*ਵਿਦਿਆਰਥੀ ਸੰਘਰਸ਼ ਦੀ ਅੰਸ਼ਿਕ ਜਿੱਤ*
*ਵਿਦਿਆਰਥੀ ਸੰਘਰਸ਼ ਸਦਕਾ ਰਣਬੀਰ ਕਾਲਜ ਨੂੰ ਖੁਲਵਾਉਣ ਵਿੱਚ ਵਿਦਿਆਰਥੀ ਹੋਏ ਕਾਮਯਾਬ*
ਹਰਪ੍ਰੀਤ ਕੌਰ ਬਬਲੀ , ਸੰਗਰੂਰ, 20 ਸਤੰਬਰ 2021
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਗੁਰਪ੍ਰੀਤ ਜੱਸਲ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ)ਵੱਲੋਂ ਰਮਨ ਕਾਲਾਝਾੜ,ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਮਨਜੀਤ ਨਮੋਲ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਰਾਮਵੀਰ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਰਣਬੀਰ ਕਾਲਜ ਦੇ ਵਿਦਿਆਰਥੀ ਕਾਲਜ ਨੂੰ ਖੁਲਵਾਉਣ ਲਈ ਸੰਘਰਸ਼ ਕਰ ਰਹੇ ਸੀ, ਇਸ ਲਈ ਕਾਲਜ ਦੋ ਵਾਰ ਪ੍ਰਿੰਸੀਪਲ ਨੂੰ ਮਿਲਿਆ ਗਿਆ ਸੀ ਅਤੇ ਜਿਲ੍ਹੇ ਦੇ ਏਡੀਸੀ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ ਪਰ ਵਿਦਿਆਰਥੀਆਂ ਦੀ ਇਸ ਹੱਕੀ ਮੰਗ ਉਪਰ ਜਿਆਦਾ ਧਿਆਨ ਨਾ ਦਿੱਤਾ ਗਿਆ।
ਇਸ ਲਈ ਸ਼ੁਕਰਵਾਰ ਨੂੰ ਕਾਲਜ ਪ੍ਰਿੰਸੀਪਲ ਦੇ ਦਫਤਰ ਦਾ ਘਿਰਾਓ ਕੀਤਾ ਫੇਰ ਮਜਬੂਰ ਹੋਕੇ ਕਾਲਜ ਪ੍ਰਸ਼ਾਸ਼ਨ ਨੂੰ ਜਿਲ੍ਹੇ ਦੇ ਡੀਸੀ ਦੇ ਹੁਕਮਾਂ ਅਨੁਸਾਰ ਕਾਲਜ ਖੋਲਣ ਲਈ ਨੋਟਸ ਕੱਢਣਾ ਪਿਆ ਇਸ ਤਰ੍ਹਾਂ ਵਿਦਿਆਰਥੀ ਆਪਣਾ ਕਾਲਜ ਖੁਲਵਾਉਣ ਵਿੱਚ ਕਾਮਯਾਬ ਹੋਏ ਹਨ ਇਸ ਲਈ 22 ਤਰੀਕ ਦਾ ਡੀਸੀ ਦਫ਼ਤਰ ਦਾ ਧਰਨਾ ਵੀ ਮੁਲਤਵੀ ਕੀਤਾ ਜਾਂਦਾ ਹੈ।