ਖੇਤੀ ਸੈਕਟਰ ਦੀ ਬਿਜਲੀ ਲਈ ਕਿਸਾਨਾਂ ਨੇ ਸੁਖਪੁਰਾ ਗਰਿੱਡ ਘੇਰਿਆ
ਪਰਦੀਪ ਕਸਬਾ, ਬਰਨਾਲਾ, 9 ਅਕਤੂਬਰ 2021
ਨੇੜਲੇ ਪਿੰਡ ਸੁਖਪੁਰਾ ਦੇ ਬਿਜਲੀ ਗਰਿੱਡ ਦੇ ਗੇਟ ਉੱਤੇ ਨੇੜਲੇ ਪਿੰਡਾਂ ਸੁਖਪੁਰਾ,ਢਿੱਲਵਾਂ,ਮੌੜ ਨਾਭਾ,ਮੌੜ ਪਟਿਆਲਾ,ਉੱਗੋਕੇ, ਕੋਠੇ ਈਸ਼ਰ ਸਿੰਘ ਵਾਲਾ,ਕੋਠੇ ਮਕਸੁਥਾ ਅਤੇ ਕੋਠੇ ਧਰਮਪੁਰਾ ਦੇ ਕਿਸਾਨਾਂ ਵੱਲੋਂ ਖੇਤੀ ਸੈਕਟਰ ਦੀ ਨਿਰਵਿਘਨ ਬਿਜਲੀ ਸਪਲਾਈ ਨੂੰ ਲੈਕੇ ਧਰਨਾ ਲਗਾਇਆ ਗਿਆ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ,ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਖਜਾਨਚੀ ਸੁਰਮੁਖ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬੂਟਾ ਸਿੰਘ ,ਹਾਕਮ ਸਿੰਘ ਦੋਵੇਂ ਢਿੱਲਵਾਂ, ਨੱਥਾ ਸਿੰਘ,ਗੁਰਚਰਨ ਸਿੰਘ ,ਮਿੱਠੂ ਸਿੰਘ,ਕਰਤਾਰ ਸਿੰਘ,ਕਰਨੈਲ ਸਿੰਘ ਸਾਰੇ ਮੌੜ ਸਿੱਧੂਪੁਰ,ਜਗਤਾਰ ਸਿੰਘ,ਜਗਸੀਰ ਸਿੰਘ ਅਤੇ ਮਲਕੀਤ ਸਿੰਘ ਸਾਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ,ਜਗਤਾਰ ਸਿੰਘ ਅਤੇ ਕਾਲਾ ਸਿੰਘ ਦੋਵੇਂ ਢਿੱਲਵਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਆਦਿ ਹਾਜ਼ਰ ਸਨ।
ਕਿਸਾਨਾਂ ਵੱਲੋਂ ਮੰਗ ਕੀਤੀ ਗਈ ਕਿ ਝੋਨੇ ਦੀ ਫ਼ਸਲ ਲਈ ਲਗਾਤਾਰ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ।