ ਤੱਕ ਪਹੁੰਚ ਗਿਆ ਹੈ। ਇਸੇ ਤਰਾਂ ਕਰ ਉਪਰੰਤ ਲਾਭ 128.3 ਪ੍ਰਤੀਸ਼ਤ ਦੇ ਵਾਧੇ ਨਾਲ 1002.4 ਮਿਲੀਅਨ ਰੁਪਏ ਹੋ ਗਿਆ ਹੈ। ਕੰਪਨੀ ਦੇ ਟੈਕਸਟਾਇਲ ਸੈੱਗਮੈਂਟ ਦੀ ਆਮਦਨ ਸਤੰਬਰ ਤਿਮਾਹੀ ਵਿੱਚ 14067.4 ਮਿਲੀਅਨ ਰੁਪਏ ਹੋ ਗਿਆ ਹੈ ਜੋ ਬੀਤੇ ਸਾਲ ਦੀ ਸਮਾਨ ਤਿਮਾਹੀ ਵਿੱਚ 9907.6 ਮਿਲੀਅਨ ਰੁਪਏ ਦਰਜ ਕੀਤਾ ਗਿਆ ਸੀ। ਪੇਪਰ ਸੈੱਗਮੈਂਟ ਦਾ 2021 ਦੀ ਪਹਿਲੀ ਤਿਮਾਹੀ ਵਿੱਚ 1809.3 ਮਿਲੀਅਨ ਰੁਪਏ ਦੀ ਤੁਲਨਾ ਦੇ ਮੁਕਾਬਲੇ ਚਾਲੂ ਵਿੱਤੀ ਸਾਲ ਦੀ ਦੂਸਰੀ ਤਿਮਾਹੀ ਵਿੱਚ 2559.7 ਮਿਲੀਅਨ ਰੁਪਏ ਹੋ ਗਿਆ ਹੈ।
ਸ਼ੇਅਰ ਹੋਲਡਰਾਂ ਨੂੰ 36 ਫ਼ੀਸਦੀ ਡਿਵੀਡੈਂਡ ਲਾਭ ਦੇਣ ਦਾ ਐਲਾਨ
ਟਰਾਈਡੈਂਟ ਪਿਛਲੇ ਪੰਜ ਸਾਲਾਂ ਤੋਂ ਆਪਣੇ ਸ਼ੇਅਰ ਧਾਰਕਾਂ ਨੂੰ ਇੱਕ ਸਥਿਰ ਲਾਭ ਦੇ ਰਿਹਾ ਹੈ। ਪਿਛਲੇ ਦੋ ਸਾਲਾਂ ਵਿੱਚ 50 ਫ਼ੀਸਦੀ ਤੋਂ ਅਧਿਕ ਬਣਾਈ ਰੱਖਿਆ ਹੈ। ਕੰਪਨੀ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਲਾਭ ਸਮੁੱਚੇ ਸ਼ੇਅਰ ਹੋਲਡਰਾਂ ਨੂੰ ਦੇਣ ਦੇ ਮੰਤਵ ਨਾਲ 29 ਅਕਤੂਬਰ 2021 ਤੱਕ ਦੇ ਰਿਕਾਰਡ ਸ਼ੇਅਰ ਹੋਲਡਰਾਂ ਨੂੰ 36 ਫ਼ੀਸਦੀ ਡਿਵੀਡੈਂਡ ਲਾਭ ਦਿੱਤਾ ਜਾਵੇਗਾ। ਇਸ ਨਾਲ ਕੰਪਨੀ ਨਾਲ ਜੁੜੇ ਸ਼ੇਅਰ ਹੋਲਡਰਾਂ ਨੂੰ ਭਾਰੀ ਲਾਭ ਪਹੁੰਚੇਗਾ।
ਚੇਅਰਮੈਨ ਵੱਲੋਂ ਖੁਸ਼ੀ ਦਾ ਪ੍ਰਗਟਾਵਾ
ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮ ਸਿਰੀ ਰਾਜਿੰਦਰ ਗੁਪਤਾ ਨੇ ਕੰਪਨੀ ਦੇ ਸ਼ਾਨਦਾਰ ਪ੍ਰਦਰਸ਼ਨ ਉੱਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਿਛਲੇ ਤਿਮਾਹੀ ਵਿੱਚ ਸਾਕਾਰਤਮਕ ਗਤੀ ਜਾਰੀ ਰੱਖੀ ਗਈ ਸੀ ਤੇ ਦੂਜੀ ਤਿਮਾਹੀ ਵਿੱਚ ਕੰਪਨੀ ਨੇ ਸਰਵਸ਼੍ਰੇਸ਼ਟ ਪ੍ਰਦਰਸ਼ਨ ਕਰਕੇ ਲਾਭ ਅਤੇ ਵਿਕਰੀ ਵਿੱਚ ਵੱਡਾ ਵਾਧਾ ਦਰਜ ਕੀਤਾ ਹੈ।
ਜ਼ਿਕਰਯੋਗ ਹੈ ਕਿ ਟਰਾਈਡੈਂਟ ਲਿਮਟਿਡ ਨੇ 27 ਜੁਲਾਈ 2021 ਵਿੱਚ 61440 ਸਿਪੰਡਨ ਅਤੇ 480 ਰੋਟਰ ਦੀ ਸਮਰੱਥਾ ਵਾਲੀ ਨਵੀਂ ਸਪਿੰਨਗ ਯੂਨਿਟ ਵਿੱਚ ਧਾਗੇ ਦਾ ਕਮਰੀਸ਼ਅਲ ਉਤਪਾਦਨ ਆਰੰਭ ਕੀਤਾ ਹੈ। ਕੰਪਨੀ ਵੱਲੋਂ ਘਰੇਲੂ ਬਾਜ਼ਾਰ ਦੇ ਵਿਸਤਾਰ ਲਈ ਹਾਲ ਵਿਚ ਹਿ ਨਵੀ ਈ-ਕਾਮਰਸ ਪੋਰਟਲ ਨੂੰ ਲਾਂਚ ਕੀਤਾ ਗਯਾ ਅਤੇ ਕੰਪਨੀ ਦੇ ਆਪਣੇ ਬੁਧਨੀ ਪਲਾਂਟ ਵਿਖੇ ਸੋਲਰ ਪਾਵਰ ਪਲਾਂਟ ਨੂੰ ਵੀ ਸ਼ੁਰੂ ਕਰ ਦਿਤਾ ਹੈ।