ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ

Advertisement
Spread information

ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ

*ਬੱਚਿਆਂ ਦੀ ਸੁਰੱਖਿਆ ਤੇ ਅਧਿਕਾਰਾਂ ਨੂੰ ਲੈ ਕੇ ਸਕੂਲੀ ਬੱਸਾਂ ਵਿੱਚ ਮਾਪਦੰਡਾਂ ਨੂੰ ਯਕੀਨੀ ਬਣਾਇਆ ਜਾਵੇ- ਨਵਨੀਤ ਕੌਰ ਤੂਰ


ਹਰਪ੍ਰੀਤ ਕੌਰ ਬਬਲੀ  , ਸੰਗਰੂਰ, 5 ਅਕਤੂਬਰ 2021

ਸਕੂਲੀ  ਬੱਸਾਂ ’ਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਜ਼ ਦੇ ਹੁਕਮਾਂ ਤਹਿਤ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਨਵਨੀਤ ਕੌਰ ਤੂਰ ਦੀ ਅਗਵਾਈ ਹੇਠ ਗਠਿਤ ਟੀਮ ਵੱਲੋਂ ਸੰਗਰੂਰ ਦੇ  ਪ੍ਰਾਈਵੇਟ ਸਕੂਲਾਂ ਵੱਲੋ ਚਲਾਈਆਂ ਜਾ ਰਹੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ।

Advertisement

ਸ਼੍ਰੀਮਤੀ ਨਵਨੀਤ ਕੌਰ ਨੇ ਦੱਸਿਆ ਕਿ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਲੈ ਕੇ ਸਕੂਲੀ ਬੱਸਾਂ ਵਿੱਚ ਮਾਪਦੰਡਾਂ ਨੂੰ ਯਕੀਨੀ ਬਣਾਉਣ ਲਈ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਈ ਸਕੂਲੀ ਬੱਸਾਂ ਵਿੱਚ ਸੁਰੱਖਿਆ ਮਾਪਦੰਡ ਪੂਰੇ ਨਾ ਹੋਣ ਕਾਰਨ ਚਲਾਣ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸੁਰੱਖਿਆ ਮਾਪਦੰਡਾਂ ਅਨੁਸਾਰ ਸਕੂਲੀ ਬੱਸਾਂ ਵਿੱਚ ਸੀ ਸੀ ਟੀ ਵੀ ਕੈਮਰੇ,  ਸਪੀਡ ਗਵਰਨਰ, ਬੱਸਾਂ ਵਿੱਚ ਜੀ. ਪੀ. ਐਸ. ਸਿਸਟਮ, ਸਟਾਫ਼ ਸਿਗਨਲ ਅਲਾਰਮ, ਚਾਲਕ ਕੋਲ ਬੱਚਿਆ ਦੇ ਨਾਂ-ਪਤੇ ਅਤੇ ਉਨ੍ਹਾਂ ਦੇ ਮਾਪਿਆਂ ਦੀ ਫੋਨ ਸੂਚੀ ਹੋਣਾ, ਪੀਣ ਵਾਲੇ ਪਾਣੀ ਦਾ ਵੇਰਵਾ ਪ੍ਰਬੰਧ ਆਦਿ ਸਮੇਤ ਬਾਕੀ ਹੋਰ ਨਿਰਧਾਰਿਤ ਸਹੂਲਤਾਂ ਦਾ ਹੋਣਾ ਜਰੂਰੀ ਹੈ।

ਇਸ ਦੌਰਾਨ ਏ.ਐਸ.ਆਈ.ਪਵਨ ਕੁਮਾਰ ਟ੍ਰੈਫਿਕ ਇੰਚਾਰਜ ਸੰਗਰੂਰ, ਹੈਡ ਕਾਂਸਟੇਬਲ ਅਵਤਾਰ ਸਿੰਘ, ਹੈਡ ਕਾਂਸਟੇਬਲ ਪ੍ਰਗਟ ਸਿੰਘ, ਏ.ਐਸ.ਆਈ ਸੁਖਵਿੰਦਰ ਸਿੰਘ, ਏ.ਐਸ.ਆਈ ਸਰਵਣ ਸਿੰਘ ਅਤੇ ਜਿਲ੍ਹਾ ਬਾਲ ਸੁੱਰਖਿਆ ਯੂਨਿਟ ਦੇ ਮੈਂਬਰ ਹਰਜੀਤ ਕੌਰ, ਨਿਰਮਲ ਕੌਰ ਮੌਜੂਦ ਸਨ ।

Advertisement
Advertisement
Advertisement
Advertisement
Advertisement
error: Content is protected !!